ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ ਕੈਪਟਨ ਤੋਂ ਹਾਰ ਕੇ ਵੀ ਜਿੱਤ ਗਏ ਸਨ ਅਰੁਣ ਜੇਟਲੀ

ਅੰਮ੍ਰਿਤਸਰ ’ਚ ਕੈਪਟਨ ਤੋਂ ਹਾਰ ਕੇ ਵੀ ਜਿੱਤ ਗਏ ਸਨ ਅਰੁਣ ਜੇਟਲੀ

ਸੀਨੀਅਰ ਭਾਜਪਾ ਆਗੂ ਸ੍ਰੀ ਅਰੁਣ ਜੇਟਲੀ ਦਾ ਅੱਜ ਦੁਪਹਿਰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸਮੁੱਚੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

 

 

ਸ੍ਰੀ ਜੇਟਲੀ ਨੂੰ ਕਈ ਵਾਰ ਤਾਂ ਵੱਡੀਆਂ ਜਿੱਤਾਂ ਵੇਖਣ ਨੂੰ ਮਿਲੀਆਂ ਪਰ ਸਾਲ 2014 ਦੌਰਾਨ ਉਹ ਮੋਦੀ–ਲਹਿਰ ਦੌਰਾਨ ਵੀ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ।

 

 

ਅੰਮ੍ਰਿਤਸਰ ’ਚ ਨਮੋਸ਼ੀ ਭਰੀ ਹਾਰ ਦੇ ਬਾਵਜੂਦ ਤਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਆਪਣੀ ਕੈਬਿਨੇਟ ਵਿੱਚ ਵਿੱਤ ਮੰਤਰੀ ਬਣਾ ਦਿੱਤਾ ਸੀ। ਇੰਝ ਸ੍ਰੀ ਜੇਟਲੀ ਤਦ ਹਾਰ ਕੇ ਵੀ ਜਿੱਤ ਗਏ ਸਨ।

 

 

ਉਂਝ, ਤਦ ਅੰਮ੍ਰਿਤਸਰ ਤੋਂ ਸ੍ਰੀ ਜੇਟਲੀ ਦੀ ਇਹ ਹਾਰ ਭਾਜਪਾ ਲਈ ਵੱਡਾ ਝਟਕਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਤਦ ਸ੍ਰੀ ਜੇਟਲੀ ਨੂੰ 1 ਲੱਖ 2 ਹਜ਼ਾਰ 770 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ।

 

 

ਸ੍ਰੀ ਅਰੁਣ ਜੇਟਲੀ ਲਈ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਤਦ ਅੰਮ੍ਰਿਤਸਰ ਸੀਟ ਛੱਡੀ ਸੀ; ਜਿੱਥੋਂ ਸ੍ਰੀ ਸਿੱਧੂ ਪਹਿਲਾਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਨ।

 

 

ਉਂਝ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਦੇ ਸ੍ਰੀ ਹਰਦੀਪ ਸਿੰਘ ਪੁਰੀ ਨੂੰ ਕਾਂਗਰਸ ਦੇ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਹਰਾ ਦਿੱਤਾ ਸੀ। ਪਰ ਬਿਲਕੁਲ ਸ੍ਰੀ ਜੇਟਲੀ ਵਾਂਗ ਸ੍ਰੀ ਪੁਰੀ ਵੀ ਹਾਰਨ ਦੇ ਬਾਵਜੂਦ ਜਿੱਤ ਗਏ ਸਨ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਬਣਾ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Arun Jaitley had won after getting defeated by Captain in Amritsar