ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​…ਤੇ ਬਟਾਲਾ ਦੇ ਪਿੰਡ ਦੀ ਦੁਕਾਨ ’ਚ ਜਿਊਂਦੇ–ਜੀਅ ਸੜ ਗਿਆ ਨੌਜਵਾਨ

​​​​​​​…ਤੇ ਬਟਾਲਾ ਦੇ ਪਿੰਡ ਦੀ ਦੁਕਾਨ ’ਚ ਜਿਊਂਦੇ–ਜੀਅ ਸੜ ਗਿਆ ਨੌਜਵਾਨ

ਪੁਰਾਣੀਆਂ ਪੰਜਾਬੀ ਕਹਾਵਤਾਂ ‘ਮੌਤ ਦਾ ਸਮਾਂ ਨਿਸ਼ਚਤ ਹੈ’ ਅਤੇ ‘ਮੌਤ ਖਿੱਚ ਕੇ ਦੂਰ–ਦੂਰ ਲੈ ਜਾਂਦੀ ਹੈ’ – ਪਤਾ ਨਹੀਂ ਸੱਚ ਹਨ ਕਿ ਝੂਠ ਪਰ ਬਟਾਲਾ ਦੇ ਪਿੰਡ ਭੂਲੇਵਾਲ ਵਿੱਚ ਤਾਂ ਅਜਿਹਾ ਕੁਝ ਵਾਪਰ ਗਿਆ ਹੈ। ਕੱਲ੍ਹ ਸਵੇਰੇ ਜਦੋਂ ਇੱਕ ਦੁਕਾਨਦਾਰ ਨੇ ਆਪਣੀ ਦੁਕਾਨ ਖੋਲ੍ਹੀ, ਤਾਂ ਅੰਦਰ ਇੱਕ ਨੌਜਵਾਨ ਦੀ ਸੜੀ ਹੋਈ ਲਾਸ਼ ਪਈ ਸੀ।

 

 

ਮਾਰੇ ਗਏ ਵਿਅਕਤੀ ਦੀ ਸ਼ਨਾਖ਼ਤ ਜਸਪਾਲ ਸਿੰਘ ਨਿਵਾਸੀ ਭੂਲੇਵਾਲ ਵਜੋਂ ਹੋਈ ਹੈ। ਇਨ੍ਹੀਂ ਦਿਨੀਂ ਜਸਪਾਲ ਸਿੰਘ ਦੀ ਪਤਨੀ ਰੁੱਸ ਕੇ ਆਪਣੇ ਪੇਕੇ ਘਰ ਗਈ ਹੋਈ ਸੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਐਤਵਾਰ ਰਾਤੀਂ ਜਸਪਾਲ ਨੇ ਟੀਨ ਦੀ ਛੱਤ ਉਖਾੜੀ ਤੇ ਅੰਦਰ ਵੜ ਗਿਆ। ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ ਵਿੱਚ ਛੱਤ ਤੋਂ ਹੇਠਾਂ ਉੱਤਰਦੇ ਸਮੇਂ ਉਸ ਦਾ ਪੈਰ ਪੈਟਰੋਲ ਦੀ ਬੋਤਲ ਉੱਤੇ ਲੱਗਾ ਤੇ ਉਹ ਟੁੱਟ ਗਈ ਤੇ ਚੁਫੇਰੇ ਪੈਟਰੋਲ ਖਿੰਡ ਗਿਆ।

 

 

ਜਸਪਾਲ ਨੇ ਰੌਸ਼ਨੀ ਕਰਨ ਲਈ ਕਿਤੇ ਜੇਬ ਵਿੱਚ ਰੱਖੀ ਮਾਚਿਸ ਦੀ ਤੀਲੀ ਬਾਲ਼ੀ ਹੋਵੇਗੀ ਤੇ ਤੁਰੰਤ ਉਸ ਨੂੰ ਅੱਗ ਲੱਗ ਗਈ। ਬਾਹਰ ਭੱਜਣ ਨੂੰ ਕਿਤੇ ਕੋਈ ਜਗ੍ਹਾ ਨਹੀਂ ਸੀ, ਇਸੇ ਲਈ ਉਹ ਤੜਪ–ਤੜਪ ਕੇ ਉੱਥੇ ਜਿਊਂਦਾ–ਜੀਅ ਸੜ ਗਿਆ।

 

 

ਜਸਪਾਲ ਸਿੰਘ ਵੱਲੋਂ ਟੀਨ ਦੀ ਛੱਤ ਤੋੜਨ ਦੀਆਂ ਤਸਵੀਰਾਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ। ਇਹ ਦੁਕਾਨ ਮਹਿੰਦਰ ਸਿੰਘ ਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:And the youth dies in such a way in Batala village shop