ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ ਦੋਸਤ ਦੀ ਪਤਨੀ ਨੂੰ ਗੋਲ਼ੀ ਮਾਰਨ ਵਾਲਾ ASI ਕਾਬੂ

ਲੁਧਿਆਣਾ ’ਚ ਦੋਸਤ ਦੀ ਪਤਨੀ ਨੂੰ ਗੋਲ਼ੀ ਮਾਰਨ ਵਾਲਾ ASI ਕਾਬੂ

ਲੁਧਿਆਣਾ ’ਚ ਆਪਣੇ ਇੱਕ ਦੋਸਤ ਦੀ ਪਤਨੀ ’ਤੇ ਗੋਲ਼ੀ ਚਲਾ ਕੇ ਕਾਤਲਾਨਾ ਹਮਲਾ ਕਰਨ ਵਾਲੇ ਪੰਜਾਬ ਪੁਲਿਸਦੇ ਏਐੱਸਆਈ ਸੁਖਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵਿਰੁੱਧ ਬੀਤੀ 15 ਜਨਵਰੀ ਨੂੰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 7 ’ਚ ਕੇਸ ਦਰਜ ਕੀਤਾ ਗਿਆ ਸੀ।

 

 

ਦੋਸਤ ਦੀ ਪਤਨੀ ਉੱਤੇ ਗੋਲ਼ੀ ਚਲਾਉਣ ਵਾਲੇ ASI ਸੁਖਪਾਲ ਸਿੰਘ ਸੁੱਖਾ ਨੂੰ ਵਾਰਦਾਤ ਦੇ 48 ਘੰਟਿਆਂ ਦੇ ਅੰਦਰ–ਅੰਦਰ ਜਬਰੀ ਸੇਵਾ–ਮੁਕਤ ਕਰ ਦਿੱਤਾ ਗਿਆ ਸੀ। ਸੁਖਪਾਲ ਸਿੰਘ ਲੁਧਿਆਣਾ ਦੇ ਜਮਾਲਪੁਰ ਪੁਲਿਸ ਥਾਣੇ ’ਚ ਤਾਇਨਾਤ ਸੀ। ਉਸ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੇ ਦੋਸਤ ਦੀ ਪਤਨੀ ਉੱਤੇ ਉਸ ਵੇਲੇ ਗੋਲੀ ਚਲਾਈ ਸੀ, ਜਦੋਂ ਉਸ ਦੇ ਦੋਸਤ ਦੀਆਂ ਦੋ ਧੀਆਂ ਵੀ ਉੱਥੇ ਮੌਜੂਦ ਸਨ।

 

 

ਗੋਲੀ ਮਾਰਨ ਤੋਂ ਬਾਅਦ ਸੁਖਪਾਲ ਸਿੰਘ ਆਪ ਹੀ ਉਸ ਔਰਤ ਨੂੰ ਆਪਣੀ ਕਾਰ ਵਿੱਚ ਪਾ ਕੇ ਇੱਕ ਪ੍ਰਾਈਵੇਟ ਹਸਪਤਾਲ ਲੈ ਗਿਆ ਸੀ। ਹਸਪਤਾਲ ਜਾਂਦੇ ਸਮੇਂ ਉਸ ਨੇ ਉਸ ਦੀਆਂ ਦੋਵੇਂ ਧੀਆਂ ਨੂੰ ਆਪਣਾ ਮੂੰਹ ਬੰਦ ਰੱਖਣ ਦੀ ਧਮਕੀ ਵੀ ਦਿੱਤੀ ਸੀ।

 

 

ਤਦ ਪੀੜਤ ਔਰਤ ਦੀ 18 ਸਾਲਾ ਵੱਡੀ ਧੀ, ਜੋ ਇਸ ਮਾਮਲੇ ’ਚ ਚਸ਼ਮਦੀਦ ਵੀ ਹੈ, ਨੇ ਦੱਸਿਆ ਸੀ ਕਿ ਉਸ ਦੇ ਪਿਤਾ ਇੱਕ ਫ਼ਰਮ ਵਿੱਚ ਸੁਪਰਵਾਈਜ਼ਰ ਹਨ। ਇਹ ਵਾਰਦਾਤ ਵਾਪਰਨ ਸਮੇਂ ਉਸ ਦੇ ਪਿਤਾ ਡਿਊਟੀ ਉੱਤੇ ਗਏ ਹੋਏ ਸਨ। ਤਦ ਉਹ ਆਪਣੀ 16 ਸਾਲਾ ਛੋਟੀ ਭੈਣ ਤੇ ਮਾਂ ਨਾਲ ਘਰ ਵਿੱਚ ਸੀ।

 

 

ਬੁੱਧਵਾਰ 15 ਜਨਵਰੀ ਦੁਪਹਿਰ ਨੂੰ ਏਐੱਸਆਈ ਸੁਖਪਾਲ ਸਿੰਘ ਉਨ੍ਹਾਂ ਦੇ ਘਰ ਪੁੱਜਿਆ। ਮਾਂ ਨੇ ਉਸ ਏਐੱਸਆਈ ਲਈ ਚਾਹ ਤਿਆਰ ਕੀਤੀ। ਉਹ ਲੌਬੀ ਵਿੱਚ ਬੈਠੇ ਸਨ ਤੇ ਦੋਵੇਂ ਭੈਣਾਂ ਕਮਰੇ ਦੇ ਅੰਦਰ ਸਨ। ਤਦ ਦੋਵੇਂ ਭੈਣਾਂ ਨੂੰ ਦੋਵਾਂ ਦੇ ਬਹਿਸ ਕਰਨ ਦੀਆਂ ਆਵਾਜ਼ਾਂ ਸੁਣੀਆਂ। ਤਦ ਇੱਕ ਗੋਲੀ ਚੱਲਣ ਦੀ ਆਵਾਜ਼ ਆਈ।

 

 

ਦੋਵੇਂ ਭੈਣਾਂ ਭੱਜ ਕੇ ਬਾਹਰ ਆਈਆਂ। ਤਦ ASI ਨੇ ਇੱਕ ਹੋਰ ਗੋਲੀ ਉਨ੍ਹਾਂ ਦੀ ਮਾਂ ਉੱਤੇ ਚਲਾਈ ਕਿਉਂਕਿ ਪਹਿਲਾ ਨਿਸ਼ਾਨਾ ਖੁੰਝ ਗਿਆ ਸੀ। ਦੂਜੀ ਗੋਲੀ ਨਾਲ ਉਨ੍ਹਾਂ ਦੀ ਮਾਂ ਜ਼ਖ਼ਮੀ ਹੋ ਗਈ। ਫਿਰ ASI ਨੇ ਰਿਵਾਲਵਰ ਦੋਵੇਂ ਭੈਣਾਂ ਉੱਤੇ ਵੀ ਤਾਣ ਦਿੱਤੀ ਤੇ ਕਿਹਾ ਕਿ ਜੇ ਕਿਸੇ ਨੂੰ ਦੱਸਿਆ ਤਾਂ ਉਹ ਉਨ੍ਹਾਂ ਨੁੰ ਵੀ ਗੋਲੀ ਮਾਰ ਦੇਵੇਗਾ। ਫਿਰ ਉਹ ਉਨ੍ਹਾਂ ਦੀ ਮਾਂ ਨੂੰ ਹਸਪਤਾਲ ਲੈ ਗਿਆ।

 

 

ਪੁਲਿਸ ਅਧਿਕਾਰੀਆਂ ਨੇ ਤਦ ਇਹ ਦਾਅਵਾ ਵੀ ਕੀਤਾ ਸੀ ਕਿ ASI ਸੁਖਪਾਲ ਸਿੰਘ ਦਾ ਉਸ ਔਰਤ ਨਾਲ ਕਥਿਤ ਤੌਰ ਉੱਤੇ ਨਾਜਾਇਜ਼ ਤੌਰ ਉੱਤੇ ਸਬੰਧ ਸੀ ਤੇ ਉਸ ਔਰਤ ਦੇ ਪਤੀ ਨੇ ਪਹਿਲਾਂ ਉਸ ASI ਨੂੰ ਸਦਾ ਲਈ ਉਨ੍ਹਾਂ ਦੀ ਜ਼ਿੰਦਗੀ ਤੋਂ ਦੂਰ ਚਲੇ ਜਾਣ ਲਈ ਵੀ ਆਖਿਆ ਸੀ।

 

 

ਫ਼ਰਾਰ ਹੋਣ ਤੋਂ ਪਹਿਲਾਂ ASI ਸੁਖਪਾਲ ਸਿੰਘ ਨੇ ਜ਼ਖ਼ਮੀ ਔਰਤ ਦੇ ਇਲਾਜ ਲਈ ਹਸਪਤਾਲ ਵਿੱਚ ਦੋ ਲੱਖ ਰੁਪਏ ਵੀ ਜਮ੍ਹਾ ਕਰਵਾ ਦਿੱਤੇ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ASI Arrested in Ludhiana who shot at friend s wife