ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਸ਼ਮੀਰ ’ਚ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ, ਇੱਕ ਜਵਾਨ ਸ਼ਹੀਦ

​​​​​​​ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ ਜਾਰੀ

ਜੰਮੂ–ਕਸ਼ਮੀਰ ਦੇ ਸ਼ੋਪੀਆਂ ਲਾਗਲੇ ਪਿੰਡ ਪੰਡੋਸ਼ਾਂ ’ਚ ਇਸ ਵੇਲੇ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਚੱਲ ਰਹੀ ਹੈ। ਹਾਲੇ ਇਸ ਦੇ ਕੋਈ ਬਹੁਤੇ ਵੇਰਵੇ ਤਾਂ ਨਹੀਂ ਮਿਲ ਸਕੇ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਪਿੰਡ ਵਿੱਚ ਦੋ ਤੋਂ ਤਿੰਨ ਅੱਤਵਾਦੀ ਲੁਕੇ ਹੋਏ ਹਨ।

 

 

ਇਹ ਖ਼ਬਰ ਲਿਖੇ ਜਾਣ ਤੱਕ ਦੋ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ।  8 ਜਾਟ ਰੈਜਿਮੈਂਟ ਦਾ ਇੱਕ ਜਵਾਨ ਰਾਮਬੀਰ ਬਾਅਦ 'ਚ ਦਮ ਤੋੜ ਗਏ। ਸ਼ਹਾਦਤ ਪਾਉਣ ਵਾਲੇ ਜਵਾਨ ਰਾਮਬੀਰ ਅੱਜ–ਕੱਲ੍ਹ ਰਾਸ਼ਟਰੀ ਰਾਈਫ਼ਲਜ਼ ਨਾਲ ਤਾਇਨਾਤ ਸਨ।

 

 

ਇੱਥੇ ਫ਼ੌਜ ਦੀ 34 ਰਾਸ਼ਟਰੀ ਰਾਈਫ਼ਲਜ਼, ਸਪੈਸ਼ਲ ਆਪਰੇਸ਼ਨ ਗਾਰਡ (SOG) ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਵੱਲੋਂ ਸਾਂਝੀ ਕਾਰਵਾਈ ਚੱਲ ਰਹੀ ਹੈ।

 

 

ਲੁਕੇ ਹੋਏ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ਉੱਤੇ ਰੁਕ–ਰੁਕ ਕੇ ਗੋਲੀਬਾਰੀ ਕੀਤੀ ਜਾ ਰਹੀ ਹੈ। ਸੁਰੱਖਿਆ ਬਲਾਂ ਨੂੰ ਇੱਥੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਹ ਮਿਲੀ ਸੀ। ਇਸੇ ਲਈ ਇਸ ਪਿੰਡ ਵਿੱਚ ਤਲਾਸ਼ੀ ਮੁਹਿੰਮ ਵਿੱਢੀ ਗਈ ਸੀ।

 

 

ਸੁਰੱਖਿਆ ਬਲ ਜਦੋਂ ਇੱਕ ਘਰ ਦੀ ਤਲਾਸ਼ੀ ਲੈਣ ਲਈ ਅੱਗੇ ਵਧੇ, ਤਿਵੇਂ ਹੀ ਅੰਦਰੋਂ ਗੋਲ਼ੀਬਾਰੀ ਸ਼ੁਰੂ ਹੋ ਗਈ। ਸੁਰੱਖਿਆ ਜਵਾਨਾਂ ਨੇ ਵੀ ਉਸ ਦੇ ਜਵਾਬ ਵਿੱਚ ਗੋਲੀਬਾਰੀ ਕੀਤੀ।

 

 

ਸੂਤਰਾਂ ਨੇ ਦੱਸਿਆ ਕਿ ਇੱਥੇ ਫ਼ਸੇ ਦੋ ਤੋਂ ਤਿੰਨ ਸੰਭਾਵੀ ਅੱਤਵਾਦੀਆਂ ਨੂੰ ਚੁਫੇਰਿਓਂ ਘੇਰਾ ਪਾ ਲਿਆ ਗਿਆ ਹੈ ਤੇ ਹੁਣ ਉਹ ਬਚ ਕਿਤੇ ਵੀ ਜਾਣ ਜੋਗੇ ਨਹੀਂ ਹਨ। ਪਰ ਆਖ਼ਰੀ ਸਮੇਂ ਬਚਣ ਦੇ ਜਤਨਾਂ ਵਜੋਂ ਅੱਤਵਾਦੀ ਲਗਾਤਾਰ ਗੋਲੀਬਾਰੀ ਕਰ ਰਹੇ ਹਨ।

 

 

ਇਲਾਕੇ ਵਿੱਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Encounter is going on between Security Forces and Terrorists in Shopian District of J and K