ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪਿਛਲੇ ਡੇਢ ਦਹਾਕੇ ਤੋਂ ਕੰਮ ਕਰ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦਾ ਵਫ਼ਦ ਉੱਚ ਸਿੱਖਿਆ ਮੰਤਰੀ, ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮਿਲਿਆ।
ਵਫ਼ਦ 'ਚ ਸ਼ਾਮਲ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਹਰਮਿੰਦਰ ਸਿੰਘ ਡਿੰਪਲ, ਪ੍ਰੋ. ਰਾਵਿੰਦਰ ਸਿੰਘ ਮਾਨਸਾ, ਪ੍ਰੋ. ਲਖਵਿੰਦਰ ਸਿੰਘ ਨਾਭਾ, ਪ੍ਰੋ. ਕੁਲਦੀਪ ਸਿੰਘ ਢਿੱਲੋਂ ਮਾਨਸਾ, ਪ੍ਰੋ. ਹੁਕਮ ਸਿੰਘ ਪਟਿਆਲਾ, ਪ੍ਰੋ. ਡਿੰਪਲ ਧੀਰ ਰੋਪੜ, ਪ੍ਰੋ. ਰਾਜਿੰਦਰ ਕੌਰ ਅਤੇ ਪ੍ਰੋ. ਪ੍ਰੀਤਇੰਦਰ ਕੌਰ ਨਾਭਾ ਨੇ ਸਿੱਖਿਆ ਮੰਤਰੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਕਈ ਮੰਗਾਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ।
ਇਸ ਮੌਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਵਫ਼ਦ ਵਲੋਂ ਗੈਸਟ ਫੈਕਲਟੀ ਲਈ ਮੈਟਰਨਿਟੀ ਲੀਵ ਦੀ ਅਹਿਮ ਮੰਗ ਨੂੰ ਉੱਚ ਸਿੱਖਿਆ ਮੰਤਰੀ ਨੇ ਤੁਰੰਤ ਪ੍ਰਵਾਨ ਕਰਦਿਆਂ ਇਸ ਸਬੰਧੀ ਉੱਚੇਰੀ ਸਿੱਖਿਆ ਸਕੱਤਰ ਨੂੰ ਕਿਹਾ ਕਿ ਇਸ ਹੁਕਮ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਗੈਸਟ ਫੈਕਲਟੀ ਐਸੋਸੀਏਸ਼ਨ ਵਲੋਂ ਉੱਚੇਰੀ ਸਿੱਖਿਆ ਮੰਤਰੀ ਅੱਗੇ ਪੱਕੇ ਕਰਨਾ, ਘੱਟ ਤਨਖ਼ਾਹ ਤੋਂ ਇਲਾਵਾ ਕੋਰਸ ਵਰਕ, ਤਜਰਬਾ ਸਰਟੀਫ਼ੀਕੇਟ, ਆਦਿ ਮੰਗਾਂ ਨੂੰ ਜਲਦ ਲਾਗੂ ਕਰਵਾਉਣ ਦੇ ਮਾਮਲਿਆਂ ਜਾਣੂ ਕਰਵਾਇਆ। ਇਸ ਸਬੰਧੀ ਮੰਤਰੀ ਨੇ ਭਰੋਸਾ ਦਿਵਾਇਆ ਕਿ ਜਲਦ ਹੀ ਸਾਰੇ ਮਾਮਲੇ ਹਮਦਰਦੀ ਨਾਲ ਸਕਰਾਤਮਕ ਤੌਰ ‘ਤੇ ਵਿਚਾਰੇ ਜਾਣਗੇ।
ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਹਰਮਿੰਦਰ ਸਿੰਘ ਡਿੰਪਲ ਨੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਬਾਜਵਾ ਵਲੋਂ ਸਰਕਾਰੀ ਕਾਲਜਾਂ ਦੀ ਗੈਸਟ ਫੈਕਲਟੀ ਲਈ ਮੈਟਰਨਿਟੀ ਲੀਵ ਦੀ ਮੰਗ ਪ੍ਰਵਾਨ ਕਰਨ ਲਈ ਵਿਸੇਸ਼ ਧੰਨਵਾਦ।