ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵਿਧਾਨ ਸਭਾ ’ਚ ਦੋ ਭਰਾਵਾਂ ਮਨਪ੍ਰੀਤ ਤੇ ਸੁਖਬੀਰ ਬਾਦਲ ਵਿਚਾਲੇ ਖੜਕੀ

​​​​​​​ਵਿਧਾਨ ਸਭਾ ’ਚ ਦੋ ਭਰਾਵਾਂ ਮਨਪ੍ਰੀਤ ਤੇ ਸੁਖਬੀਰ ਬਾਦਲ ਵਿਚਾਲੇ ਖੜਕੀ

ਪੰਜਾਬ ਵਿਧਾਨ ਸਭਾ ’ਚ ਅੱਜ ਦੋ ਭਰਾਵਾਂ ਮਨਪ੍ਰੀਤ ਸਿੰਘ ਬਾਦਲ (ਖ਼ਜ਼ਾਨਾ ਮੰਤਰੀ) ਅਤੇ ਸੁਖਬੀਰ ਸਿੰਘ ਬਾਦਲ (ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ) ਵਿਚਾਲੇ ਆਪਸ ’ਚ ਖੜਕ ਪਈ। ਦੋਵਾਂ ਵਿਚਾਲੇ ਵਧਦੀ ਤੂੰ–ਤੂੰ ਮੈਂ–ਮੈਂ ਨੂੰ ਵੇਖਦਿਆਂ ਸਪੀਕਰ ਸ੍ਰੀ ਰਾਣਾ ਕੇਪੀ ਸਿੰਘ ਨੂੰ ਸਦਨ ਦੀ ਕਾਰਵਾਈ 15 ਮਿੰਟਾਂ ਲਈ ਮੁਲਤਵੀ ਕਰਨੀ ਪਈ।

 

 

ਦਰਅਸਲ, ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਬਜਟ ਉੱਤੇ ਬੋਲਦਿਆਂ ਕਿਹਾ ਸੀ ਕਿ – ‘ਸ੍ਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਲਗਾਤਾਰ 10 ਸਾਲ ਪੰਜਾਬ ਦੇ ਮੁੱਖ ਮੰਤਰੀ ਤੇ ਸ੍ਰੀ ਸੁਖਬੀਰ ਸਿੰਘ ਬਾਦਲ ਉੱਪ–ਮੁੱਖ ਮੰਤਰੀ ਸਨ, ਤਦ ਉਨ੍ਹਾਂ ਦੇ ਪਰਿਵਾਰ ਨੇ ਪੰਜਾਬ ਨੂੰ ਸਿਰਫ਼ ਲੁੱਟਿਆ ਤੇ ਫਿਰ ਇਸੇ ਲਈ ਚੋਣਾਂ ਦੌਰਾਨ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਰੋਧੀ ਧਿਰ ਵਿੱਚ ਵੀ ਬੈਠਣ ਜੋਗਾ ਨਹੀਂ ਛੱਡਿਆ।’

 

 

ਇਸ ’ਤੇ ਸਦਨ ’ਚ ਮੌਜੂਦ ਸ੍ਰੀ ਸੁਖਬੀਰ ਸਿੰਘ ਬਾਦਲ ਭੜਕ ਗਏ ਤੇ ਬਹਿਸ ਸ਼ੁਰੂ ਹੋ ਗਈ। ਇਸ ਤੋਂ ਬਾਅਦ ਸਪੀਕਰ ਨੂੰ ਕਾਰਵਾਈ ਮੁਲਤਵੀ ਕਰਨੀ ਪਈ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਸਕੇ ਚਾਚੇ ਦੇ ਪੁੱਤਰ ਸ੍ਰੀ ਮਨਪ੍ਰੀਤ ਸਿੰਘ ਬਾਦਲ ਹਨ। ਇੰਝ ਉਹ ਦੋਵੇਂ ਭਰਾ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Argumentation between Manpreet Badal and Sukhbir Badal in Assembly