ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਤੇ ਪੰਜਾਬ ਸਰਕਾਰ ਹੋ ਗਈ ਬਿਨਾ ਮਤਲਬ ਟ੍ਰੋਲ

…ਤੇ ਪੰਜਾਬ ਸਰਕਾਰ ਹੋ ਗਈ ਬਿਨਾ ਮਤਲਬ ਟ੍ਰੋਲ

ਵੀਆਈਪੀ ਸਭਿਆਚਾਰ’ (VIP Culture) ਦਾ ਖ਼ਾਤਮਾ ਕਰਨ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੀ ਹੁਣ ਤਿੱਖੀ ਆਲੋਚਨਾ ਹੋ ਰਹੀ ਹੈ। ਦਰਅਸਲ, ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਕੱਲ੍ਹ ਕੇਂਦਰੀ ਮੋਟਰ ਵਾਹਨ ਨਿਯਮਾਂ ਅਧੀਨ ਪੰਜਾਬ ਦੇ ਅਫ਼ਸਰਾਂ ਦੀਆਂ ਗੱਡੀਆਂ ਉੱਤੇ ਲਾਲ–ਬੱਤੀ ਲਾਉਣ ’ਤੇ ਲਾਈ ਰੋਕ ਹਟਾਉਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਸੀ।

 

 

ਜਿਵੇਂ ਹੀ ਕੱਲ੍ਹ ਨੋਟੀਫ਼ਿਕੇਸ਼ਨ ਦੀ ਕਾਪੀ ਕਿਸੇ ਵੈੱਬਸਾਈਟ ਉੱਤੇ ਚੱਲੀ, ਤਿਵੇਂ ਹੀ ਲੋਕਾਂ ਨੈ ਉਸ ਨੂੰ ਸ਼ੇਅਰ ਕਰ–ਕਰ ਕੇ ਵਾਇਰਲ ਕਰ ਦਿੱਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਟ੍ਰੋਲ ਹੋਣ ਲੱਗ ਪਈ।

 

 

ਲੋਕ ਸਰਕਾਰ ਦੀ ਦੋਹਰੀ ਬੋਲੀ ਵੱਲ ਉਂਗਲਾਂ ਕਰਨ ਲੱਗੇ। ਤਦ ਸਰਕਾਰੀ ਅਧਿਕਾਰੀਆਂ ਨੂੰ ਸਾਹਮਣੇ ਆਉਣਾ ਪਿਆ। ਟਰਾਂਸਪੋਰਟ ਵਿਭਾਗ ਨੇ ਇਸ ਬਾਰੇ ਸਪੱਸ਼ਟੀਕਰਨ ਦਿੱਤਾ।

 

 

ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਨੂੰ ਲਾਲ ਬੱਤੀ ਲਾਉਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਹੈ। ਪਰ ਕੇਂਦਰ ਸਰਕਾਰ ਵੱਲੋਂ ਜਾਰੀ ਨਵਾਂ ਮੋਟਰ ਵਾਹਨ ਕਾਨੂੰਨ ਹੁਣ ਸਾਰੇ ਰਾਜਾਂ ਉੱਤੇ ਲਾਗੂ ਹੋ ਗਿਆ ਹੈ। ਉਹ ਨੋਟੀਫ਼ਿਕੇਸ਼ਨ ਇਸ ਕਰ ਕੇ ਜਾਰੀ ਕੀਤਾ ਗਿਾ ਹੈ।

 

 

ਕੇਂਦਰੀ ਨਿਯਮ ਵਿੱਚ ਹੁਣ ਇਹ ਗੱਲ ਸ਼ਾਮਲ ਹੋ ਗਈ ਹੈ ਕਿ ਕੋਈ ਵੀ ਅਧਿਕਾਰੀ ਲਾਲ ਬੱਤੀ ਨਹੀਂ ਲਾਵੇਗਾ; ਇਸ ਲਈ ਪੰਜਾਬ ਸਰਕਾਰ ਦੇ ਹੁਕਮ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ ਸੀ; ਇਸੇ ਲਈ ਉਹ ਹੁਕਮ ਵਾਪਸ ਲਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:And Punjab Govt gets trolled without any cause