ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਗੌੜਾ ਨਸ਼ਾ ਤਸਕਰ 10 ਲੱਖ ਦੀ ਨਕਦੀ, ਸੋਨਾ ਤੇ ਹੈਰੋਇਨ ਸਣੇ ਕਾਬੂ

ਤੇਜ਼ੀ ਨਾਲ ਵਿੱਤੀ ਜਾਂਚ ਕਰਕੇ 24 ਘੰਟਿਆਂ 'ਚ ਹੀ 66.75 ਲੱਖ ਦੇ ਬੈਂਕ ਖਾਤੇ ਕੀਤੇ ਸੀਲ: ਸਿੱਧੂ

 

ਪਟਿਆਲਾ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਰੋਕਣ 'ਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਇੱਕ ਭਗੌੜੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਅੱਜ ਪੁਲਿਸ ਲਾਇਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। 


ਸ. ਸਿੱਧੂ ਨੇ ਦੱਸਿਆ ਕਿ ਸੀ.ਆਈ.ਏ. ਪਟਿਆਲਾ ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮ ਨੇ ਨਵਜੋਤ ਸਿੰਘ ਨੰਨੂ ਪੁੱਤਰ ਬੁੱਧ ਰਾਮ ਵਾਸੀ ਬਾਜ਼ੀਗਰ ਬਸਤੀ ਧੂਰੀ ਨੂੰ 16 ਜੁਲਾਈ ਨੂੰ ਗ੍ਰਿਫ਼ਤਾਰ ਕਰਕੇ ਇਸ ਕੋਲੋਂ 100 ਗ੍ਰਾਮ  ਹੈਰੋਇਨ  , 1030 ਏ.ਐਨ.ਐਕਸ-05 ਨਸ਼ੀਲੀਆਂ ਗੋਲੀਆਂ, ਸਵਾ ਤਿੰਨ ਲੱਖ ਰੁਪਏ ਦੀ ਨਕਦੀ ਅਤੇ 10 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। 

 

ਇਹ ਨਸ਼ਾ ਤਸਕਰ ਦਿੱਲੀ ਸਥਿਤ ਨਸ਼ਾ ਸਪਲਾਇਰ ਨੀਗਰੋਜ ਤੋਂ ਲਿਆਂਦੀ ਹੈਰੋਇਨ ਦਾ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ 'ਚ ਮੁੱਖ ਸਪਲਾਈ ਕਰਤਾ ਸੀ, ਇਸ ਦਾ 22 ਜੁਲਾਈ ਤੱਕ ਪੁਲਿਸ ਰੀਮਾਂਡ ਲੈ ਲਿਆ ਗਿਆ ਹੈ।
ਐਸ.ਐਸ.ਪੀ. ਨੇ ਦੱਸਿਆ ਕਿ 2011 ਤੋਂ ਨਸ਼ਾ ਤਸਕਰੀ ਦੇ ਕਾਲੇ ਕਾਰੋਬਾਰ 'ਚ ਲੱਗੇ 9ਵੀਂ ਪਾਸ 29 ਸਾਲਾ ਇਸ ਨਸ਼ਾ ਤਸਕਰ ਵਿਰੁੱਧ 5 ਮਾਮਲੇ ਦਰਜ ਸਨ।

 

ਇਸ ਦੀ ਪਤਨੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਦੇ ਧੂਰੀ, ਨਾਭਾ, ਪਟਿਆਲਾ, ਪਿੰਡ ਕਲਿਆਣ ਅਤੇ ਚੰਡੀਗੜ੍ਹ ਦੇ ਵੱਖ-ਵੱਖ 13 ਬੈਂਕ ਖਾਤਿਆਂ 'ਚੋਂ ਲੱਖਾਂ ਰੁਪਏ ਦੀ ਨਕਦੀ ਮਿਲੀ। ਇਨ੍ਹਾਂ ਖਾਤਿਆਂ ਨੂੰ ਸੀਲ ਕਰਵਾ ਦਿੱਤਾ ਗਿਆ ਹੈ। 


ਉਨ੍ਹਾਂ ਦੱਸਿਆ ਕਿ ਇਸ ਦੀ ਪਤਨੀ ਸੀਮਾ ਇਸ ਦੇ ਗ੍ਰਿਫ਼ਤਾਰ ਹੋਣ ਮਗਰੋਂ ਆਪਣੇ ਖਾਤੇ 'ਚ ਪਏ 60.75 ਲੱਖ ਰੁਪਏ ਤੇ ਐਫ.ਡੀਜ ਤੁੜਵਾ ਕੇ ਕਢਵਾਉਣ ਦੀ ਤਾਕ ਵਿੱਚ ਸੀ ਪਰ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਬੈਂਕ ਖਾਤੇ ਸੀਲ ਕੀਤੇ। 


ਸ. ਸਿੱਧੂ ਨੇ ਹੋਰ ਦੱਸਿਆ ਕਿ ਨਵਜੋਤ ਸਿੰਘ ਨੰਨੂ ਵਿਰੁੱਧ ਮੁਕਦਮਾ ਦਰਜ ਕੀਤਾ ਗਿਆ ਹੈ। ਇਸ ਨੂੰ ਸਪੈਸ਼ਲ ਨਾਕਾਬੰਦੀ ਮੌਕੇ ਗ੍ਰਿਫ਼ਤਾਰ ਕਰਨ ਸਮੇਂ ਇਸ ਕੋਲੋਂ ਇੱਕ ਮੋਟਰਸਾਇਕਲ ਵੀ ਬਰਾਮਦ ਹੋਇਆ ਪਰ ਇਹ ਆਪਣਾ ਕਾਲਾ ਕਾਰੋਬਾਰ ਆਪਣੀ ਕਾਰ 'ਚ ਕਰਦਾ ਸੀ। 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:arrested Drug smuggler with 10 lakh cash gold and Drug SSP Sidhu