ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਜੀਠੀਆ ਦੇ ਕਾਫ਼ਲੇ ਦੀ ਇਨੋਵਾ ਹਾਦਸਾਗ੍ਰਸਤ, ਇੱਕ ਸੁਰੱਖਿਆ ਗਾਰਡ ਦੀ ਮੌਤ

ਮਜੀਠੀਆ ਦੇ ਕਾਫ਼ਲੇ ਦੀ ਇਨੋਵਾ ਹਾਦਸਾਗ੍ਰਸਤ, ਇੱਕ ਸੁਰੱਖਿਆ ਗਾਰਡ ਦੀ ਮੌਤ

ਕੱਲ੍ਹ ਦੇਰ ਰਾਤੀਂ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਦੇ ਕਾਫ਼ਲੇ ਦੀ ਪਾਇਲਟ ਇਨੋਵਾ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਇੱਕ ਸੁਰੱਖਿਆ ਗਾਰਡ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ।

 

 

ਖ਼ਬਰ ਏਜੰਸੀ ਏਐੱਨਆਈ ਤੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਮੋਗਾ–ਕੋਟਕਪੂਰਾ ਬਾਈਪਾਸ ’ਤੇ ਹੋਇਆ। ਤਦ ਸ੍ਰੀ ਮਜੀਠੀਆ ਬਠਿੰਡਾ ਵੱਲ ਜਾ ਰਹੇ ਸਨ ਕਿ ਉਨ੍ਹਾਂ ਦੇ ਕਾਫ਼ਲੇ 'ਚ ਅੱਗੇ ਜਾ ਰਹੀ ਤੇਜ਼–ਰਫ਼ਤਾਰ ਪਾਇਲਟ ਕਾਰ ਦੀ ਟੱਕਰ ਇੱਕ ਟਰੱਕ ਨਾਲ ਹੋ ਗਈ।

 

 

ਮਾਰੇ ਗਏ ਸੁਰੱਖਿਆ ਗਾਰਡ ਦੀ ਸ਼ਨਾਖ਼ਤ ਗੁੱਡੂ ਕੁਮਾਰ ਵਜੋਂ ਹੋਈ ਹੈ। ਗੁੱਡੂ ਕੁਮਾਰ ਸੀਆਈਐੱਸਐੱਫ਼ (CISF – ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਨਾਲ ਸਬੰਧਤ ਸਨ ਤੇ ਪਿਛਲੇ ਕੁਝ ਸਮੇਂ ਤੋਂ ਸ੍ਰੀ ਮਜੀਠੀਆ ਦੇ ਕਾਫ਼ਲੇ ਨਾਲ ਜੁੜੇ ਹੋਏ ਸਨ।

 

 

ਸ੍ਰੀ ਮਜੀਠੀਆ ਰਾਤੀਂ ਦੋ ਕੁ ਵਜੇ ਤਿੰਨ ਜ਼ਖ਼ਮੀ ਗਾਰਡਾਂ ਨੂੰ ਲੈ ਕੇ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ (DMC) ਪੁੱਜੇ ਸਨ। ਅੱਜ ਉਹ ਸਵੇਰੇ ਜ਼ਖ਼ਮੀਆਂ ਦਾ ਹਾਲ–ਚਾਲ ਜਾਣਨ ਲਈ ਫਿਰ ਹਸਪਤਾਲ ਪੁੱਜੇ।

ਮਜੀਠੀਆ ਦੇ ਕਾਫ਼ਲੇ ਦੀ ਇਨੋਵਾ ਹਾਦਸਾਗ੍ਰਸਤ, ਇੱਕ ਸੁਰੱਖਿਆ ਗਾਰਡ ਦੀ ਮੌਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Innova of Majithia s convoy collides with a Truck a Security Guard killed