ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਕੌਮੀ ਜਲ ਐਵਾਰਡ-2018` ਦੇਣ ਦਾ ਐਲਾਨ, ਆਖਰੀ ਮਿਤੀ 30 ਨਵੰਬਰ

ਪਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਭਾਰਤ ਸਰਕਾਰ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਸੁਰੱਖਿਆ ਮੰਤਰਾਲੇ ਵੱਲੋਂ ‘ਕੌਮੀ ਜਲ ਐਵਾਰਡ-2018` ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਚ 13 ਵੰਨਗੀਆਂ ਮੁਤਾਬਕ ਵੱਖ-ਵੱਖ ਤਰ੍ਹਾਂ ਦੇ 18 ਐਵਾਰਡ ਦਿੱਤੇ ਜਾ ਰਹੇ ਹਨ।

 

ਜਾਣਕਾਰੀ ਮੁਤਾਬਕ ਜਿਨ੍ਹਾਂ ਨਿਜੀ ਸਰਕਾਰੀ ਸੰਸਥਾਵਾਂ ਜਾਂ ਵਿਅਕਤੀਆਂ ਨੇ ਪਾਣੀ ਸੰਭਾਲ ਅਤੇ ਪ੍ਰਬੰਧਨ ਚ ਵਧੀਆ ਕੰਮ ਕੀਤਾ ਹੈ, ਉਹ ਇਨ੍ਹਾਂ ਐਵਾਰਡਾਂ ਦੀਆਂ ਵੱਖ-ਵੱਖ ਵੰਨਗੀਆਂ ਲਈ ਦਰਖਾਸਤਾਂ ਜਮਾਂ ਕਰਵਾ ਸਕਦੇ ਹਨ। ਦਰਖਾਸਤ ਜਮਾਂ ਕਰਵਾਉਣ ਦੀ ਆਖਰੀ ਮਿਤੀ 30 ਨਵੰਬਰ 2018 ਹੈ।

 

ਇਸ ਸਬੰਧੀ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ `ਕੌਮੀ ਜਲ ਐਵਾਰਡ-2018` ਤਹਿਤ ਬੇਹਤਰੀਨ ਸੂਬਾ, ਬੇਹਤਰੀਨ ਜ਼ਿਲ੍ਹਾ, ਬੇਹਤਰੀਨ ਨਗਰ ਕਾਰਪੋਰੇਸ਼ਨ/ਕੌਂਸਲ, ਬੇਹਤਰੀਨ ਪੰਚਾਇਤ, ਬੇਹਤਰੀਨ ਸਕੂਲ, ਬੇਹਤਰੀਨ ਟੀਵੀ ਸ਼ੋਅ, ਅਖਬਾਰ ਆਦਿ ਲਈ ਸਨਮਾਨ ਦਿੱਤੇ ਜਾਣੇ ਹਨ। ਇਨ੍ਹਾਂ ਐਵਾਰਡਾਂ ਲਈ ਦਰਖਾਸਤਾਂ ਜਮਾਂ ਕਰਵਾਉਣ ਲਈ ਸੈਂਟਰਲ ਗ੍ਰਾਊਂਡ ਵਾਟਰ ਬੋਰਡ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ।  

 

ਵਿਸਥਾਰ ਜਾਣਕਾਰੀ ਅਤੇ ਦਰਖਾਸਤਾਂ ਜਮਾਂ ਕਰਾਉਣ ਲਈ ਇਨ੍ਹਾਂ ਵੈੱਬਸਾਈਟ `ਤੇ ਸੰਪਰਕ ਕੀਤਾ ਜਾ ਸਕਦਾ ਹੈ।

 

https://www.mowr.gov.in

or

https://www.cgwb.gov.in

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Announcement of National Water Award-2018 last date 30 November