ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਨੂੰ ਉਮਰਕੈਦ ਦੀ ਸਜ਼ਾ ਦੇਣ ਦੇ ਫ਼ੈਸਲੇ ਦਾ ਬਚਾਅ ਕੀਤਾ ਹੈ।
ਪੰਜਾਬ ਕੈਬਨਿਟ ਨੇ ਪਿਛਲੇ ਹਫਤੇ ਇਹ ਫੈਸਲਾ ਲਿਆ ਸੀ ਕਿ ਕਿਸੇ ਵੀ ਪਵਿੱਤਰ ਗ੍ਰੰਥ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ। ਸਰਕਾਰ ਵੱਲੋਂ ਉਮਰ ਕੈਦ ਦੀ ਸਜ਼ਾ ਦਾ ਐਲਾਨ ਕਰਨ ਤੋਂ ਬਾਅਦ ਇਸ ਫੈਸਲੇ ਉੱਤੇ ਸਵਾਲ ਉੱਠਣੇ ਵੀ ਸ਼ੁਰੂ ਹੋ ਗਏ ਸਨ।
ਹੁਣ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ,' ਪੰਜਾਬ ਮੁਸਕਿਲ ਦੌਰ ਵਿੱਚੋਂ ਲੰਘ ਚੁੱਕਿਆ, ਧਰਮ ਦੇ ਨਾਮ ਉੱਤੇ ਲੜਾਈਆਂ ਵਿੱਚ 35000 ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਹਨ। ਇਸ ਲਈ ਜੇ ਕੋਈ ਧਰਮ ਦਾ ਨਾਮ ਉੱਤੇ ਸੂਬੇ ਦੀ ਸ਼ਾਤੀ ਨੂੰ ਭੰਗ ਕਰਨ ਦੀ ਕੋਸ਼ਿਸ ਕਰਦਾ ਹੈ ਤਾਂ ਇਸਦੀ ਾਗਿਆ ਨਹੀਂ ਦਿੱਤੀ ਜਾ ਸਕਦੀ. ਜੇ ਕੋਈ ਅਜਿਹੀ ਕੋਸਿਸ਼ ਕਰੇਗਾ ਤਾਂ ਉਸਨੂੰ ਨਤੀਜੇ ਭੁਗਤਣੇ ਪੈਣਗੇ।
Punjab has been through difficult times,we have had nearly 35,000 people who have died in generated communal clashes, so we said that anyone who uses religion to disturb the peace of the state, has to face the music: Captain Amarinder Singh, Punjab CM on blasphemy law pic.twitter.com/hsJFJL9pX6
— ANI (@ANI) September 4, 2018