ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਬਿਲਡਰ ਤੇਜਿੰਦਰ ਪਾਲ ਸੇਤੀਆ ਦੇ ਗ੍ਰਿਫ਼ਤਾਰੀ ਵਾਰੰਟ

ਚੰਡੀਗੜ੍ਹ ਦੇ ਬਿਲਡਰ ਤੇਜਿੰਦਰ ਪਾਲ ਸੇਤੀਆ ਦੇ ਗ੍ਰਿਫ਼ਤਾਰੀ ਵਾਰੰਟ

--  ਨਵਾਂਸ਼ਹਿਰ ਦੇ ਸਿ਼ਕਾਇਤਕਰਤਾਵਾਂ ਦੀ ਪਟੀਸ਼ਨ `ਤੇ ਹੋਈ ਕਾਰਵਾਈ

 

ਜਿ਼ਲ੍ਹਾ ਖਪਤਕਾਰ ਨਿਵਾਰਣ ਫ਼ੋਰਮ ਨੇ ਚੰਡੀਗੜ੍ਹ ਓਵਰਸੀਜ਼ ਪ੍ਰਾਈਵੇਟ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਤੇਜਿੰਦਰ ਪਾਲ ਸੇਤੀਆ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਦਰਅਸਲ, ਇਹ ਬਿਲਡਰ ਸ੍ਰੀ ਸੇਤੀਆ ਖਪਤਕਾਰ ਫ਼ੋਰਮ ਦੇ ਫ਼ੈਸਲੇ ਮੁਤਾਬਕ ਨਵਾਂਸ਼ਹਿਰ ਦੀ ਇੱਕ ਜੋੜੀ ਨੂੰ ਚਾਰ ਲੱਖ ਰੁਪਏ ਅਦਾ ਕਰਨ ਤੋਂ ਨਾਕਾਮ ਰਹੇ ਸਨ। ਸ੍ਰੀ ਸੇਤੀਆ ਨੇ ਇਸ ਜੋੜੀ ਨੂੰ ਨਿਸ਼ਚਤ ਸਮੇਂ `ਚ ਸੰਪਤੀ ਦਾ ਕਬਜ਼ਾ ਨਹੀਂ ਦਿੱਤਾ ਸੀ।


ਸਿ਼ਕਾਇਤਕਰਤਾਵਾਂ ਜਤਿੰਦਰਪਾਲ ਸਿੰਘ ਲਿੱਦੜ ਅਤੇ ਰਣਜੀਤ ਲਿੱਦੜ ਨੇ ਇਸ ਸਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਸੀ; ਜਦੋਂ ਬਿਲਡਰ ਸ੍ਰੀ ਸੇਤੀਆ ਖਪਤਕਾਰ ਫ਼ੋਰਮ ਵੱਲੋਂ ਜੁਲਾਈ 2017 `ਚ ਦਿੱਤੇ ਹੁਕਮ ਦੀ ਪਾਲਣਾ ਕਰਨ ਤੋਂ ਨਾਕਾਮ ਰਹੇ ਸਨ। ਸ੍ਰੀ ਸੇਤੀਆ ਦੇ ਜ਼ਮਾਨਤੀ ਤੇ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ ਸਨ ਪਰ ਸ੍ਰੀ ਸੇਤੀਆ ਨਾ ਤਾਂ ਕਦੇ ਫ਼ੋਰਮ ਸਾਹਵੇਂ ਪੇਸ਼ ਹੋਏ ਅਤੇ ਨਾ ਹੀ ਉਨ੍ਹਾਂ ਫ਼ੋਰਮ ਦੇ ਹੁਕਮ ਦੀ ਪਾਲਣਾ ਕੀਤੀ।


ਫ਼ੋਰਮ ਨੂੰ ਇਹ ਦੱਸਿਆ ਗਿਆ ਕਿ ਸ੍ਰੀ ਸੇਤੀਆ ਨੇ ਪਹਿਲਾਂ-ਪਹਿਲ ਤਾਂ ਆਪਣੇ ਇੱਕ ਵਕੀਲ ਰਾਹੀਂ ਆਪਣੀ ਹਾਜ਼ਰੀ ਲਗਵਾਈ ਸੀ ਪਰ ਬਾਅਦ `ਚ ਉਹ ਜਾਣਬੁੱਝ ਕੇ ਫ਼ੋਰਮ ਸਾਹਵੇਂ ਪੇਸ਼ ਹੋਣ ਤੋਂ ਟਲ਼ਦੇ ਰਹੇ। ਫ਼ੋਰਮ ਹੁਣ ਅਜਿਹੀ ਉਲੰਘਣਾ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ।


ਹੁਣ ਖਪਤਕਾਰ ਫ਼ੋਰਮ ਨੇ ਸ੍ਰੀ ਸੇਤੀਆ ਨੂੰ 18 ਮਹੀਨੇ ਕੈਦ ਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਤੇ ਉਸੇ ਮਾਮਲੇ `ਚ ਹੁਣ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।


ਸਿ਼ਕਾਇਤਕਰਤਾਵਾਂ ਨੇ ਸਾਲ 2016 ਦੌਰਾਨ ਖਪਤਕਾਰ ਫ਼ੋਰਮ ਤੱਕ ਪਹੁੰਚ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਬਿਲਡਰ ਮੋਹਾਲੀ ਦੇ ਸੈਕਟਰ 90 `ਚ ‘ਫ਼ੈਸ਼ਨ ਟੈਕਨਾਲੋਜੀ ਪਾਰਕ` ਦੇ ਨਾਂਅ ਨਾਲ ਇੱਕ ਪ੍ਰੋਜੈਕਟ ਲੈ ਕੇ ਆਇਆ ਸੀ। ਨਵਾਂਸ਼ਹਿਰ ਦੀ ਜੋੜੀ ਨੇ ਇੱਕ ਯੂਨਿਟ ਖ਼ਰੀਦਣ ਦਾ ਫ਼ੈਸਲਾ ਕੀਤਾ ਸੀ ਤੇ 1.25 ਲੱਖ ਰੁਪਏ ਅਦਾ ਕੀਤੇ ਸਨ।


ਜੋੜੀ ਨੂੰ 6ਵੀਂ ਮੰਜਿ਼ਲ `ਤੇ ਇੱਕ ਡਿਜ਼ਾਇਨ ਸਟੂਡੀਓ ਅਲਾਟ ਕੀਤਾ ਗਿਆ ਸੀ ਤੇ ਉਸ ਦੀ ਕੀਮਤ 5 ਲੱਖ ਰੁਪਏ ਸੀ। ਉਸ ਵਿੱਚੋਂ ਪੌਣੇ ਪੰਜ ਲੱਖ ਇਸ ਜੋੜੀ ਨੇ ਅਦਾ ਕਰ ਦਿੱਤੇ ਸਨ ਤੇ ਉਨ੍ਹਾਂ ਬਾਕੀ ਦੇ 25,000 ਰੁਪਏ ਕਬਜ਼ੇ ਵੇਲੇ ਅਦਾ ਕਰਨੇ ਸਨ।


ਪਰ ਬਿਲਡਰ ਨੇ ਨਾ ਤਾਂ ਜੋੜੀ ਨੂੰ ਸਟੂਡੀਓ ਦਾ ਕਬਜ਼ਾ ਦਿੱਤਾ ਤੇ ਨਾ ਹੀ ਉਨ੍ਹਾਂ ਦੀ ਲੱਖਾਂ ਦੀ ਰਕਮ ਵਾਪਸ ਮੋੜੀ। ਫ਼ੋਰਮ ਨੂੰ ਦੱਸਿਆ ਗਿਆ ਕਿ ਕਬਜ਼ਾ ਨੌਂ ਵਰ੍ਹਿਆਂ ਤੱਕ ਨਹੀਂ ਦਿੱਤਾ ਗਿਆ। ਫ਼ੋਰਮ ਨੇ ਕਿਹਾ ਕਿ ਬਿਲਡਰ ਨੇ ਜਾਣਬੁੱਝ ਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ; ਇਸ ਲਈ ਬਿਲਡਰ ਪੌਣੇ ਚਾਰ ਲੱਖ ਰੁਪਏ ਇਸ ਸਿ਼ਕਾਇਤਕਰਤਾ ਜੋੜੀ ਨੂੰ ਅਦਾ ਕਰੇਗਾ। ਇਸ ਦੇ ਨਾਲ ਹੀ ਜੋੜੀ ਨੂੰ ਮੁਆਵਜ਼ੇ ਤੇ ਕਾਨੂੰਨੀ ਖ਼ਰਚੇ ਵਜੋਂ 25,000 ਰੁਪਏ ਵੀ ਅਦਾ ਕਰਨ ਲਈ ਆਖਿਆ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arrest warrant against Chandigarh Builder Tejinder Pal Setia