ਭਾਰਤ ਦੇ ਸਾਬਕਾ ਵਿੱਤ ਮੰਤਰੀ ਮਰਹੂਮ ਅਰੁਣ ਜੇਟਲੀ ਦਾ ਅੰਮ੍ਰਿਤਸਰ ਨਾਲ ਬਹੁਤ ਮਜ਼ਬੂਤ ਨਾਤਾ ਰਿਹਾ ਹੈ। ਉਨ੍ਹਾਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਤੋਂ ਹਾਰਨ ਪਿੱਛੋਂ ਆਖਿਆ ਸੀ ਕਿ ਉਹ ਆਪਣੇ ਸਿਆਸੀ ਵਿਰੋਧੀ ਭਾਵ ਕੈਪਟਨ ਤੋਂ ਕਿਤੇ ਜ਼ਿਆਦਾ ਅੰਮ੍ਰਿਤਸਰ ਨਾਲ ਜੁੜੇ ਹੋਏ ਹਨ।
ਸ੍ਰੀ ਜੇਟਲੀ ਅਕਸਰ ਆਖਦੇ ਹੁੰਦੇ ਸਨ ਕਿ – ‘ਅੰਮ੍ਰਿਤਸਰ ਨੂੰ ਜੇ ਤੁਸੀਂ ਮੇਰਾ ਪੁਸ਼ਤੈਨੀ ਸ਼ਹਿਰ ਆਖ ਲਵੋ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਮੇਰੇ ਇੱਥੇ 40 ਤੋਂ ਵੱਧ ਚਚੇਰੇ ਭਰਾ ਤੇ ਹੋਰ ਰਿਸ਼ਤੇਦਾਰ ਰਹਿੰਦੇ ਨੇ।’
ਸ੍ਰੀ ਜੇਟਲੀ ਨੂੰ ਅੰਮ੍ਰਿਤਸਰੀ ਕੁਲਚੇ ਬਹੁਤ ਜ਼ਿਆਦਾ ਪਸੰਦ ਸਨ। ਉਨ੍ਹਾਂ ਇੱਕ ਵਾਰ ਦੱਸਿਆ ਸੀ ਕਿ – ‘ਮੈਂ ਭਾਵੇਂ ਇੱਥੇ ਅੰਮ੍ਰਿਤਸਰ ’ਚ ਹੋਵਾਂ ਤੇ ਚਾਹੇ ਦਿੱਲੀ ’ਚ, ਮੈਂ ਅੰਮ੍ਰਿਤਸਰੀ ਕੁਲਚੇ ਜ਼ਰੂਰ ਖਾਂਦਾ ਹਾਂ।’
ਅਜਿਹੇ ਸਾਦ–ਮੁਰਾਦੇ ਸਨ ਸ੍ਰੀ ਅਰੁਣ ਜੇਟਲੀ। ਅਲਵਿਦਾ ਅਰੁਣ ਜੇਟਲੀ!!!