ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਅਫ਼ਸਰ ਦੀ ਧੀ ਨੂੰ ਕਿਸਾਨ ਦੀ ਧੀ ਬਣਾ ਕੇ ਕੈਪਟਨ ਨੂੰ ਬੰਨ੍ਹਾਈ ਗਈ ਸੀ ਰੱਖੜੀ’

‘ਅਫ਼ਸਰ ਦੀ ਧੀ ਨੂੰ ਕਿਸਾਨ ਦੀ ਧੀ ਬਣਾ ਕੇ ਕੈਪਟਨ ਨੂੰ ਬੰਨ੍ਹਾਈ ਗਈ ਸੀ ਰੱਖੜੀ’

ਰੱਖੜੀ ਵਾਲੇ ਦਿਨ ਪੰਜਾਬ ਸਰਕਾਰ ਦੇ ਇੱਕ ਪ੍ਰੈੱਸ ਨੋਟ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਸ਼ਹੀਦਾਂ ਦੇ ਪਰਿਵਾਰਾਂ ਅਤੇ ਕਿਸਾਨਾਂ ਦੀਆਂ ਪੰਜ ਧੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੱਖੜੀ ਬੰਨ੍ਹੀ ਹੈ।

 

 

ਉਨ੍ਹਾਂ ਕੁੜੀਆਂ ’ਚ ਸੋਨੀਆ ਨਾਂਅ ਦੀ ਲੜਕੀ ਜੰਮੂ–ਕਸ਼ਮੀਰ ਦੇ ਰਕਸ਼ਕ ਆਪਰੇਸ਼ਨ ਦੇ ਸ਼ਹੀਦ ਕਾਂਸਟੇਬਲ ਰਾਜ ਕੁਮਾਰ ਦੀ ਧੀ ਸੀ।

 

 

ਭਾਵਨਾ ਨਾਂਅ ਦੀ ਲੜਕੀ ਰਕਸ਼ਕ ਆਪਰੇਸ਼ਨ ਦੇ ਹੀ ਸ਼ਹੀਦ ਲਾਂਸ ਨਾਇਕ ਕੁਲਵਿੰਦਰ ਸਿੰਘ ਦੀ ਧੀ ਸੀ। ਬਾਕੀ ਕੁੜੀਆਂ ਵਿੱਚ ਗੁਰਦਾਸਪੁਰ ਤੋਂ ਸੁਲੇਖਾ ਰੈੱਡ ਕ੍ਰਾਸ ਸਕੂਲ ਫ਼ਾਰ ਡੈੱਫ਼ ਵਿੱਚ ਤੀਜੀ ਜਮਾਤ ਦੀ ਵਿਦਿਆਰਥਣ ਹੈ ਤੇ ਮੁਸਕਾਨ ਆਰਥਿਕ ਤੌਰ ਉੱਤੇ ਕਮਜ਼ੋਰ ਵਰਗ ਨਾਲ ਸਬੰਧਤ ਹੈ।

 

 

ਕੋਮਲਪ੍ਰੀਤ ਕੌਰ ਜਲੰਧਰ ਲਾਗਲੇ ਪਿੰਡ ਸਲੇਮਪੁਰ ਦੀ ਵਸਨੀਕ ਹੈ, ਉਸ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਰੱਖੜੀ ਬੰਨ੍ਹੀ ਸੀ ਪਰ ਅਸਲ ਵਿੱਚ ਉਹ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ ਦੀ ਧੀ ਹੈ ਤੇ ਉਸ ਦੀ ਮਾਂ ਵੀ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਹਨ। ਕੋਮਲਪ੍ਰੀਤ ਕੌਰ ਕਾਨਵੈਂਟ ਸਕੂਲ ’ਚ ਪੜ੍ਹਦੀ ਹੈ ਤੇ ਉਹ ਆਪਣੇ ਮਾਪਿਆਂ ਨਾਲ ਕੈਪਟਨ ਨੂੰ ਰੱਖੜੀ ਬੰਨ੍ਹਣ ਪੁੱਜੀ ਸੀ।

 

 

ਜਾਗਰਣ ਗਰੁੱਪ ਵੱਲੋਂ ਪ੍ਰਕਾਸ਼ਿਤ ਸੁਰਿੰਦਰ ਪਾਲ ਦੀ ਰਿਪੋਰਟ ਮੁਤਾਬਕ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕੋਮਲਪ੍ਰੀਤ ਕੌਰ ਦੇ ਮਾਪਿਆਂ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਜੇ ਕਿਸੇ ਅਧਿਆਪਕ ਦੀ ਧੀ ਨੇ ਰੱਖੜੀ ਬੰਨ੍ਹ ਦਿੱਤੀ, ਤਾਂ ਕੀ ਹੋ ਗਿਆ। ਸਾਨੂੰ ਮਾਣ ਹੋਣਾ ਚਾਹੀਦਾ ਹੈ।

 

 

ਪ੍ਰੈੱਸ ਨੋਟ ਤਾਂ ਮੁੱਖ ਮੰਤਰੀ ਦਫ਼ਤਰ ਜਾਰੀ ਕਰਦਾ ਹੈ, ਇਸ ਲਈ ਕੋਈ ਕੀ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An officer s daughter dubbed as farmer s daughter and she tied a Rakhi to Captain