ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਪੜ 'ਚ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਫੌਜ ਦੇ ਹੈਲੀਕਾਪਟਰ 'ਚ ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਰੋਪੜ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਹੈਲੀਕਾਪਟਰ 'ਚ ਪਾਇਲਟ ਅਤੇ ਤਿੰਨ ਫੌਜ ਅਧਿਕਾਰੀ ਸਵਾਰ ਸਨ। ਇਸ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸਾਰੇ ਸੁਰੱਖਿਅਤ ਹਨ।

 


 

ਜਾਣਕਾਰੀ ਮੁਤਾਬਿਕ ਅੱਜ ਵੀਰਵਾਰ ਦੁਪਹਿਰ ਲਗਭਗ 12 ਵਜੇ ਫੌਜੀ ਹੈਲੀਕਾਪਟਰ ਚੇਤਕ Z-1398 'ਚ ਅਚਾਨਕ ਆਈ ਤਕਨੀਕੀ ਖਰਾਬੀ ਕਾਰਨ ਇਸ ਨੂੰ ਰੋਪੜ ਵਿਖੇ ਖੇਤਾਂ 'ਚ ਲੈਂਡ ਕਰਵਾਉਣਾ ਪਿਆ। ਪਾਇਲਟ ਨੇ ਆਪਣੀ ਸਮਝ ਨਾਲ ਰੋਪੜ-ਚੰਡੀਗੜ੍ਹ ਸੜਕ 'ਤੇ ਪਿੰਡ ਬਨਮਾਜਰਾਨੇੜੇ ਹੈਲੀਕਾਪਟਰ ਨੂੰ ਸੁਰੱਖਿਅਤ ਤਰੀਕੇ ਨਾਲ ਲੈਂਡ ਕਰਵਾਇਆ। 

 


 

ਇਹ ਹੈਲੀਕਾਪਟਰ ਪਟਿਆਲਾ ਤੋਂ ਉੱਡਿਆ ਸੀ ਅਤੇ ਪਠਾਨਕੋਟ ਜਾ ਰਿਹਾ ਸੀ। ਹੈਲੀਕਾਪਟਰ ਨੂੰ ਖੇਤਾਂ 'ਚ ਉੱਤਰਦਾ ਵੇਖ ਪਿੰਡ 'ਚ ਹਫੜਾ-ਦਫੜੀ ਦਾ ਮਾਹੌਲ ਸੀ। ਹੈਲੀਕਾਪਟਰ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਇਕੱਤਰ ਹੋ ਗਏ। ਫਿਲਹਾਲ ਹੈਲੀਕਾਪਟਰ ਨੂੰ ਠੀਕ ਕੀਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Army Chetak helicopter made a precautionary landing in Ropar after warning of a possible technical snag in controls