ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ’ਚ ਮਿਲਿਆ ਇੱਕ ਹੋਰ ਪਾਜ਼ਿਟਿਵ, ਪੰਜਾਬ ’ਚ ਹੁਣ ਕੁੱਲ ਕੋਰੋਨਾ–ਮਰੀਜ਼ 216

ਸਨਿੱਚਰਵਾਰ ਨੂੰ ਜਲੰਧਰ 'ਚ ਮੇਅਰ ਜਗਦੀਸ਼ ਰਾਜ ਰਾਜਾ ਦਾ ਸੈਂਪਲ ਲੈਂਦੇ ਹੋਏ ਡਾਕਟਰ। ਅੱਜ ਨਗਰ ਕੌਂਸਲ ਦੇ ਅਹੁਦੇਦਾਰਾਂ ਦੇ

ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼ – ਜਲੰਧਰ

 

ਅੱਜ ਸਨਿੱਚਰਵਾਰ ਨੂੰ ਪੀਜੀਆਈ ਦੇ ਦੋ ਵਰਕਰ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ ’ਚੋਂ ਇੱਕ ਧਨਾਸ ਦਾ ਵਸਨੀਕ ਹੈ ਤੇ ਦੂਜਾ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਨਯਾ ਗਾਓਂ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ’ਚ ਅੱਜ ਹੀ ਇੱਕ ਹੋਰ ਪਾਜ਼ਿਟਿਵ ਮਰੀਜ਼ ਪਾਇਆ ਗਿਆ ਹੈ। ਉੱਧਰ ਪੰਚਕੂਲਾ ’ਚ ਤਬਲੀਗ਼ੀ ਜਮਾਤ ਦੇ 3 ਮੈਂਬਰ ਪਾਜ਼ਿਟਿਵ ਪਾਏ ਗਏ ਹਨ।

 

 

ਇੰਝ ਅੱਜ ਪੰਜਾਬ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 216 ਹੋ ਗਈ ਹੈ; ਜਿਨ੍ਹਾਂ ਵਿੱਚੋਂ 58 ਇਕੱਲੇ ਮੋਹਾਲੀ ਜ਼ਿਲ੍ਹੇ ਤੋਂ ਹਨ।

 

 

ਇੰਝ ਹੀ ਅੱਜ ਚੰਡੀਗੜ੍ਹ ਦੇ ਹੋਰ ਮਰੀਜ਼ਾਂ ਨਾਲ ਇਸ ਕੇਂਦਰ ਸ਼ਾਸਤ ਪ੍ਰਦੇਸ਼ ’ਚ ਮਰੀਜ਼ਾਂ ਦੀ ਗਿਣਤੀ ਵਧ ਕੇ 23 ਹੋ ਗਈ ਹੈ ਤੇ ਉੰਧਰ ਪੰਚਕੂਲਾ ’ਚ ਕੁੱਲ ਗਿਣਤੀ ਹੁਣ 17 ਹੈ।

 

 

ਇਸ ਤ਼ ਪਹਿਲਾਂ ਕੱਲ੍ਹ ਪੰਜਾਬ ’ਚ 16 ਨਵੇਂ ਕੇਸ ਆਏ ਸਨ ਤੇ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 215 ਹੋ ਗਈ ਸੀ।

 

 

ਕੱਲ੍ਹ ਸੱਤ ਨਵੇਂ ਕੇਸ ਇਕੱਲੇ ਜਲੰਧਰ ਜ਼ਿਲ੍ਹੇ ’ਚੋਂ ਸਾਹਮਣੇ ਆਏ ਸਨ; ਜਿਨ੍ਹਾਂ ਵਿੱਚੋਂ 8 ਸਾਲਾਂ ਦੀ ਇੱਕ ਲੜਕੀ ਤੇ ਇੱਕ ਸਾਲਾ ਦਾ ਲੜਕਾ ਵੀ ਸ਼ਾਮਲ ਹਨ। ਜਲੰਧਰ ’ਚ ਹੁਣ ਤੱਕ 38 ਕੋਰੋਨਾ–ਮਰੀਜ਼ ਸਾਹਮਣੇ ਆ ਚੁੱਕੇ ਹਨ।

 

 

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੱਲ੍ਹ ਜਲੰਧਰ ’ਚ ਇੱਕ ਮਾਂ ਤੇ ਉਸ ਦੀ 8 ਸਾਲਾ ਧੀ ਪਾਜ਼ਿਟਿਵ ਪਾਏ ਗਏ ਤੇ ਰਾਜਾ ਗਾਰਡਨ ਇਲਾਕੇ ਦੇ 40 ਸਾਲਾ ਪਾਜ਼ਿਟਿਵ ਵਿਅਕਤੀ ਦਾ ਇੱਕ ਸਾਲਾ ਭਤੀਜਾ ਵੀ ਇਸ ਘਾਤਕ ਵਾਇਰਸ ਤੋਂ ਗ੍ਰਸਤ ਪਾਇਆ ਗਿਆ।

 

 

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 779 ਸੈਂਪਲ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 573 ਨੈਗੇਟਿਵ ਪਾਏ ਗਏ ਅਤੇ 153 ਦੇ ਨਤੀਜਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ।

 

 

ਬੀਤੀ 11 ਅਪ੍ਰੈਲ ਤੱਕ ਜਲੰਧਰ ਜ਼ਿਲ੍ਹੇ ’ਚ ਸਿਰਫ਼ 23 ਕੇਸ ਸਾਹਮਣੇ ਆਏ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਇਸ ਜ਼ਿਲ੍ਹੇ ’ਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ’ਚ ਕੁਝ ਵਾਧਾ ਦਰਜ ਕੀਤਾ ਗਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another Positive found in Mohali Total Patients in Punjab now 216