ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ, ਅੰਗ ਖਿੰਡੇ-ਪੁੰਡੇ ਮਿਲੇ, ਸੰਗਤ `ਚ ਰੋਸ

ਬਠਿੰਡਾ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ, ਅੰਗ ਖਿੰਡੇ-ਪੁੰਡੇ ਮਿਲੇ, ਸੰਗਤ `ਚ ਰੋਸ

ਪੰਜਾਬ ਦੇ ਬਠਿੰਡਾ ਜਿ਼ਲ੍ਹੇ ਦੇ ਪਿੰਡ ਰਾਮ ਨਗਰ `ਚ ਇੱਕ ਘਰ ਦੇ ਬਾਹਰ ਪਵਿੱਤਰ ਗੁਟਕਾ ਸਾਹਿਬ ਦੇ ਅੰਗ ਇੱਧਰ-ਉੱਧਰ ਖਿੰਡੇ ਹੋਏ ਮਿਲੇ।


ਬੇਅਦਬੀ ਦੀ ਇਸ ਤਾਜ਼ਾ ਵਾਰਦਾਤ ਕਾਰਨ ਸਮੁੱਚੇ ਇਲਾਕੇ ਦੀ ਸਿੱਖ ਸੰਗਤ ਵਿੱਚ ਡਾਢਾ ਰੋਸ ਪਾਇਆ ਜਾ ਰਿਹਾ ਹੈ।


ਪੁਲਿਸ ਅਨੁਸਾਰ ਜਿਸ ਘਰ ਅੱਗੇ ਇਹ ਅੰਗ ਖਿੰਡੇ-ਪੁੰਡੇ ਮਿਲੇ ਹਨ, ਉਹ ਇੱਕ ਕਿਸਾਨ ਸੁਖਦੇਵ ਸਿੰਘ ਦਾ ਹੈ। ਪੁਲਿਸ ਨੂੰ ਜਿਉਂ ਹੀ ਇਸ ਘਟਨਾ ਬਾਰੇ ਜਾਣਕਾਰੀ ਮਿਲੀ, ਤਿਵੇਂ ਹੀ ਇੰਸਪੈਕਟਰ ਜਨਰਲ ਐੱਮਐੱਫ਼ ਫ਼ਾਰੁਕੀ ਅਤੇ ਐੱਸਐੱਸਪੀ ਨਾਨਕ ਸਿੰਘ ਘਟਨਾ ਸਥਾਨ `ਤੇ ਪੁੱਜੇ।


ਪੁਲਿਸ ਦਾ ਦਾਅਵਾ ਹੈ ਕਿ ਸ੍ਰੀ ਗੁਟਕਾ ਸਾਹਿਬ ਦੇ ਪਵਿੱਤਰ ਅੰਗ ਕਥਿਤ ਤੌਰ `ਤੇ ਕਿਸਾਨ ਸੁਖਦੇਵ ਸਿੰਘ ਦੀ ਮਾਨਸਿਕ ਤੌਰ `ਤੇ ਪਰੇਸ਼ਾਨ ਪੋਤਰੀ ਨੇ ਪਾੜੇ ਹਨ। ਸ੍ਰੀ ਫ਼ਾਰੂਕੀ ਨੇ ਦੱਸਿਆ ਕਿ ਉਸ ਕੁੜੀ ਦੀ ਮਾਨਸਿਕ ਦਸ਼ਾ ਦਾ ਸਹੀ ਅਨੁਮਾਨ ਲਾਉਣ ਲਈ ਉਸ ਦਾ ਮੈਡੀਕਲ ਨਿਰੀਖਣ ਕਰਵਾਇਆ ਜਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Another sacrilege case near Bathinda