ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਨ ਤਾਰਨ ’ਚ 2 ਹਜ਼ਾਰ ਰੁਪਏ ਪਿੱਛੇ ਬਜ਼ੁਰਗ ਦੀ ਕੁੱਟ–ਕੁੱਟ ਲਈ ਜਾਨ

ਤਰਨ ਤਾਰਨ ’ਚ 2 ਹਜ਼ਾਰ ਰੁਪਏ ਪਿੱਛੇ ਬਜ਼ੁਰਗ ਦੀ ਕੁੱਟ–ਕੁੱਟ ਲਈ ਜਾਨ

ਖਡੂਰ ਸਾਹਿਬ ਵਿਧਾਨ ਸਭਾ ਹਲਕੇ ’ਚ ਪੈਂਦੇ ਪਿੰਡ ਦਿਆਲ ਰਾਜਪੂਤਾਂ ’ਚ ਤਿੰਨ ਜਣਿਆਂ ਨੇ ਸਿਰਫ਼ 2,000 ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ 71 ਸਾਲਾਂ ਦੇ ਇੱਕ ਬਜ਼ੁਰਗ ਨੂੰ ਕਥਿਤ ਤੌਰ ’ਤੇ ਕੁੱਟ–ਕੁੱਟ ਕੇ ਮਾਰ ਦਿੱਤਾ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।

 

 

ਮ੍ਰਿਤਕ ਦੀ ਸ਼ਨਾਖ਼ਤ ਮੋਹਨ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦਾ ਝਗੜਾ ਕੁਲਦੀਪ ਸਿੰਘ ਤੇ ਉਸ ਦੇ ਦੋ ਸਾਥੀਆਂ ਗੁਰਲਾਲ ਸਿੰਘ ਤੇ ਪ੍ਰਭਜੀਤ ਸਿੰਘ ਨਾਲ ਹੋ ਗਿਆ ਸੀ। ਇਹ ਤਿੰਨੇ ਵੀ ਇਸੇ ਪਿੰਡ ਦੇ ਵਸਨੀਕ ਹਨ।

 

 

ਪੁਲਿਸ ਨੇ ਧਾਰਾ 302 ਅਧੀਨ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਵਾਰਦਾਤ ਸਨਿੱਚਰਵਾਰ ਰਾਤ ਸਮੇਂ ਦੀ ਹੈ, ਦਜੋਂ ਮੋਹਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੇ ਘਰ ਸੁੱਤਾ ਪਿਆ ਸੀ।

 

 

ਇਸ ਹਮਲੇ ਵਿੱਚ ਮੋਹਨ ਸਿੰਘ ਦੇ ਭਤੀਜੇ ਬਹਿਲ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ, ਜੋ ਇਸ ਵੇਲੇ ਤਰਨ ਤਾਰਨ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ। ਬਹਿਲ ਸਿੰਘ ਦੀ ਸ਼ਿਕਾਇਤ ’ਤੇ ਹੀ ਸ਼ਿਕਾਇਤ ਦਰਜ ਕੀਤੀ ਗਹੀ ਹੈ।

 

 

ਬਹਿਲ ਸਿੰਘ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਕੁਲਦੀਪ ਸਿੰਘ ਤੋਂ 2,000 ਰੁਪਏ ਉਧਾਰ ਲਏ ਸਨ ਤੇ ਮੁਲਜ਼ਮ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਦੇ ਘਰ ਦਾਖ਼ਲ ਹੋਇਆ ਤੇ ਉਸ ਤੋਂ 2,000 ਰੁਪਏ ਮੰਗਣ ਲੱਗਾ। ਬਹਿਲ ਸਿੰਘ ਨੇ ਕਿਹਾ ਕਿ ਉਹ ਛੇਤੀ ਹੀ ਪੈਸੇ ਵਾਪਸ ਕਰ ਦੇਵੇਗਾ ਪਰ ਉਹ ਉੱਥੋਂ ਨਾ ਹਿੱਲੇ।

 

 

ਮੁਲਜ਼ਮ ਤਦ ਗੁੱਸੇ ’ਚ ਆ ਗਿਆ ਤੇ ਉਸ ਨੇ ਬਹਿਲ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦੇ ਤਾਏ ਮੋਹਨ ਸਿੰਘ ਨੇ ਜਦੋਂ ਛੁਡਾਉਣਾ ਚਾਹਿਆ, ਤਾਂ ਮੁਲਜ਼ਮ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ। ਬਹਿਲ ਸਿੰਘ ਤੇ ਤਾਇਆ ਮੋਹਨ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

 

 

ਹਮਲਾਵਰ ਜਦੋਂ ਉੱਥੋਂ ਚਲੇ ਗਏ, ਤਾਂ ਗੁਆਂਢੀਆਂ ਨੇ ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਮੋਹਨ ਸਿੰਘ ਹੁਰਾਂ ਦੀ ਅੱਜ ਸਵੇਰੇ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An old man beaten to death over Rs 2000 dispute