ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਹੋਰ ਵਿਧਾਇਕ ‘ਆਪ’ ‘ਚੋਂ ਨਿੱਕਲੇਗਾ, ਖਹਿਰਾ ਲੜ ਸਕਦੇ ਬਠਿੰਡਾ ਤੋਂ ਚੋਣ

ਇੱਕ ਹੋਰ ਵਿਧਾਇਕ ‘ਆਪ’ ‘ਚੋਂ ਨਿੱਕਲੇਗਾ, ਖਹਿਰਾ ਲੜ ਸਕਦੇ ਬਠਿੰਡਾ ਤੋਂ ਚੋਣ

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਕਿਹਾ ਹੈ ਕਿ ਅਗਲੇ ਕੁਝ ਦਿਨਾਂ ‘ਚ ਆਮ ਆਦਮੀ ਪਾਰਟੀ (ਆਪ) ਦਾ ਇੱਕ ਹੋਰ ਵਿਧਾਇਕ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਜਾ ਰਿਹਾ ਹੈ।

 

 

ਅੱਜ ਇੱਥੇ ਬਠਿੰਡਾ ‘ਚ ਆਪਣੀ ਨਵਗਠਤ ‘ਪੰਜਾਬੀ ਏਕਤਾ ਪਾਰਟੀ’ ਦੇ ਦਫ਼ਤਰ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਖਹਿਰਾ ਨੇ ਇਹ ਵੀ ਦੱਸਿਆ ਕਿ ਪਾਰਟੀ ਵਰਕਰ ਤੇ ਆਮ ਲੋਕਾਂ ਦੀ ਮੰਗ ’ਤੇ ਗ਼ੌਰ ਕਰਦਿਆਂ ਉਹ ਬਠਿੰਡਾ ਤੋਂ ਚੋਣ ਲੜ ਸਕਦੇ ਹਨ।

 

 

ਸ੍ਰੀ ਖਹਿਰਾ ਨੇ ਕਿਹਾ ਕਿ ਉਹ ਇਸ ਸਬੰਧੀ ਆਪਣੀ ਪਾਰਟੀ ‘ਚ ਤੇ ਆਪਣੀਆਂ ਭਾਈਵਾਲ ਪਾਰਟੀਆਂ ਨਾਲ ਵਿਚਾਰ–ਵਟਾਂਦਰਾ ਕਰਨਗੇ।

 

 

 

ਸ੍ਰੀ ਖਹਿਰਾ ਨੇ ਕਿਹਾ ਕਿ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦਾ ਘੇਰਾ ਵਧਾਉਣ ਲਈ ਖੱਬੀਆਂ ਪਾਰਟੀਆਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ‘ਚ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਲੋਕ ਸਭਾ ਚੋਣਾਂ ਲਈ ਸਮੁੱਚੀ ਵਿਰੋਧੀ ਧਿਰ ਨੂੰ ਇੱਕਜੁਟ ਕਰਨ ਦਾ ਜਤਨ ਕਰਨਗੇ।

 

 

ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਚਾਹੁੰਦੀ ਹੈ, ਤਾਂ ਉਹ ਵੀ ਪੰਜਾਬ ਡੈਮੋਕ੍ਰੈਟਿਕ ਅਲਾਇੰਸ (ਪੰਜਾਬ ਜਮਹੂਰੀ ਗੱਠਜੋੜ) ਦਾ ਹਿੱਸਾ ਬਣ ਸਕਦੀ ਹੈ ਪਰ ਇਸ ਬਾਰੇ ਵਿਚਾਰ–ਵਟਾਂਦਰਾ ਪਹਿਲਾਂ ਭਾਈਵਾਲਾਂ ਨਾਲ ਕਰਨਾ ਹੋਵੇਗਾ। ਪਰ ਆਮ ਆਦਮੀ ਪਾਰਟੀ ਜੇ ਆਪਣੀਆਂ ਗ਼ਲਤੀਆਂ ਵਿੱਚ ਸੁਧਾਰ ਲਿਆਵੇਗੀ ਤੇ ਆਪਣੀ ਗ਼ਲਤੀ ਜਨਤਕ ਤੌਰ ’ਤੇ ਮੰਨੇਗੀ ਕਿ ਕਨਵੀਨਰ ਅਰਵਿੰਦ ਸਿੰਘ ਕੇਜਰੀਵਾਲ ਨੇ ਨਸ਼ਿਆਂ ਦੇ ਕਾਰੋਬਾਰ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗ ਕੇ ਗ਼ਲਤੀ ਕੀਤੀ ਹੈ – ਉਸ ਨੂੰ ਸਿਰਫ਼ ਤਦ ਹੀ ਅਲਾਇੰਸ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another MLA will quit AAP Khaira may contest from Bathinda