ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਪੰਜਾਬ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੇ ਵੱਧ ਕੇਸ ਆਉਣ ਲੱਗੇ?

ਕੀ ਪੰਜਾਬ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੇ ਵੱਧ ਕੇਸ ਆਉਣ ਲੱਗੇ?

ਕੀ ਪੰਜਾਬ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੇ ਕੇਸ ਆਉਣੇ ਸ਼ੁਰੂ ਹੋ ਗਏ ਹਨ? ਜੇ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਕੰਪਲੈਕਸ ਸਥਿਤ ਮੈਡੀਕਲ ਸੁਪਰਇੰਟੈਂਡੈਂਟ ਦੇ ਦਫ਼ਤਰ ਵੱਲੋਂ ਜਾਰੀ ਇੱਕ ਹੁਕਮ ’ਤੇ ਯਕੀਨ ਕਰੀਏ, ਤਾਂ  ਉਸ ਦੀ ਪਹਿਲੀ ਸਤਰ ਵਿੱਚ ਇਹੋ ਲਿਖਿਆ ਹੈ ਕਿ ਹਸਪਤਾਲ ’ਚ ਹੁਣ ਕਰੋਨਾ ਵਾਇਰਸ ਦੇ ਕੇਸ ਆਉਣੇ ਸ਼ੁਰੂ ਹੋ ਗਏ ਹਨ।

 

 

ਇਸ ਹੁਕਮ ਰਾਹੀਂ ਸਮੂਹ ਨਰਸਿੰਗ, ਦਰਜਾ–ਚਾਰ, ਦਰਜਾ–ਤਿੰਨ ਮੁਲਾਜ਼ਮਾਂ ਨੂੰ ਜਾਣੂ ਤੇ ਜਾਗਰੂਕ ਕਰਵਾਉਣ ਲਈ ਅੱਜ 5 ਮਾਰਚ ਨੂੰ ਦੁਪਹਿਰ 12:15 ਵਜੇ ਲੈਕਚਰ ਹਾਲ ’ਚ ਟ੍ਰੇਨਿੰਗ ਲਈ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ।

 

 

ਇਸ ਹੁਕਮ ਦੀ ਪਹਿਲੀ ਸਤਰ ਤੋਂ ਇਹੋ ਜਾਪਦਾ ਹੈ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ’ਚ ਪਹਿਲਾਂ ਦੇ ਮੁਕਾਬਲੇ ਹੁਣ ਕੋਰੋਨਾ ਵਾਇਰਸ ਦੇ ਕੇਸ ਕੁਝ ਵੱਡੇ ਪੱਧਰ ਉੱਤੇ ਆਉਣੇ ਸ਼ੁਰੂ ਹੋ ਗਏ ਹਨ।

ਕੀ ਪੰਜਾਬ ਦੇ ਹਸਪਤਾਲਾਂ ’ਚ ਕੋਰੋਨਾ ਵਾਇਰਸ ਦੇ ਵੱਧ ਕੇਸ ਆਉਣ ਲੱਗੇ?

 

ਇਸ ਹੁਕਮ ਨੂੰ ਅਤਿ–ਜ਼ਰੂਰੀ ਆਖਿਆ ਗਿਆ ਹੈ। ਉੱਧਰ ਅੱਜ ਸਿਹਤ ਵਿਭਾਗ ਨੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਤੇ ਰੋਕਥਾਮ ਬਾਰੇ ਜਾਗਰੂਕ ਕਰਨ ਲਈ ਵੱਡੇ ਫ਼ਲੈਕਸ–ਬੋਰਡ ਲਾ ਦਿੱਤੇ ਹਨ।

 

 

ਸਮੁੱਚੇ ਭਾਰਤ ’ਚ ਹਾਲੇ ਕੋਰੋਨਾ ਵਾਇਰਸ ਦੇ 29 ਮਾਮਲੇ ਸਾਹਮਣੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ। ਉਂਝ ਸ਼ੱਕੀ ਮਾਮਲਿਆਂ ਦੀ ਤਾਦਾਦ ਕੁਝ ਵੱਧ ਵੀ ਹੋ ਸਕਦੀ ਹੈ।

 

 

ਟਵਿਟਰ, ਫ਼ੇਸਬੁੱਕ ਜਿਹੀਆਂ ਬਹੁਤ ਸਾਰੀਆਂ ਕੌਮਾਂਤਰੀ ਕੰਪਨੀਆਂ ਨੇ ਆਪਣੇ ਦੁਨੀਆ ਭਰ ਦੇ ਦਫ਼ਤਰਾਂ ’ਚ ਕੰਮ ਕਰਦੇ ਮੁਲਾਜ਼ਮਾਂ ਨੂੰ ਆਪੋ–ਆਪਣੇ ਘਰਾਂ ਤੋਂ ਹੀ ਕੰਮ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਹੈ।

 

 

ਚੀਨ ਤੋਂ ਬਾਅਦ ਇਟਲੀ ਤੇ ਈਰਾਨ ’ਚ ਕੋਰੋਨਾ ਵਾਇਰਸ ਨੇ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Are more Corona Virus cases coming to Punjab Hospitals