ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਮ੍ਰਿਤਸਰ ’ਚ ਸੜਕ ਹਾਦਸੇ ਪਿੱਛੋਂ ਹੋਈ ਬਹਿਸ, ਗੋਲੀ ਚੱਲੀ, ਇੱਕ ਫੱਟੜ

​​​​​​​ਅੰਮ੍ਰਿਤਸਰ ’ਚ ਸੜਕ ਹਾਦਸੇ ਪਿੱਛੋਂ ਹੋਈ ਬਹਿਸ, ਗੋਲੀ ਚੱਲੀ, ਇੱਕ ਫੱਟੜ

ਸਥਾਨਕ ਅਜਨਾਲਾ ਰੋਡ ’ਤੇ ਏਅਰ ਫ਼ੋਰਸ ਗੇਟ ਨੇੜੇ ਇੱਕ ਕਾਰ ਹਾਦਸੇ ਤੋਂ ਬਾਅਦ ਹੋਈ ਕਥਿਤ ਬਹਿਸ ਦੌਰਾਨ ਚੱਲੀ ਗੋਲੀ ਕਾਰਨ ਪੱਕਾ ਪਿੰਡ ਦਾ 30 ਸਾਲਾ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ।। ਮੁਲਜ਼ਮ ਦੀ ਸ਼ਨਾਖ਼ਤ ਗੁਰਲਾਲ ਸਿੰਘ ਵਜੋਂ ਹੋਈ ਹੈ, ਉਹ ਵੀ ਪਿੰਡ ਪੱਕਾ ਦਾ ਹੀ ਵਸਨੀਕ ਹੈ।

 

 

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਖਿ਼ਲਾਫ਼ ਕਾਤਲਾਨਾ ਹਮਲੇ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਹ ਮਾਮਲਾ ਪੀੜਤ ਦੀ ਮਾਂ ਸੁਖਵਿੰਦਰ ਕੌਰ ਦੀ ਸ਼ਿਕਾਇਤ ਉੱਤੇ ਦਾਇਰ ਹੋਇਆ ਹੈ।

 

 

ਸ੍ਰੀਮਤੀ ਸੁਖਵਿੰਦਰ ਕੌਰ ਨੇ ਦੱਸਿਆ,‘ਮੈਂ ਤੇ ਮੇਰਾ ਪੁੱਤਰ ਮੰਗਲਵਾਰ ਨੂੰ ਅੰਮ੍ਰਿਤਸਰ ਤੋਂ ਅਜਨਾਲਾ ਜਾ ਰਹੇ ਸਾਂ। ਜਦੋਂ ਅਸੀਂ ਏਅਰ ਫ਼ੋਰਸ ਗੇਟ ਕੋਲ ਪੁੱਜੇ, ਤਾਂ ਸਾਡੀ ਕਾਰ ਦੇ ਬ੍ਰੇਕ ਅਚਾਨਕ ਫ਼ੇਲ੍ਹ ਹੋ ਗਏ ਤੇ ਇਹ ਅਗਲੀ ਕਾਰ ਨਾਲ ਟਕਰਾ ਗਈ।’

 

 

ਉਨ੍ਹਾਂ ਦੱਸਿਆ ਕਿ ਉਸ ਟੱਕਰ ਤੋਂ ਬਾਅਦ ਸਾਡੇ ਤੇ ਦੂਜੇ ਡਰਾਇਵਰ ਵਿਚਾਲੇ ਮਾਮੂਲੀ ਝਗੜਾ ਹੋਇਆ। ਇਸੇ ਦੌਰਾਨ ਮੁਲਜ਼ਮ, ਜੋ ਦੂਜੀ ਕਾਰ ਦੇ ਡਰਾਇਵਰ ਦਾ ਜਾਣਕਾਰ ਸੀ, ਉੱਥੇ ਪੁੱਜਾ ਤੇ ਉਸ ਨੇ ਹਵਾ ਵਿੱਚ ਗੋਲੀ ਚਲਾ ਦਿੱਤੀ। ‘ਉਸ ਤੋਂ ਬਾਅਦ ਮੇਰੇ ਪੁੱਤਰ ਤੇ ਉਸ ਮੁਲਜ਼ਮ ਵਿਚਾਲੇ ਝਗੜਾ ਹੋਰ ਵਧ ਗਿਆ। ਉਸ ਝਗੜੇ ਦੌਰਾਨ ਮੁਲਜ਼ਮ ਨੇ ਮੇਰੇ ਪੁੱਤਰ ਦੀ ਲੱਤ ਉੱਤੇ ਗੋਲ਼ੀ ਮਾਰੀ, ਜਿਸ ਕਾਰਨ ਮੇਰਾ ਪੁੱਤਰ ਸੜਕ ਉੱਤੇ ਡਿੱਗ ਪਿਆ। ਗੋਲੀ ਮਾਰ ਕੇ ਮੁਲਜ਼ਮ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ। ਮੈਂ ਕਿਸੇ ਰਾਹਗੀਰ ਦੀ ਮਦਦ ਨਾਲ ਆਪਣੇ ਪੁੱਤਰ ਨੂੰ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ।’

 

 

ਰਣਜੀਤ ਐਵੇਨਿਊ ਪੁਲਿਸ ਥਾਣੇ ਦੇ ਸਬ–ਇੰਸਪੈਕਟਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Argumentation after Road Mishap in Amritsar Firing one injured