ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਵੱਡੇ ਪੱਧਰ ’ਤੇ ਹੋ ਰਹੀ ਫ਼ੌਜੀ ਭਰਤੀ

ਪੰਜਾਬ ’ਚ ਵੱਡੇ ਪੱਧਰ ’ਤੇ ਹੋ ਰਹੀ ਫ਼ੌਜੀ ਭਰਤੀ

ਪੰਜਾਬ ’ਚ ਆਉਂਦੀ 1 ਅਗਸਤ ਤੋਂ ਵੱਡੇ ਪੱਧਰ ਉੱਤੇ ਫ਼ੌਜੀ ਭਰਤੀ ਖੁੱਲ੍ਹ ਰਹੀ ਹੈ। ਨੌਜਵਾਨਾਂ ਨੂੰ ਇਸ ਦਾ ਲਾਹਾ ਲੈਣਾ ਚਾਹੀਦਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਜਵਾਨਾਂ ਦੀ ਫ਼ੌਜ ਵਿੱਚ ਗਿਣਤੀ ਘਟੀ ਹੈ; ਜੋ ਚਿੰਤਾ ਦਾ ਵਿਸ਼ਾ ਹੈ।

 

 

ਪਹਿਲੀ ਅਗਸਤ ਨੂੰ ਇਹ ਭਰਤੀ ਜਲੰਧਰ ਵਿਖੇ ਹੋਵੇਗੀ; ਜਿੱਥੇ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਨੌਜਵਾਨ ਸ਼ਾਮਲ ਹੋ ਸਕਣਗੇ। ਇਹ ਭਰਤੀ 14 ਅਗਸਤ ਤੱਕ ਚੱਲੇਗੀ।

 

 

ਇੰਝ ਹੀ 19 ਤੋਂ 31 ਅਗਸਤ ਤੱਕ ਪਟਿਆਲਾ ’ਚ ਫ਼ੌਜੀ ਭਰਤੀ ਚੱਲੇਗੀ; ਜਿੱਥੇ ਪਟਿਆਲਾ, ਮਾਨਸਾ, ਸੰਗਰੂਰ, ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਉਮੀਦਵਾਰ ਪੁੱਜ ਸਕਣਗੇ।

 

 

17 ਤੋਂ 26 ਸਤੰਬਰ ਤੱਕ ਫ਼ਿਰੋਜ਼ਪੁਰ ’ਚ ਫ਼ੌਜੀ ਭਰਤੀ ਹੋਵੇਗੀ; ਜਿੱਥੇ ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਦੇ ਉਮੀਦਵਾਰ ਪੁੱਜ ਸਕਣਗੇ।

 

 

ਅੰਮ੍ਰਿਤਸਰ ’ਚ ਇਹ ਭਰਤੀ 12 ਤੋਂ 23 ਅਕਤੂਬਰ ਤੱਕ ਹੋਵੇਗੀ; ਜਿੱਥੇ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਉਮੀਦਵਾਰ ਆ ਸਕਣਗੇ।

 

 

ਲੁਧਿਆਣਾ ’ਚ ਇਹ ਭਰਤੀ 18 ਤੋਂ 27 ਨਵੰਬਰ ਤੱਕ ਹੋਵੇਗੀ; ਜਿੱਥੇ ਲੁਧਿਆਣਾ, ਰੋਪੜ, ਮੋਗਾ ਤੇ ਮੋਹਾਲੀ ਜ਼ਿਲ੍ਹਿਆਂ ਦੇ ਉਮੀਦਵਾਰ ਭਾਗ ਲੈ ਸਕਣਗੇ।

 

 

ਹੋਰ ਜਾਣਕਾਰੀ ਇਸ ਵੈੱਬਸਾਈਟ http://www.joinindianarmy.nic.in ਤੋਂ ਲਈ ਜਾ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army recruitment will be on large scale in Punjab