ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਰੋਜ਼ਪੁਰ ਜੇਲ੍ਹ ’ਚ ਬੰਦ ਗੈਂਗਸਟਰ ਨੂੰ 5 ਮੋਬਾਈਲ ਦੇਣ ਆਇਆ ASI, ਫੁੱਟਿਆ ਭਾਂਡਾ

ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਨੇ ਅੱਜ ਆਪਣੀ ਮੁਸਤੈਦੀ ਨਾਲ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮੈਡੀਕਲ ਸਟਾਫ ਨੂੰ ਜ਼ਰੂਰੀ ਸਮਾਨ ਦੇਣ ਦੇ ਬਹਾਨੇ ਜੇਲ੍ਹ ਅੰਦਰ ਬੰਦ '' ਕੈਟਾਗੇਰੀ ਦੇ ਗੈਂਗਸਟਰ ਨੂੰ ਪੰਜ ਮੋਬਾਈਲ ਫੋਨ ਤੇ ਹੋਰ ਸਮਾਨ ਭੇਜਣ ਦੀ ਸਕੀਮ ਦਾ ਭਾਂਡਾ ਭੰਨ੍ਹਿਆ

 

ਜੇਲ੍ਹ ਮੰਤਰੀ . ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਫਿਰੋਜ਼ਪੁਰ ਜੇਲ੍ਹ ਵਿੱਚ ਸੋਨੂੰ ਪੁਰੀ ਤੇ ਦੀਪਕ ਨਾਂ ਦੇ ਦੋ ਵਿਅਕਤੀ ਵਰਦੀ ਪਾਏ .ਐਸ.ਆਈ. ਰਾਕੇਸ਼ ਕੁਮਾਰ ਦੇ ਨਾਲ ਆਏ ਇਨ੍ਹਾਂ ਨੇ ਜੇਲ੍ਹ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਨੂੰ ਦੱਸਿਆ ਕਿ ਉਹ ਕੋਰੋਨਾ ਮਹਾਮਾਰੀ ਦੇ ਕਾਰਨ ਜੇਲ੍ਹ ਵਿੱਚ ਮੈਡੀਕਲ ਸਟਾਫ ਲਈ 10 ਪੀ.ਪੀ.. ਕਿੱਟਾਂ, 1500 ਮਾਸਕ ਤੇ 1000 ਸੈਨੀਟਾਈਜ਼ਰ ਦੀਆਂ ਬੋਤਲਾਂ ਦੇਣ ਆਏ ਹਨ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਇਕ ਸਾਥੀ ਨੂੰ ਉਹ ਪ੍ਰੋਟੀਨ ਪਾਊਡਰ, ਕਸਰਤ ਲਈ ਡੰਬਲ ਅਤੇ ਕੈਰਮ ਬੋਰਡ ਦੇਣਾ ਚਾਹੁੰਦੇ ਹਨ

 


ਜੇਲ੍ਹ ਮੰਤਰੀ . ਰੰਧਾਵਾ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਨੂੰ ਜਦੋਂ ਪਤਾ ਚੱਲਿਆ ਕਿ ਉਨ੍ਹਾਂ ਵਿਅਕਤੀਆਂ ਦਾ ਸਾਥੀ ਹਵਾਲਾਤੀ ਦੀਪਕ '' ਕੈਟਾਗਰੀ ਦਾ ਗੈਂਗਸਟਰ ਹੈ ਅਤੇ ਜੇਲ੍ਹ ਦੇ ਉਚ ਸੁਰੱਖਿਆ ਜ਼ੋਨ ਵਿਚ ਬੰਦ ਹੈ ਤਾਂ ਉਸ ਨੂੰ ਸ਼ੱਕ ਪਿਆ ਜੇਲ੍ਹ ਸੁਪਰਡੈਂਟ ਨੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੂੰ ਕੈਰਮ ਬੋਰਡ ਚੰਗੀ ਤਰ੍ਹਾਂ ਚੈਕ ਕਰਨ ਲਈ ਕਿਹਾ ਅਤੇ ਇਸ ਤਲਾਸ਼ੀ ਦੌਰਾਨ ਉਸ ਨੂੰ ਕੈਰਮ ਬੋਰਡ ਵਿਚ ਵੱਖ-ਵੱਖ ਖਾਨੇ ਬਣਾ ਕੇ 5 ਮੋਬਾਈਲ, 2 ਚਾਰਜਰ, 3 ਈਅਰਫ਼ੋਨ ਅਤੇ 2 ਡਾਟਾ ਕੇਬਲ ਬਰਾਮਦ ਕੀਤੇ ਜੋ ਗੈਗਸਟਰ ਹਵਾਲਾਤੀ ਬੰਦੀ ਤੱਕ ਪਹੁੰਚਾਉਣਾ ਚਾਹੁੰਦੇ ਸਨ ਇਸ ਤੋਂ ਬਾਅਦ ਕੋਸ਼ਿਸ਼ ਕਰਨ 'ਤੇ ਪਤਾ ਲੱਗਿਆ ਕਿ ਉਨ੍ਹਾਂ ਦੀ ਕੋਈ ਵੀ ਸਮਾਜ ਸੇਵੀ ਸੰਸਥਾ ਨਹੀਂ ਸੀ ਜੇਲ੍ਹ ਸੁਪਰਡੈਂਟ ਨੇ .ਐਸ.ਆਈ. ਅਤੇ ਇਨ੍ਹਾਂ ਵਿਅਕਤੀਆਂ 'ਤੇ ਪੁਲਿਸ ਕਾਰਵਾਈ ਕਰਨ ਲਈ ਥਾਣਾ ਸਿਟੀ ਫਿਰੋਜ਼ਪੁਰ ਨੂੰ ਲਿਖ ਕੇ ਭੇਜ ਦਿੱਤਾ

 

ਰੰਧਾਵਾ ਨੇ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਤੇ ਜੇਲ੍ਹਾ ਵਿਚਲੇ ਸਟਾਫ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਚੌਕਸ ਰਹਿਣ ਦੇ ਆਦੇਸ਼ ਦਿੰਦਿਆਂ ਕਿਹਾ ਹੈ ਕਿ ਕੋਈ ਵੀ ਗੈਰ ਸਮਾਜੀ ਤੱਕ ਇਸ ਸਥਿਤੀ ਦਾ ਫਾਇਦਾ ਨਾ ਉਠਾ ਸਕੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ASI came to Ferozepur Jail for giving 5 mobile phones to gangster