ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪ ਵਿਧਾਇਕ ਜੈ ਸਿੰਘ ਰੌੜੀ ਵੀ ਨਿਤਰੇ ਸੁਖਪਾਲ ਖਹਿਰਾ ਦੀ ਹਮਾਇਤ 'ਚ

ਸੁਖਪਾਲ ਖਹਿਰਾ ਨੇ ਅੱਜ ਚੰਗੀਗੜ੍ਹ ਚ ਪ੍ਰੈੱਸ ਕਨਫਰੰਸ ਕਰਦਿਆਂ ਆਪਣੇ ਹੱਕ `ਚ ਉਤਰੇ ਇਕ ਹੋਰ ਵਿਧਾਇਕ ਨੂੰ ਜਗਜਾਹਰ ਕੀਤਾ। ਉਨ੍ਹਾਂ ਨੇ ਜੈ ਕਿਸ਼ਨ ਗੜ੍ਹਸ਼ੰਕਰ ਦਾ ਸੁਆਗਤ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਜੈ ਕਿਸ਼ਨ ਰੋੜੀ ਨੂੰ ਸਾਡੇ ਨਾਲ ਕੁਝ ਸ਼ੰਕਾਵਾਂ ਸਨ, ਜਿਨ੍ਹਾਂ ਨੂੰ ਦੂਰ ਕਰ ਦਿੱਤਾ ਗਿਆ ਹੈ।

 

ਸੁਖਪਾਲ ਖਹਿਰਾ ਦੇ ਹੱਕ ਵਿਚ ਨਿੱਤਰੇ ਗੜਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਹੋਈ ਬੈਠਕ ਚ ਉਨ੍ਹਾਂ ਨੇ ਕੇਜਰੀਵਾਲ ਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ ਤਾਂ ਕਿ ਪੰਜਾਬ ਚ ਪਾਰਟੀ ਦੇ ਮੌਜੂਦਾ ਹਾਲਤਾਂ ਬਾਰੇ ਰੂਬਰੂ ਕਰਾਇਆ ਜਾ ਸਕੇ ਪਰ ਉਹ ਕੋਸਿ਼ਸ਼ ਬੇਸਿੱਟਾ ਰਹੀ।।

 

a

 

ਜੈ ਕਿਸ਼ਨ ਸਿੰਘ ਰੋੜੀ ਕਿਹਾ ਕਿ ਹਾਈਕਮਾਨ ਤੱਕ ਪੰਜਾਬ ਦੀਆਂ ਅਸਲ ਗੱਲਾਂ ਪਹੁੰਚ ਨਹੀਂ ਰਹੀਆਂ ਬਲਕਿ ਹਾਈਕਮਾਨ ਕੋਲ ਹੇਠਲੀਆਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ ਅੱਜ ਇਹ ਅਜੀਬ ਹਾਲਾਤ ਬਣ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਹੋ ਗਿਆ ਕਿ ਖਹਿਰਾ ਕੋਈ ਨਵੀਂ ਪਾਰਟੀ ਨਹੀਂ ਬਣਾ ਰਹੇ ਤਾਂ ਉਨ੍ਹਾਂ ਨੇ ਸੁਖਪਾਲ ਖਹਿਰਾ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ। 

 

ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਦਿੱਲੀ ਤੋਂ ਦੋ ਅਝਿਹੇ ਸ਼ਖਸ ਦੁਰਗੇਸ਼ ਪਾਠਕ ਤੇ ਗੈਰੀ ਵੜਿੰਗ ਹਨ ਜੋ ਪੰਜਾਬ ਦੀ ਲੀਡਰਸ਼ਿਪ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਸੰਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੀ ਸਿਆਸਤ ਨੂੰ ਵਿਗਾੜਿਆ ਜਾ ਰਿਹਾ ਹੈ ਬਜਾਇ ਕਿ ਉਹ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਮਜਬੂਤੀ ਲਈ ਰੱਲ ਕੇ ਕੰਮ ਕਰਨ। 

 

 

ਕੰਵਰ ਸੰਧੂ ਨੇ ਕਿਹਾ ਕਿ ਉਹ ਪੰਜਾਬ ਲਈ ਖੁਦਮੁਖਤਿਆਰੀ ਚਾਹੁੰਦੇ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਅਰਵਿੰਦ ਕੇਜਰੀਵਾਲ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੀ ਉਨ੍ਹਾਂ ਦੇ ਸੁਪਰੀਮ ਲੀਡਰ ਨੇ। 

 

ਉਥੇ ਹੀ ਸੁਖਪਾਲ ਖਹਿਰਾ ਦੇ ਹੱਕ ਵਿਚ ਨਿੱਤਰੇ ਗੜਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਦੱਸਿਆ ਕਿ ਉਹ ਨਹੀਂ ਚਾਹੁੰਦੇ ਕਿ ਖਹਿਰਾ ਕਿਸੇ ਹੋਰ ਪਾਰਟੀ ਵਿਚ ਜਾਣ ਅਤੇ ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਖਹਿਰਾ ਕਿਸੇ ਵੀ ਪਾਰਟੀ ਵਿਚ ਨਹੀਂ ਜਾਣਗੇ। 

 

ਸੁਖਪਾਲ ਖਹਿਰਾ ਨੇ ਪੰਜਾਬ ਦੇ ਤਮਾਮ ਆਪ ਲੀਡਰਾਂ ਨੂੰ ਜ਼ੋਰਦਾਰ ਗੁਜ਼ਾਰਿਸ਼ ਕਰਦਿਆਂ ਕਿਹਾ ਕਿ ਉਹ ਵੀ ਛੇਤੀ ਤੋਂ ਛੇਤੀ ਸਾਡੇ ਨਾਲ ਇੱਕੋ ਮੰਚ ਤੇ ਆ ਕੇ ਪੰਜਾਬ ਨੂੰ ਬਚਾਉਣ ਲਈ ਸਾਥ ਦੇਣ।  

 
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP MLA Jai Singh Rodri also in support of Nikhre Sukhpal Khaira