ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸ਼ਿਆਰਪੁਰ ਸਿਵਲ ਹਸਪਤਾਲ 'ਚੋਂ ਫਰਾਰ ਕੈਦੀ ਨੂੰ ਦਿੱਲੀ 'ਚ ਕੀਤਾ ਕਾਬੂ

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਏ ਕੈਦੀ ਹਰਪ੍ਰੀਤ ਸਿੰਘ ਨੂੰ ਦਿੱਲੀ 'ਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਅੱਜ ਸਵੇਰੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
 

ਜਾਣਕਾਰੀ ਮੁਤਾਬਿਕ ਕੈਦੀ ਹਰਪ੍ਰੀਤ ਸਿੰਘ ਨੂੰ ਇੱਕ ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਹਰਪ੍ਰੀਤ ਸਿੰਘ ਫੌਜ 'ਚ ਸੀ ਅਤੇ ਉਸ ਨੇ ਮੱਧ ਪ੍ਰਦੇਸ਼ ਦੇ ਮੰਚਮੜ੍ਹੀ ਫੌਜ਼ੀ ਟ੍ਰੇਨਿੰਗ ਸੈਂਟਰ 'ਚੋਂ ਫੌਜ ਦੇ ਹਥਿਆਰ ਚੋਰੀ ਕੀਤੇ ਸਨ। ਪਿੰਡ ਮਿਆਣੀ ਵਾਸੀ ਹਰਪ੍ਰੀਤ ਸਿੰਘ ਨੂੰ ਬੀਤੀ 9 ਦਸੰਬਰ 2019 ਨੂੰ ਟਾਂਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਸ ਦੇ ਘਰੋਂ ਚੋਰੀਸ਼ੁਦਾ ਹਥਿਆਰ ਵੀ ਬਰਾਬਰ ਕੀਤੇ ਸਨ। ਉਹ ਬੀਤੇ ਇੱਕ ਮਹੀਨੇ ਤੋਂ ਹੁਸ਼ਿਆਰਪੁਰ ਦੀ ਜੇਲ 'ਚ ਬੰਦ ਸੀ।

 


 

ਬੀਤੀ 31 ਜਨਵਰੀ ਨੂੰ ਉਸ ਨੂੰ ਹੱਥ 'ਚ ਸੱਟ ਲੱਗਣ ਤੋਂ ਬਾਅਦ ਹੁਸ਼ਿਆਰਪੁਰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। 14 ਜਨਵਰੀ ਦੀ ਸਵੇਰ 4 ਵਜੇ ਉਹ ਪਖਾਨੇ ਅੰਦਰ ਗਿਆ ਸੀ। ਕਾਫੀ ਦੇਰ ਤਕ ਜਦੋਂ ਹਰਪ੍ਰੀਤ ਸਿੰਘ ਬਾਹਰ ਨਾ ਆਇਆ ਤਾਂ ਪੁਲਿਸ ਮੁਲਾਜ਼ਮਾਂ ਨੇ ਦਰਵਾਜਾ ਤੋੜ ਦਿੱਤਾ। ਪਖਾਨੇ ਅੰਦਰ ਗੁਰਪ੍ਰੀਤ ਸਿੰਘ ਨੂੰ ਨਾ ਵੇਖ ਕੇ ਪੁਲਿਸ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ ਸਨ। 
 

ਇਸ ਮਗਰੋਂ ਲਾਪਰਵਾਹੀ ਵਰਤਣ ਲਈ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਹਰਪ੍ਰੀਤ ਸਿੰਘ ਨੂੰ ਚਲਾਏ ਗਏ ਆਪ੍ਰੇਸ਼ਨ ਦੇ ਤਹਿਤ ਟਾਂਡਾ ਪੁਲਿਸ ਦੀ ਅਗਵਾਈ 'ਚ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਅੱਜ ਸਵੇਰੇ ਕਾਬੂ ਕੀਤਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army deserter Harpreet Singh arrested in Delhi