ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਗਰੂਰ ’ਚ ਨਸ਼ਾ–ਵਿਰੋਧੀ ਤੇ ਵਾਤਾਵਰਨ–ਪੱਖੀ ਮੁਹਿੰਮ, ਹਜ਼ਾਰਾਂ ਕਿਤਾਬਾਂ ਮੁਫ਼ਤ ਵੰਡੀਆਂ

​​​​​​​ਸੰਗਰੂਰ ’ਚ ਨਸ਼ਾ–ਵਿਰੋਧੀ ਤੇ ਵਾਤਾਵਰਨ–ਪੱਖੀ ਮੁਹਿੰਮ, ਹਜ਼ਾਰਾਂ ਕਿਤਾਬਾਂ ਮੁਫ਼ਤ ਵੰਡੀਆਂ

ਅੱਜ 31 ਮਾਰਚ ਨੂੰ ਜਦੋਂ ਬਹੁਤ ਸਾਰੇ ਲੋਕ ਸਸਤੀ ਸ਼ਰਾਬ ਖ਼ਰੀਦਣ ਵਿੱਚ ਮਸਰੂਫ਼ ਸਨ, ਅਜਿਹੇ ਵੇਲੇ ਕੁਝ ਪ੍ਰੋਫ਼ੈਸਰ, ਡਾਕਟਰ, ਬੁੱਧੀਜੀਵੀ ਤੇ ਸਮਾਜ–ਸੇਵੀ ਨਸ਼ਾ–ਵਿਰੋਧੀ ਮੁਹਿੰਮ ਚਲਾ ਰਹੇ ਸਨ ਤੇ ਮੁਫ਼ਤ ਕਿਤਾਬਾਂ ਵੀ ਵੰਡ ਰਹੇ ਸਨ। ਸ਼ਹਿਰ ਦੇ ਬਰਨਾਲਾ ਚੌਕ ਵਿੱਚ ਉਨ੍ਹਾਂ ਕੋਲ ਅੱਜ ਡਾਢਾ ਇਕੱਠ ਹੋਇਆ ਸੀ।

 

 

ਨਸ਼ਾ–ਵਿਰੋਧੀ ਕਾਰਕੁੰਨਾਂ ਨੇ ਸੜਕ ਉੱਤੇ ਬਾਕਾਇਦਾ ਇੱਕ ਸਟਾਲ ਲਾਇਆ ਹੋਇਆ ਸੀ। ਉਨ੍ਹਾਂ ਦੋ ਘੰਟਿਆਂ ਵਿੱਚ ਹਜ਼ਾਰਾਂ ਕਿਤਾਬਾਂ ਮੁਫ਼ਤ ਵੰਡ ਦਿੱਤੀਆਂ। ਇਹ ਸਾਰੀਆਂ ਕਿਤਾਬਾਂ ਨਸ਼ਿਆਂ ਦੀ ਲਾਹਨਤ ਵਿਰੁੱਧ ਤੇ ਵਾਤਾਵਰਨ ਨੂੰ ਸੰਭਾਲਣ ਬਾਰੇ ਸਨ। ਉਨ੍ਹਾਂ ਵਿਚੋਂ ਬਹੁਤ ਸਾਰੀਆਂ ਪੁਸਤਕਾਂ ਸਾਹਿਤਕ ਤੇ ਵਿਚਾਰਧਾਰਕ ਵੀ ਸਨ। ਭਗਤ ਪੂਰਨ ਸਿੰਘ ਕਾਰਜਾਂ ਬਾਰੇ ਵੀ ਪੁਸਤਕਾਂ ਇਸ ਮੌਕੇ ਵੰਡੀਆਂ ਗਈਆਂ।

 

 

ਸਾਇੰਟੀਫ਼ਿਕ ਅਵੇਅਰਨੈੱਸ ਫ਼ਾਊਂਡੇਸ਼ਨ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਮਾਨ ਤੇ ਮੀਤ ਪ੍ਰਧਾਨ ਅਮਰੀਕ ਗਾਗਾ, ਰੈੱਡ–ਕ੍ਰਾੱਸ ਨਸ਼ਾ–ਛੁਡਾਊ ਕੇਂਦਰ ਦੇ ਡਾਇਰੈਕਟਰ ਮੋਹਨ ਸ਼ਰਮਾ ਤੇ ਪ੍ਰੋਫ਼ੈਸਰ ਮੀਤ ਖਟੜਾ ਨੇ ਇਸ ਮੌਕੇ ਸਰਕਾਰ ਨੂੰ ਉਸ ਦੇ ਆਪਣਾ ਹੀ ਨਾਅਰਾ ‘ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ’ ਚੇਤੇ ਕਰਵਾਇਆ।

 

 

ਡਾ. ਏਐੱਸ ਮਾਨ ਨੇ ਕਿਹਾ ਕਿ ਸਰਕਾਰ ਆਪਣੇ ਹੀ ਸ਼ਰਾਬ–ਵਿਰੋਧੀ ਨਾਅਰੇ ਭੁਲਾ ਬੈਠੀ ਹੈ। ਨਸ਼ਿਆਂ ਦੀ ਲਾਹਨਤ ਨੇ ਹਜ਼ਾਰਾਂ ਜਾਨਾਂ ਲੈ ਲਈਆਂ ਹਨ। ਔਰਤਾਂ ਤੇ ਬੱਚੇ ਇਸ ਲਾਹਨਤ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਨਸ਼ੇੜੀਆਂ ਨੂੰ ਨਸ਼ਿਆਂ ਦਾ ਖਹਿੜਾ ਛੱਡਣ ਦੀ ਅਪੀਲ ਕਰਦੇ ਹਾਂ ਕਿਉਂਕਿ ਇਹ ਜਾਨਲੇਵਾ ਹਨ; ਨਾ ਸਿਰਫ਼ ਉਨ੍ਹਾਂ ਲਈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਲਈ ਵੀ।

 

 

ਡਾ. ਮਾਨ ਨੇ ਕਿਹਾ ਕਿ ਕਿਤਾਬਾਂ ਗਿਆਨ ਦਾ ਭੰਡਾਰ ਹੁੰਦੀਆਂ ਹਨ ਤੇ ਸਾਨੂੰ ਜੀਵਨ–ਦਰਸ਼ਨ ਸਮਝਾਉਂਦੀਆਂ ਹਨ ਤੇ ਮਨੁੱਖੀ ਜੀਵਨ ਨੂੰ ਬਹੁਤ ਜ਼ਿਆਦਾ ਸੋਹਣਾ ਬਣਾਉਂਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anti liquor and Environment friendly campaign in Sangrur