ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸ਼ਿਆਰਪੁਰ ’ਚ ਮਿਲਿਆ ਇੱਕ ਹੋਰ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਹੋਏ ਕੁੱਲ 30 ਮਰੀਜ਼

ਅੰਮ੍ਰਿਤਸਰ 'ਚ ਕਰਫ਼ਿਊ ਦੌਰਾਨ ਆਮ ਜਨਤਾ ਨੂੰ ਜਾਗਰੂਕ ਕਰਦੇ ਹੋਏ ਪੰਜਾਬ ਪੁਲਿਸ ਦੇ ਜਵਾਨ ਤੇ ਸਿਹਤ ਵਿਭਾਗ ਦੇ ਅਧਿਕਾਰੀ। ਤ

ਪੰਜਾਬ ਕੋਰੋਨਾ ਵਾਇਰਸ ਤੋਂ ਪੀੜਤ (ਪਾਜ਼ਿਟਿਵ) ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ ਹੁਣ 30 ਹੋ ਗਈ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ’ਚ ਕੋਰੋਨਾ ਦਾ ਹੁਣ ਇੱਕ ਹੋਰ ਮਰੀਜ਼ ਸਾਹਮਣੇ ਆਇਆ ਹੈ। ਇਸ ਨਵੇਂ ਕੇਸ ਨਾਲ ਸਬੰਧਤ ਵਿਅਕਤੀ ਦਰਅਸਲ ਪਿੰਡ ਮੋਰਾਂਵਾਲੀ ਦੇ ਉਸੇ ਵਿਅਕਤੀ ਦਾ ਪੁੱਤਰ ਹੈ; ਜਿਹੜਾ ਬੀਤੇ ਦਿਨੀਂ ਕੋਰੋਨਾ–ਪਾਜ਼ਿਟਿਵ ਨਿੱਕਲਿਆ ਸੀ। ਪਿੰਡ ਮੋਰਾਂਵਾਲੀ ਗੜ੍ਹਸ਼ੰਕਰ ਸਬ–ਡਿਵੀਜ਼ਨ ’ਚ ਪੈਂਦਾ ਹੈ।

 

 

ਪਿੰਡ ਮੋਰਾਂਵਾਲੀ ਦਾ ਇਹ ਵਿਅਕਤੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਕਸਬੇ ਲਾਗਲੇ ਪਿੰਡ ਪਠਲਾਵਾ ਦੇ ਉਸ ਵਿਅਕਤੀ ਦੇ ਸੰਪਰਕ ’ਚ ਰਿਹਾ ਸੀ; ਜਿਸ ਦੀ ਕੋਰੋਨਾ ਵਾਇਰਸ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ।

 

 

ਜਲੰਧਰ ਤੋਂ 'ਹਿੰਦੁਸਤਾਨ ਟਾਈਮਜ਼' ਦੇ ਰਿਪੋਰਟਰ ਗਗਨਦੀਪ ਜੱਸੋਵਾਲ ਦੀ ਰਿਪੋਰਟ ਮੁਤਾਬਕ ਮੋਰਾਂਵਾਲੀ ਨਿਵਾਸੀ ਇਸ ਵੇਲੇ ਪੀਜੀਆਈ–ਚੰਡੀਗੜ੍ਹ ’ਚ ਜ਼ੇਰੇ ਇਲਾਜ ਹੈ। ਪਿੰਡ ਬਸਤੀ ਨੌ ਦੀ 8 ਸਾਲਾ ਬੱਚੀ ਦੀ ਟੈਸਟ ਰਿਪੋਰਟ ਹਾਲੇ ਨਹੀਂ ਆਈ। ਉਹ ਤੇ ਉਸ ਦੇ ਮਾਪੇ ਇਟਲੀ ਤੋਂ ਪਰਤੇ ਸਨ।

 

 

ਇੰਝ ਹੁਣ ਬੰਗਾ ਲਾਗਲੇ ਪਠਲਾਵਾ ਪਿੰਡ ਦੇ ਜਿਸ ਵਿਅਕਤਾ ਦੀ ਕੋਰੋਨਾ ਕਾਰਨ ਮੌਤ ਹੋਈ ਹੈ; ਉਸ ਰਾਹੀਂ ਹੁਣ ਤੱਕ 22 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ; ਜਿਨ੍ਹਾਂ ਵਿੱਚੋਂ 14 ਜਣੇ ਉਸੇ ਦੇ ਆਪਣੇ ਪਰਿਵਾਰਕ ਮੈਂਬਰ ਹੀ ਹਨ। ਤਿੰਨ ਜਣੇ ਜਲੰਧਰ ਤੋਂ ਹਨ ਦੋ ਵਿਅਕਤੀ ਜਰਮਨੀ ਤੋਂ ਬਰਾਸਤਾ ਇਟਲੀ ਪਰਤੇ ਸਨ ਅਤੇ ਉਸ ਨੂੰ ਮਿਲੇ ਸਨ। ਦੋ ਜਣੇ ਉਸ ਨੂੰ ਮੋਰਾਂਵਾਲੀ ਪਿੰਡ ਤੋਂ ਆ ਕੇ ਮਿਲੇ ਸਨ। ਪਿੰਡ ਪਠਲਾਵਾ ਦਾ ਸਰਪੰਚ ਵੀ ਇਸ ਵਾਇਰਸ ਦੀ ਲਪੇਟ ਵਿੱਚ ਉਸੇ ਕਾਰਨ ਆਇਆ ਹੈ।

 

 

ਕੱਲ੍ਹ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਿਆਂ ਤਿੰਨਤਿੰਨ ਹੋਰ ਭਾਵ ਕੁੱਲ ਛੇ ਹੋਰ ਮਾਮਲੇ ਸਾਹਮਣੇ ਆਉਣ ਨਾਲ ਇਹ ਗਿਣਤੀ ਵਧ ਕੇ 29 ਹੋ ਗਈ ਸੀ।

 

 

ਕੱਲ੍ਹ ਤਿੰਨ ਮਾਮਲੇ ਬੰਗਾ ਲਾਗਲੇ ਇੱਕ ਪਿੰਡ ਅਤੇ ਤਿੰਨ ਹੋਰ ਮਾਮਲੇ ਜਲੰਧਰ ਜ਼ਿਲ੍ਹੇ ਦੇ ਕਸਬੇ ਫ਼ਿਲੌਰ ਲਾਗਲੇ ਪਿੰਡ ਵਿਰਕ ਸਾਹਮਣੇ ਆਏ ਸਨ। ਇਨ੍ਹਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਪਿੰਡਾਂ ਹੁਣ ਨਾ ਕੋਈ ਬਾਹਰੋਂ ਜਾ ਸਕਦਾ ਹੈ ਤੇ ਨਾ ਹੀ ਕੋਈ ਉੱਥੋਂ ਕਿਤੇ ਹੋਰ ਬਾਹਰ ਜਾ ਸਕਦਾ ਹੈ।

 

 

ਜਲੰਧਰ ਜ਼ਿਲ੍ਹੇ ਦੇ ਪਿੰਡ ਵਿਰਕ ਦੇ ਤਿੰਨ ਨਵੇਂ ਕੋਰੋਨਾਪਾਜ਼ਿਟਿਵ ਕੇਸ ਦਰਅਸਲ, ਬੰਗਾ (ਨਵਾਂਸ਼ਹਿਰ) ਲਾਗਲੇ ਪਿੰਡ ਪਠਲਾਵਾ ਦੇ ਉਸ ਬਜ਼ੁਰਗ ਵਿਅਕਤੀ ਦੇ ਹੀ ਰਿਸ਼ਤੇਦਾਰ ਹਨ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।

 

 

ਇਸ ਤੋਂ ਪਹਿਲਾਂ ਕੱਲ੍ਹ ਨਵਾਂਸ਼ਹਿਰ ਜ਼ਿਲ੍ਹੇ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਦੋ ਸਾਲਾ ਇੱਕ ਬੱਚੇ ਦੇ ਵੀ ਇਸ ਵਾਇਰਸ ਦੀ ਲਪੇਟ ਆਉਣ ਦੀ ਜਾਣਕਾਰੀ ਮਿਲੀ ਸੀ। ਇਹ ਬੱਚਾ ਉਸ 70 ਸਾਲਾ ਵਿਅਕਤੀ ਦਾ ਪੋਤਰਾ ਹੈ; ਜਿਸ ਦੀ ਬੀਤੇ ਦਿਨੀਂ ਕੋਵਿਡ19 ਕਾਰਨ ਮੌਤ ਹੋ ਗਈ ਸੀ।

 

 

ਇਸ ਤੋਂ ਇਲਾਵਾ ਪਰਸੋਂ ਮੋਹਾਲੀ ਦੀ 80 ਸਾਲਾ ਇੱਕ ਔਰਤ ਦੇ ਵੀ ਕੋਰੋਨਾਪਾਜ਼ਿਟਿਵ ਹੋਣ ਦੀ ਸ਼ਨਾਖ਼ਤ ਹੋਈ ਸੀ। ਇੰਝ ਪਰਸੋਂ ਸੋਮਵਾਰ ਨੂੰ ਦੋ ਹੋਰ ਮਰੀਜ਼ ਨਾਲ ਪੰਜਾਬ ਕੋਰੋਨਾਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 23 ਹੋ ਗਈ ਸੀ।

 

 

ਪੰਜਾਬ ਦੇ ਸਿਹਤ ਵਿਭਾਗ ਮੁਤਾਬਕ ਸਾਰੇ 30 ਮਰੀਜ਼ਾਂ ਦੀ ਹਾਲਤ ਇਸ ਵੇਲੇ ਸਥਿਰ ਬਣੀ ਹੋਈ ਹੈ ਤੇ ਉਹ ਵੱਖੋਵੱਖਰੇ ਸਰਕਾਰੀ ਹਸਪਤਾਲਾਂ ਜ਼ੇਰੇ ਇਲਾਜ ਹਨ। ਉਨ੍ਹਾਂ ਸਭਨਾਂ ਦੇ ਨੇੜੇ ਰਹੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੇ ਸੈਂਪਲ ਵੀ ਜਾਂਚ ਲਈ ਲੈਬਜ਼ ਭੇਜੇ ਗਏ ਹਨ।

 

 

ਹੁਣ ਤੱਕ ਪੰਜਾਬਚੋਂ ਸੈਂਕੜੇ ਸੈਂਪਲ ਲਏ ਜਾ ਚੁੱਕੇ ਸਨ; ਉਨ੍ਹਾਂ ਵਿੱਚੋਂ ਹੀ 30 ਪਾਜ਼ਿਟਿਵ ਪਾਏ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another Corona Positive found in Hishiarpur Total 30 patients in Punjab