ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੇਹ ’ਚ ਮੋਰਟਾਰ ਫਟਣ ਮਗਰੋਂ ਲਾਲੜੂ ਦਾ ਜਵਾਨ ਸ਼ਹੀਦ, 2 ਜ਼ਖਮੀ

ਜੰਮੂ-ਕਸ਼ਮੀਰ ਚ ਲੇਹ ਕੋਲ ਫੀਲਡ ਫਾਇਰਿੰਗ ਦੌਰਾਨ 81 ਐਮਐਮ ਮੋਟਾਰ ਦਾ ਬੈਰਲ ਫਟਣ ਨਾਲ ਲਾਲੜੂ ਦਾ ਇਕ ਫ਼ੌਜੀ ਸ਼ਹੀਦ ਹੋ ਗਿਆ ਜਦਕਿ 2 ਹੋਰਨਾਂ ਜ਼ਖ਼ਮੀ ਹੋ ਗਏ। ਸਾਰੇ ਫ਼ੌਜੀ ਲੱਦਾਖ ਚ ਤਾਇਨਾਤ ਇੰਨਫ਼ੈਂਟ੍ਰੀ ਦੀ ਟੁਕੜੀ ਦੇ ਸਨ। ਫ਼ੌਜ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

 

ਸੂਤਰਾ ਮੁਤਾਬਕ ਅਭਿਆਸ ਦੌਰਾਨ ਸਿਪਾਹੀ ਗੁਰਪ੍ਰੀਤ, ਮਨਰੂਪ ਅਤੇ ਸੰਦੀਪ ਦੀ ਟੀਮ ਨੇ ਬੈਰਲ ਚ ਗੋਲਾ ਭਰਨ ਮਗਰੋਂ ਜਦੋਂ ਟ੍ਰਿਗਰ ਦਬਿਆ ਤਾਂ ਗੋਲਾ ਨਾ ਫਟਿਆ ਅਤੇ ਬੈਰਲ ਚ ਹੀ ਫਸਿਆ ਰਿਹਾ। ਇਸ ਤੋਂ ਬਾਅਦ ਗੋਲਾ ਅਚਾਨਕ ਫਟ ਗਿਆ ਤੇ ਉਸਦੀ ਜਦ ਚ ਗੁਰਪ੍ਰੀਤ, ਮਨਰੂਪ ਅਤੇ ਸੰਦੀਪ ਆ ਗਏ। ਗੁਰਪ੍ਰੀਤ ਸਿੰਘ ਦੀ ਹਾਲਤ ਗੰਭੀਰ ਸੀ, ਉਨ੍ਹਾਂ ਨੂੰ ਲੇਹ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਗੁਰਪ੍ਰੀਤ ਨੇ ਦਮ ਤੌੜ ਦਿੱਤਾ ਜਦਕਿ ਬਾਕੀ ਜਵਾਨ ਜ਼ੇਰੇ ਇਲਾਜ ਹਨ।

 

ਦੱਸਣਯੋਗ ਹੈ ਕਿ 24 ਸਾਲਾ ਫ਼ੌਜੀ ਗੁਰਪ੍ਰੀਤ ਸਿੰਘ ਲਾਲੜੂ ਦੇ ਪਿੰਡ ਧਰਮਗੜ੍ਹ ਦਾ ਰਹਿਣ ਵਾਲਾ ਹੈ। ਗੁਰਪ੍ਰੀਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਚ ਪੂਰੇ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ। ਵੀਰਵਾਰ ਸਵੇਰ ਹਵਾਈ ਜਹਾਜ਼ ਦੁਆਰਾ ਜਵਾਨ ਦੀ ਦੇਹ ਲੇਹ ਤੋਂ ਚੰਡੀਗੜ੍ਹ ਦੇ ਬਾਅਦ ਪਿੰਡ ਪਹੁੰਚਣ ਦੀ ਜਾਣਕਾਰੀ ਹੈ। ਜਿਥੇ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਜਾਵੇਗਾ।

 

ਗੁਰਪ੍ਰੀਤ ਸਿੰਘ 2014 ਚ 5 ਸਾਲ ਪਹਿਲਾਂ ਹੀ ਸਿੱਖ ਰੈਜੀਮੈਂਟ ਦੀ ਯੂਨਿਟ ਨੰਬਰ 6 ਚ ਬਤੌਰ ਹੌਲਦਾਰ ਭਰਤੀ ਹੋਏ ਸਨ। ਲੇਹ ਦੇ ਉਪਰ ਲਿੰਬੂ ਚ ਕੈਂਪ ਦੇ ਆਖਰੀ ਦਨਿ ਮੋਰਟਾਰ ਫਾਇਰਿੰਗ ਦਾ ਅਭਿਆਸ ਚੱਲ ਰਿਹਾ ਸੀ। ਗੁਰਪ੍ਰੀਤ ਸਿੰਘ ਆਰਸੀਐਲ ਚਲਾ ਰਹੇ ਸਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Army soldier dies after barrel of 81 mm mortar bursts during field firing exercise