ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਰਜਾਹ ਤੋਂ ਚੰਡੀਗੜ੍ਹ ਪੁੱਜੇ ਦੋ ਯਾਤਰੀਆਂ ਦੇ ਬੂਟਾਂ `ਚੋਂ ਮਿਲਿਆ 3.86 ਕਿਲੋ ਸੋਨਾ

ਸ਼ਾਰਜਾਹ ਤੋਂ ਚੰਡੀਗੜ੍ਹ ਪੁੱਜੇ ਦੋ ਯਾਤਰੀਆਂ ਦੇ ਬੂਟਾਂ `ਚੋਂ ਮਿਲਿਆ 3.86 ਕਿਲੋ ਸੋਨਾ

ਸ਼ਾਰਜਾਹ ਤੋਂ ਚੰਡੀਗੜ੍ਹ ਹਵਾਈ ਅੱਡੇ `ਤੇ ਪੁੱਜੇ ਦੋ ਯਾਤਰੀਆਂ ਕੋਲੋਂ 1.2 ਕਰੋੜ ਰੁਪਏ ਮੁੱਲ ਦਾ 3.86 ਕਿਲੋਗ੍ਰਾਮ ਸੋਨਾ ਬਰਾਮਦ ਹੋਇਆ ਹੈ। ਇਨ੍ਹਾਂ ਦੋਵੇਂ ਯਾਤਰੀਆਂ ਦੀ ਉਮਰ 20ਵਿਆਂ `ਚ ਹੈ। ਉਨ੍ਹਾਂ ਨੇ ਆਪੋ-ਆਪਣੇ ਬੂਟਾਂ `ਚ 24 ਕੈਰੇਟ ਸੋਨੇ ਦੇ ਬਿਸਕੁਟ ਲੁਕਾ ਕੇ ਰੱਖੇ ਹੋਏ ਸਨ।


ਇਹ ਦੋਵੇਂ ਬੀਤੀ 31 ਅਗਸਤ ਨੂੰ ਅੰਮ੍ਰਿਤਸਰ ਤੋਂ ਸ਼ਾਰਜਾਹ ਲਈ ਰਵਾਨਾ ਹੋਏ ਸਨ ਤੇ ਏਅਰ ਇੰਡੀਆ ਦੀ ਉਡਾਣ 188 ਰਾਹੀਂ ਚੰਡੀਗੜ੍ਹ ਵਾਪਸ ਪੁੱਜੇ ਸਨ। ਇਸ ਮਾਮਲੇ ਦੀ ਜਾਂਚ ਹਾਲੇ ਚੱਲ ਰਹੀ ਹੈ, ਇਸੇ ਲਈ ਉਨ੍ਹਾਂ ਦੇ ਨਾਂਅ ਹਾਲੇ ਜੱਗ ਜ਼ਾਹਿਰ ਨਹੀਂ ਕੀਤੇ ਗਏ।


ਇਨ੍ਹਾਂ ਦੋਵਾਂ ਖਿ਼ਲਾਫ਼ ਕਸਟਮਜ਼ ਕਾਨੂੰਨ, 1962 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਅੱਜ ਮੰਗਲਵਾਰ ਨੂੰ ਅਦਾਲਤ `ਚ ਪੇਸ਼ ਕੀਤਾ ਗਿਆ। ਇਸ ਵਰ੍ਹੇ ਚੰਡੀਗੜ੍ਹ ਹਵਾਈ ਅੱਡੇ ਤੋਂ ਫੜੀ ਗਈ ਸੋਨੇ ਦੀ ਇਹ 45ਵੀਂ ਖੇਪ ਹੈ ਪਰ ਸੋਨੇ ਦੇ ਸਮੱਗਲਰਾਂ ਦਾ ਇਹ ਅਜਿਹਾ ਤੀਜਾ ਮਾਮਲਾ ਹੈ, ਜਿਸ ਦੀ ਸੁਣਵਾਈ ਅਦਾਲਤ `ਚ ਹੋ ਰਹੀ ਹੈ।


ਦਰਅਸਲ, ਮੁਕੱਦਮਾ ਸਿਰਫ਼ ਇੱਕ ਕਰੋੜ ਰੁਪਏ ਤੋਂ ਵੱਧ ਦੇ ਸੋਨੇ ਦੀ ਖੇਪ ਫੜੇ ਜਾਣ ਤੋਂ ਬਾਅਦ ਹੀ ਦਾਇਰ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਦੇ ਮਾਮਲਿਆਂ `ਚ ਇੱਕ ਖੇਪ 8 ਕਿਲੋਗ੍ਰਾਮ ਸੋਨੇ ਦੀ ਸੀ, ਜੋ ਇਸੇ ਵਰ੍ਹੇ 30 ਜਨਵਰੀ ਨੂੰ ਫੜੀ ਗਈ ਸੀ ਅਤੇ ਦੂਜੀ ਖੇਪ 7 ਕਿਲੋਗ੍ਰਾਮ ਸੋਨੇ ਦੀ ਸੀ, ਜੋ ਬਠਿੰਡਾ ਦੇ ਕਿਸੇ ਵਿਅਕਤੀ ਤੋਂ ਬਰਾਮਦ ਹੋਈ ਸੀ।


ਇੱਥੇ ਵਰਨਣਯੋਗ ਹੈ ਕਿ ਸਊਦੀ ਅਰਬ ਅਤੇ ਭਾਰਤ `ਚ ਸੋਨੇ ਦੀ ਕੀਮਤ ਵਿੱਚ ਘੱਟੋ-ਘੱਟ 5 ਲੱਖ ਰੁਪਏ ਦਾ ਫ਼ਰਕ ਹੈ, ਇਸੇ ਲਈ ਸਮੱਗਲਰ ਉੱਥੋਂ ਸੋਨਾ ਭਾਰਤ `ਚ ਲਿਆਉਣ ਨੂੰ ਤਰਜੀਹ ਦਿੰਦੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:around 4 kg gold recovered at Chandigarh airport