ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਬਾਈਪਾਸ ’ਤੇ ਟਰੱਕ ਹੇਠਾਂ ਆ ਕੇ ਮਾਰਿਆ ਗਿਆ ਸਾਂਭਰ

ਲੁਧਿਆਣਾ ਬਾਈਪਾਸ ’ਤੇ ਟਰੱਕ ਹੇਠਾਂ ਆ ਕੇ ਮਾਰਿਆ ਗਿਆ ਸਾਂਭਰ

ਜਲੰਧਰ ਬਾਈਪਾਸ ਨੇੜੇ ਨੈਸ਼ਨਲ ਹਾਈਵੇ–1 ਉੱਤੇ ਸੜਕ ਪਾਰ ਕਰਨ ਦੇ ਜਤਨ ਕਰ ਰਿਹਾ ਇੱਕ ਸਾਂਭਰ (ਹਿਰਨ) ਮਾਰਿਆ ਗਿਆ ਹੈ। ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਇਹ ਸਾਂਭਰ ਮਾਰਿਆ ਗਿਆ।

 

 

ਪੁਲਿਸ ਕੰਟਰੋਲ ਰੂਮ ਦੇ ਮੋਟਰਸਾਇਕਲ ਸਕੁਐਡ ਨੇ ਗਸ਼ਤ ਦੌਰਾਨ ਇਸ ਸਾਂਭਰ ਨੂੰ ਸੜਕ ’ਤੇ ਮ੍ਰਿਤਕ ਅਵਸਥਾ ਵਿੱਚ ਵੇਖਿਆ। ਪੁਲਿਸ ਦੇ ਜਵਾਨਾਂ ਨੇ ਹੀ ਉਸ ਨੂੰ ਸੜਕ ਤੋਂ ਹਟਾ ਕੇ ਇੱਕ ਪਾਸੇ ਕੀਤਾ ਤੇ ਫਿਰ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ।

 

 

ਸਲੇਮ ਟਾਬਰੀ ਪੁਲਿਸ ਥਾਣੇ ਦੇ SHO ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਜਿਸ ਥਾਂ ਇਹ ਘਟਨਾ ਵਾਪਰੀ ਹੈ, ਉੱਥੋਂ ਟਾਈਗਰ ਸਫ਼ਾਰੀ ਨਾਲ ਹੀ ਹੈ। ਹੁਣ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਕੀ ਇਹ ਸਾਂਭਰ ਉਸੇ ਚਿੜੀਆਘਰ ’ਚੋਂ ਬਾਹਰ ਆਇਆ ਸੀ।

 

 

ਇਹ ਵੀ ਹੋ ਸਕਦਾ ਹੈ ਇਹ ਸਾਂਭਰ ਲਾਗਲੇ ਜੰਗਲੀ ਇਲਾਕੇ ’ਚੋਂ ਆਇਆ ਹੋਵੇ ਕਿਉਂਕਿ ਮੱਤੇਵਾੜਾ ਜੰਗਲੀ ਇਲਾਕੇ ’ਚ ਹਿਰਨ ਕਾਫ਼ੀ ਵੱਡੀ ਗਿਣਤੀ ’ਚ ਰਹਿ ਰਹੇ ਹਨ।

 

 

ਜ਼ਿਲ੍ਹਾ ਵਣ ਅਧਿਕਾਰੀ ਖ਼ੁਸ਼ਵਿੰਦਰ ਸਿੰਘ ਨੇ ਵੀ ਦੱਸਿਆ ਕਿ ਉਹ ਇਹ ਪਤਾ ਲਾਉਣ ਦਾ ਜਤਨ ਕਰ ਰਹੇ ਹਨ ਕਿ ਇਹ ਹਿਰਨ ਕਿੱਥੋਂ ਆਇਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Antelope crushed under Truck near Ludhiana Bypass