ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੈਰਾ ਲੀਗਲ ਵਲੰਟੀਅਰਾਂ ਦੀ ਨਿਯੁਕਤੀ ਲਈ 20 ਅਕਤੂਬਰ ਤੱਕ ਅਰਜ਼ੀਆਂ ਦੀ ਮੰਗ

ਘਰ-ਘਰ ਪਹੁੰਚਾਇਆ ਜਾਵੇਗਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ ਦਾ ਲਾਭ: ਜ਼ਿਲ੍ਹਾ ਤੇ ਸੈਸ਼ਨਜ਼ ਜੱਜ

 

ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਤਰਸੇਮ ਮੰਗਲਾ ਨੇ ਅੱਜ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਲਾਭ ਜ਼ਿਲ੍ਹੇ ਦੇ ਹਰ ਘਰ ਤੱਕ ਪਹੁੰਚਾਉਣ ਦੇ ਸਨਮੁਖ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੈਰਾ ਲੀਗਲ ਵਲੰਟੀਅਰਾਂ (ਪੀ.ਐਲ.ਵੀ.) ਦੀ ਨਿਯੁਕਤੀ ਸਬੰਧੀ ਅਰਜ਼ੀਆਂ ਦੀ ਮੰਗ ਕੀਤੀ ਹੈ।

 

ਉਨ੍ਹਾਂ ਦੱਸਿਆ ਕਿ ਪੀ.ਐਲ.ਵੀ. ਲਈ ਅਰਜ਼ੀ 20 ਅਕਤੂਬਰ 2019 ਤੱਕ ਦਫ਼ਤਰੀ ਸਮੇਂ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਦੇ ਦਫ਼ਤਰ ਵਿਖੇ ਦਿੱਤੀ ਜਾ ਸਕਦੀ ਹੈ।

 

ਸ੍ਰੀ ਮੰਗਲਾ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫ਼ਾਜ਼ਿਲਕਾ, ਅਬੋਹਰ ਤੇ ਜਲਾਲਾਬਾਦ ਦੇ ਪਿੰਡਾਂ ’ਚ ਪੈਰਾ ਲੀਗਲ ਵਲੰਟੀਅਰਾਂ ਦੀ ਨਿਯੁਕਤੀ ਕੀਤੀ ਜਾਣੀ ਹੈ।

 

ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਦੱਸਿਆ ਕਿ ਪੈਰਾ ਲੀਗਲ ਵਲੰਟੀਅਰਾਂ ਦੀ ਭਰਤੀ ਵਾਸਤੇ ਮਰਦਾਂ ਲਈ ਘੱਟੋ-ਘੱਟ ਵਿਦਿਅਕ ਯੋਗਤਾ ਮੈਟਿ੍ਰਕ ਅਤੇ ਔਰਤਾਂ ਲਈ ਮਿਡਲ ਪਾਸ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਟਰਵਿਊ/ਟੈਸਟ ਦੀ ਮਿਤੀ https://districts.ecourts.gov.in/fazilka  ਤੋਂ ਚੈਕ ਕੀਤੀ ਜਾ ਸਕਦੀ ਹੈ।

 

ਉਨ੍ਹਾਂ ਦੱਸਿਆ ਕਿ ਪੈਰਾ ਲੀਗਲ ਵੰਲਟੀਅਰਾਂ ਦੀ ਚੋਣ ਅਧਿਆਪਕ (ਸਮੇਤ ਸੇਵਾ-ਮੁਕਤ ਅਧਿਆਪਕ), ਸੇਵਾ-ਮੁਕਤ ਸਰਕਾਰੀ ਮੁਲਾਜ਼ਮ ਤੇ ਸੀਨੀਅਰ ਸਿਟੀਜ਼ਨ, ਐਮ.ਐਸ. ਡਬਲਿਊ ਦੇ ਵਿਦਿਆਰਥੀ ਤੇ ਅਧਿਆਪਕ, ਆਂਗਣਵਾੜੀ ਵਰਕਰ, ਡਾਕਟਰ ਤੇ ਫ਼ਿਜ਼ੀਸ਼ਿਅਨ, ਗ਼ੈਰ-ਸਿਆਸੀ ਵਿਅਕਤੀ, ਐਨ.ਜੀ.ਓ ਤੇ ਕਲੱਬ, ਔਰਤਾਂ ਦੇ ਸਵੈ-ਹੈਲਪ ਗਰੁੱਪ ਤੇ ਹੋਰ ਸ਼ੇ੍ਰਣੀਆਂ ਨਾਲ ਸਬੰਧਤ ਸਵੈ-ਹੈਲਪ ਗਰੁੱਪ, ਪੜ੍ਹੇ ਲਿਖੇ ਕੈਦੀ (ਚੰਗੇ ਆਚਰਣ ਵਾਲੇ) ਜੋ ਕਿ ਲੰਬੇ ਸਮੇਂ ਤੋਂ ਸਜ਼ਾ ਭੁਗਤ ਰਹੇ ਹਨ ਅਤੇ ਕੋਈ ਵੀ ਅਜਿਹਾ ਵਿਅਕਤੀ ਜੋ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸਬ ਡਿਵੀਜ਼ਨ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਯੋਗ ਪਾਇਆ ਗਿਆ ਹੋਵੇ ਆਦਿ ਵਿੱਚੋਂ ਕੀਤੀ ਜਾਵੇਗੀ।

 

ਉਨ੍ਹਾਂ ਸਪੱਸ਼ਟ ਕੀਤਾ ਕਿ ਪੀ.ਐਲ.ਵੀ ਵੱਜੋਂ ਸੇਵਾਵਾਂ ਦੇਣ ਵਾਲੇ ਉਮੀਦਵਾਰ ਨੂੰ ਮਿਹਨਤਾਨਾ ਨਹੀਂ ਦਿੱਤਾ ਜਾਵੇਗਾ, ਸਗੋਂ ਉਨ੍ਹਾਂ ਦੀ ਬਤੌਰ ਪੀ.ਐਲ.ਵੀ ਨਿਯੁਕਤੀ ਉਪਰੰਤ ਮਾਣਭੱਤੇ ਵਜੋਂ 400 ਰੁਪਏ ਸਿਰਫ਼ ਉਸੇ ਦਿਨ ਲਈ ਹੀ ਦਿੱਤੇ ਜਾਣਗੇ, ਜਿਸ ਦਿਨ ਪੀ.ਐਲ.ਵੀ. ਨੂੰ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੇਵਾਵਾਂ ਵੱਲੋਂ ਕੰਮ ਕਰਨ ਲਈ ਮਿਲੇਗਾ।

 

ਉਨ੍ਹਾਂ ਦੱਸਿਆ ਕਿ ਮਾਣਭੱਤੇ ਵਿੱਚ ਵਾਧਾ ਜਾਂ ਕਟੌਤੀ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਦੁਆਰਾ ਸਮੇਂ-ਸਮੇਂ ਸਿਰ ਨਿਸ਼ਚਿਤ ਕੀਤੇ ਜਾਣ ਵਾਲੇ ਨਿਯਮਾਂ ਅਨੁਸਾਰ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Applications for Para Legal Volunteers Appointment by October 20