ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਸ਼ਿਆਰਪੁਰ : ਪੁਲਿਸ ਨੂੰ ਚਕਮਾ ਦੇ ਕੇ ਸਿਵਲ ਹਸਪਤਾਲ 'ਚੋਂ ਕੈਦੀ ਫਰਾਰ

ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਅੱਜ ਮੰਗਲਵਾਰ ਸਵੇਰੇ ਪੁਲਿਸ ਨੂੰ ਉਦੋਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਇਲਾਜ ਲਈ ਦਾਖਲ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਸਫ਼ਲ ਹੋ ਗਿਆ। 
 

ਜਾਣਕਾਰੀ ਮੁਤਾਬਿਕ ਕੈਦੀ ਹਰਪ੍ਰੀਤ ਸਿੰਘ ਨੂੰ ਇੱਕ ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਹਰਪ੍ਰੀਤ ਸਿੰਘ ਫੌਜ 'ਚ ਸੀ ਅਤੇ ਉਸ ਨੇ ਮੱਧ ਪ੍ਰਦੇਸ਼ ਦੇ ਮੰਚਮੜ੍ਹੀ ਫੌਜ਼ੀ ਟ੍ਰੇਨਿੰਗ ਸੈਂਟਰ 'ਚੋਂ ਫੌਜ ਦੇ ਹਥਿਆਰ ਚੋਰੀ ਕੀਤੇ ਸਨ। ਪਿੰਡ ਮਿਆਣੀ ਵਾਸੀ ਹਰਪ੍ਰੀਤ ਸਿੰਘ ਨੂੰ ਬੀਤੀ 9 ਦਸੰਬਰ 2019 ਨੂੰ ਟਾਂਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਸ ਦੇ ਘਰੋਂ ਚੋਰੀਸ਼ੁਦਾ ਹਥਿਆਰ ਵੀ ਬਰਾਬਰ ਕੀਤੇ ਸਨ। ਉਹ ਬੀਤੇ ਇੱਕ ਮਹੀਨੇ ਤੋਂ ਹੁਸ਼ਿਆਰਪੁਰ ਦੀ ਜੇਲ 'ਚ ਬੰਦ ਸੀ।
 

ਬੀਤੀ 31 ਜਨਵਰੀ ਨੂੰ ਉਸ ਨੂੰ ਹੱਥ 'ਚ ਸੱਟ ਲੱਗਣ ਤੋਂ ਬਾਅਦ ਹੁਸ਼ਿਆਰਪੁਰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਅੱਜ ਸਵੇਰੇ 4 ਵਜੇ ਉਹ ਪਖਾਨੇ ਅੰਦਰ ਗਿਆ। ਕਾਫੀ ਦੇਰ ਤਕ ਜਦੋਂ ਹਰਪ੍ਰੀਤ ਸਿੰਘ ਬਾਹਰ ਨਾ ਆਇਆ ਤਾਂ ਪੁਲਿਸ ਮੁਲਾਜ਼ਮਾਂ ਨੇ ਦਰਵਾਜਾ ਤੋੜ ਦਿੱਤਾ। ਪਖਾਨੇ ਅੰਦਰ ਗੁਰਪ੍ਰੀਤ ਸਿੰਘ ਨੂੰ ਨਾ ਵੇਖ ਕੇ ਪੁਲਿਸ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ। ਐਸਐਸਪੀ ਨੇ ਦੱਸਿਆ ਕਿ ਇਸ ਮਾਮਲੇ 'ਚ ਲਾਪਰਵਾਹੀ ਵਰਤਣ ਲਈ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

ਹਥਿਆਰ ਚੋਰੀ ਦੇ ਮਾਮਲੇ ਵਿੱਚ ਹਰਪ੍ਰੀਤ ਦੇ ਨਾਲ ਗ੍ਰਿਫਤਾਰ ਕੀਤੇ ਗਏ ਕੇਜੇਐਫ ਦੇ ਅੱਤਵਾਦੀ ਹਰਭਜਨ ਸਿੰਘ ਦਾ ਪੁੱਤਰ ਜਗਤਾਰ ਸਿੰਘ ਜੱਗਾ ਹੁਸ਼ਿਆਰਪੁਰ ਜੇਲ ਵਿੱਚ ਬੰਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army deserter Harpreet Singh escaped from police custody from Hoshiarpur civil hospital