ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਠਾਨਕੋਟ : ਗੋਲੀ ਲੱਗਣ ਕਾਰਨ ਏ.ਐਸ.ਆਈ. ਦੀ ਮੌਤ

ਪਠਾਨਕੋਟ ਸਥਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਵਿਖੇ ਈ.ਵੀ.ਐਮ. ਦੀ ਸੁਰੱਖਿਆ 'ਚ ਤਾਇਨਾਤ ਏ.ਐਸ.ਆਈ. ਜੋਗਿੰਦਰ ਪਾਲ (52) ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਘਟਨਾ ਮਗਰੋਂ ਸਕੂਲ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ।
 

ਜੋਗਿੰਦਰ ਪਾਲ ਪਿੰਡ ਕੋਹਲੀਆਂ, ਤਹਿਸੀਲ ਨਰੋਤ ਜੈਮਲ ਸਿੰਘ, ਪਠਾਨਕੋਟ ਦਾ ਰਹਿਣ ਵਾਲਾ ਸੀ। ਡੀਐਸਪੀ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਲੋਕ ਸਭਾ ਚੋਣਾਂ 'ਚ ਵਰਤੀ ਗਈ ਈਵੀਐਮ ਮਸ਼ੀਨ ਸਕੂਲ ਦੇ ਅੰਦਰ ਤਾਲਾ ਲਗਾ ਕੇ ਰੱਖੀ ਹੋਈ ਸੀ। ਇਸ ਦੀ ਸੁਰੱਖਿਆ ਲਈ ਸਪੈਸ਼ਲ ਗਾਰਡ 'ਚ ਪੰਜਾਬ ਪੁਲਿਸ ਦੇ ਏਐਸਆਈ ਜੋਗਿੰਦਰ ਪਾਲ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਦੌਰਾਨ ਅਚਾਨਕ ਸਕੂਲ 'ਚੋਂ ਗੋਲੀ ਚੱਲਣ ਦੀ ਆਵਾਜ਼ ਆਈ।
 

ਉਨ੍ਹਾਂ ਦੱਸਿਆ ਕਿ ਲੋਕਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਏਐਸਆਈ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਇਹ ਗੋਲੀ ਉਸ ਦੀ ਆਪਣੀ ਹੀ ਸਰਵਿਸ ਗਨ ਨਾਲ ਲੱਗੀ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਗੋਲੀ ਲੱਗਣ ਦੇ ਕਾਰਨਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰ ਲਿਆ ਹੈ।
 

ਦੱਸ ਦੇਈਏ ਕਿ ਇਹ ਪੰਜਾਬ ਪੁਲਿਸ ਦੇ ਏਐਸਆਈ ਨੂੰ ਗੋਲੀ ਲੱਗਣ ਦਾ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਪਠਾਨਕੋਟ 'ਚ ਇੱਕ ਏਐਸਆਈ ਨੂੰ ਪਾਰਕ 'ਚ ਡਿਊਟੀ ਦੌਰਾਨ ਸਿਰ 'ਤੇ ਗੋਲੀ ਲੱਗ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ASI dies with his SLR fire in Pathankot