ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰੁਣਾ ਚੌਧਰੀ ਨੇ ਔਰਤਾਂ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਦਸਿਆ ਖਾਸ ਨੁਕਤਾ

----ਪੰਜਾਬ ਅਤੇ ਹਿਮਾਚਲ ਤੋਂ ਆਈ ਤੇਜਾਬੀ ਹਮਲੇ ਦਾ ਸ਼ਿਕਾਰ ਲੜਕੀਆਂ ਨੂੰ ਦਿੱਤੀ ਮਾਲੀ ਮਦਦ----

----ਪੰਜਾਬ ਦੀ 11 ਲੋੜਵੰਦ ਕੁੜੀਆਂ ਦਿੱਤੇ ਸਾਈਕਲ-----

 

ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਦੁਆਬਾ ਗਰੁੱਪ ਆਫ ਕਾਲਜ ਵਿਖੇ ਦਿਸ਼ਾ ਵੋਮੈਨ ਵੈਲਫੇਅਰ ਟਰੱਸ਼ਟ ਵਲੋਂ ਕਰਵਾਏ ਗਏ ਸੂਬਾ ਪਧੱਰੀ ਸਮਾਗਮ ਦੌਰਾਨ ਔਰਤਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਹੋਣ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਅਹਿਮ ਨੁਕਤਾ ਦਸਿਆ।

 

 

ਅਰੁਣਾ ਚੌਧਰੀ ਨੇ ਕਿਹਾ ਹੈ ਕਿ ਅੱਰਤਾਂ ਅਪਰਾਧਕ ਘਟਨਾਵਾਂ ਖਿਲਾਫ ਇੱਕਜੁਟ ਹੋ ਜਾਣ ਕਿਉਂਕਿ ਅੱਰਤਾਂ ਜਦੋਂ ਤੱਕ ਆਪਣੇ ਆਪ ਅੱਗੇ ਹੋਕੇ ਇੱਕਜੁਟਤਾ ਦੇ ਨਾਲ ਆਪਣੇ ਅਧਿਕਾਰਾਂ ਦੀ ਰੱਖਿਆ ਨਹੀਂ ਕਰਨਗੀਆਂ ਉਦੋਂ ਤੱਕ ਸਮਾਜ ਚ ਔਰਤਾਂ ਨਾਲ ਅਪਰਾਧਕ ਘਟਨਾਵਾਂ ਵਾਪਰਦੀਆਂ ਰਹਿਣਗੀਆਂ।

 

ਸ੍ਰੀਮਤੀ ਅਰੁਣਾ ਚੌਧਰੀ ਦਾ ਬੁੱਧਵਾਰ ਨੂੰ ਕਾਲਜ ਦੇ ਐਗਜੀਕਿਊਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਦਾ ਰਸਮੀ ਉਦਘਾਟਨ ਕਰਨ ਤੋਂ ਬਾਅਦ ਸ੍ਰੀਮਤੀ ਅਰੁਣਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਗੀ ਸਿੱਖਿਆ ਅਤੇ ਚੰਗੀ ਪਰਵਰਿਸ਼ ਅਪਰਾਧਾਂ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। ਸਿੱਖਿਆ ਦੇ ਨਾਲ ਬੇਸ਼ੱਕ ਕਾਫੀ ਸੁਧਾਰ ਆਇਆ ਹੈ ਲੇਕਿਨ ਇਸ ਖੇਤਰ ਵਿੱਚ ਹਾਲੇ ਹੋਰ ਵੀ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ।

 

 

ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ ਪੰਚਾਇਤਾਂ ਦੇ ਵਿੱਚ 50 ਫੀਸਦ ਰਾਖਵਾਂਕਰਨ ਪ੍ਰਦਾਨ ਕਰਕੇ ਸਮਾਜ ਅੱਗੇ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਲੜਕੀਆਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਅੱਠ ਹਜ਼ਾਰ ਦੀ ਵਿੱਤੀ ਮਦਦ ਇਲਾਜ ਲਈ ਦਿੱਤੀ ਜਾਂਦੀ ਹੈ।

 

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਹਰ ਜ਼ਿਲ੍ਹੇ ਚ ਖੋਲ੍ਹੇ ਗਏ ਕੇਂਦਰਾਂ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਔਰਤਾਂ ਅਤੇ ਉਨ੍ਹਾਂ ਦੇ ਬਚਿੱਆਂ ਦੀ ਮਦਦ ਕੀਤੀ ਜਾਂਦੀ ਹੈ। ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਟਰਸ਼ਟ ਦਾ ਲੇਖਾ-ਜੌਖਾ ਪੇਸ਼ ਕਰਦਿਆਂ ਹੁਣ ਹੁਣ ਤੱਕ ਕੀਤੇ ਗਏ ਕੰਮਾਂ ਅਤੇ ਭਵਿੱਖ ਦੀਆਂ ਯੌਜਨਾਵਾਂ ਬਾਰੇ ਜਾਣਕਾਰੀ ਦਿੱਤੀ।

 

 

ਸਮਾਗਮ ਦੌਰਾਨ ਮੰਤਰੀ ਵਲੋਂ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ ਤੇਜ਼ਾਬੀ ਹਮਲੇ ਤੋਂ ਪੀੜਤ ਜ਼ਿਲ੍ਹਾ ਲੁਧਿਆਣਾ ਤੋਂ ਪੁੱਜੀ ਅੰਜਲੀ ਅਤੇ ਹਿਮਾਚਲ ਦੇ ਬੱਦੀ ਤੋਂ ਪਹੁੰਚੀ ਆਸ਼ਾ ਨੂੰ ਵਿੱਤੀ ਮਦਦ ਦਿੱਤੀ ਗਈ । ਇਸ ਤੋਂ ਇਲਾਵਾ ਲੋਕਾਂ ਦੇ ਘਰਾਂ ਵਿੱਚ ਝਾੜੂ-ਪੋਚੇ ਦਾ ਕੰਮ ਕਰਕੇ ਆਪਣਾ ਜੀਵਨ ਬਸਰ ਕਰਨ ਵਾਲੀਆਂ 11 ਲੜਕੀਆਂ ਨੂੰ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਵਲੋਂ ਸਾਈਕਲਾਂ ਵੀ ਭੇਂਟ ਕੀਤੀਆਂ ਗਈਆ। ਇਸ ਮੌਕੇ ਤੇ ਔਰਤਾਂ ਨਾਲ ਵਾਪਰ ਰਹੀਆਂ ਘਟਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਨਾਟਕ ਵੀ ਪੇਸ਼ ਕੀਤਾ ਗਿਆ।

 

 

ਇਸ ਮੌਕੇ ਆਯੋਜਿਤ “ਔਰਤਾਂ ਨਾਲ ਵਾਪਰ ਰਹੀਆਂ ਅਪਰਾਧਕ ਘਟਨਾਵਾਂ ਲਈ ਜਿੰਮੇਵਾਰ ਕੌਣ ਵਿਸ਼ੇ ਤੇ ਆਯੋਜਿਤ ਸੈਮੀਨਾਰ ਵਿੱਚ ਭਾਗ ਲੈਂਦੇ ਹੋਏ ਸਮਾਜ ਸੇਵੀ ਜਥੇਦਾਰ ਕੁਲਦੀਪ ਸਿੰਘ ਭੰਖਰਪੁਰ, ਮਿਸੇਜ਼ ਹਰਿਆਣਾ ਪ੍ਰੋ.ਪੂਜਾ ਅਲਾਣ, ਸੁਪਰੀਮ ਕੋਰਟ ਦੇ ਵਕੀਲ ਰਵਨੀਤ ਸਿੰਘ ਜੋਸ਼ੀ, ਪੰਥਕ ਵਿਦਵਾਨ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ।  ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਦੂਰਦਰਸ਼ਨ ਡੀਡੀ ਪੰਜਾਬੀ ਦੀ ਉੱਘੀ ਐਂਕਰ ਆਰ ਦੀਪ ਰਮਨ ਵੱਲੋਂ ਕੀਤਾ ਗਿਆ ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aruna Chowdhury points out women for their rights