ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੋਟਾ ਥਾਣੇਦਾਰ 14,000 ਰੁਪਏ ਰਿਸ਼ਵਤ ਲੈਦਾ ਮੌਕੇ 'ਤੇ ਦਬੋਚਿਆ

ਛੋਟਾ ਥਾਣੇਦਾਰ 14,000 ਰੁਪਏ ਰਿਸ਼ਵਤ ਲੈਦਾ ਮੌਕੇ 'ਤੇ ਹੀ ਦਬੋਚਿਆ

ਰਿਸ਼ਵਤ ਦੀ ਰਾਸ਼ੀ ਵੰਡਣ ਵਾਲੇ ਦੋ ਹੋਰ ਸਾਜਿਸ਼ਕਰਤਾ ਪੁਲਿਸ ਮੁਲਾਜਮਾਂ 'ਤੇ ਵੀ ਪਰਚਾ ਦਰਜ



ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖਦਿਆਂ ਥਾਣਾ ਅਨਾਜ ਮੰਡੀ, ਪਟਿਆਲਾ ਵਿਖੇ ਤਾਇਨਾਤ ਏ.ਐਸ.ਆਈ. (ਲੋਕਲ ਰੈਂਕ) ਗੁਰਮੀਤ ਸਿੰਘ (ਨੰਬਰ 2053/ਪਟਿਆਲਾ) ਨੂੰ 14,000 ਰੁਪਏ ਰਿਸ਼ਵਤ ਲੈਦਿਆਂ ਮੌਕੇ 'ਤੇ ਹੀ ਦਬੋਚ ਲਿਆ ਅਤੇ ਇਸ ਮਾਮਲੇ ਵਿੱਚ ਰਿਸ਼ਵਤ ਦੀ ਰਾਸ਼ੀ ਵੰਡਣ ਲਈ ਸਾਜਿਸ਼ਕਰਤਾ ਉਸਦੇ ਦੋ ਹੋਰ ਭਾਗੀਦਾਰ ਪੁਲਿਸ ਮੁਲਾਜਮਾਂ ਨੂੰ ਵੀ ਕੇਸ ਵਿੱਚ ਨਾਮਜਦ ਕੀਤਾ ਹੈ।

ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਛੋਟੇ ਥਾਣੇਦਾਰ ਨੂੰ ਸ਼ਿਕਾਇਤਕਰਤਾ ਤਰਨਜੀਤ ਸਿੰਘ ਵਾਸੀ ਅਬਚਲ ਨਗਰ, ਪਟਿਆਲਾ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਹ ਭਾਰਤ ਨਗਰ, ਪਟਿਆਲਾ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਹੈ ਅਤੇ ਉਸ ਖਿਲਾਫ ਸ਼ਰਾਬ ਦਾ ਝੂਠਾ ਪਰਚਾ ਦਰਜ ਕਰਨ ਦਾ ਡਰਾਵਾ ਦੇ ਕੇ ਮੁਲਜਮ ਗੁਰਮੀਤ ਸਿੰਘ ਨੇ 30,000 ਰੁਪਏ ਦੀ ਮੰਗ ਕੀਤੀ ਸੀ ਪਰ ਸੌਦਾ 20,000 ਰੁਪਏ ਵਿਚ ਤੈਅ ਹੋ ਗਿਆ।

ਵਿਜੀਲੈਂਂਸ ਬਿਊਰੋ ਵੱਲੋਂ ਸ਼ਿਕਾਇਤ ਦੀ ਪੜਤਾਲ ਕਰਨ ਪਿੱਛੋਂ ਏ.ਐਸ.ਆਈ. ਗੁਰਮੀਤ ਸਿੰਘ ਨੂੰ ਮੁੱਦਈ ਤਰਨਜੀਤ ਸਿੰਘ ਤੋਂ ਪਹਿਲੀ ਕਿਸ਼ਤ ਵਜੋਂ 14,000 ਰੁਪਏ ਰਿਸ਼ਵਤ ਲੈਦਿਆਂ ਰੰਗੇਂ ਹੱਥੀਂ ਗ੍ਰਿਫਤਾਰ ਕੀਤਾ ਗਿਆ। ਤਫਤੀਸ਼ ਦੋਰਾਨ ਪਤਾ ਲੱਗਾ ਕਿ ਇਸੇ ਥਾਣੇ ਵਿੱਚ ਤਾਇਨਾਤ ਹੌਲਦਾਰ ਹਰਜਿੰਦਰ ਸਿੰਘ (ਨੰਬਰ 1937/ਪਟਿਆਲਾ) ਅਤੇ ਅਸ਼ੋਕ ਕੁਮਾਰ, ਦਰਜਾ ਚਾਰ ਮੁਲਾਜਮ, ਐਸ.ਐਚ.ਓ. ਅਨਾਜ ਮੰਡੀ ਪਟਿਆਲਾ ਦਾ ਪੀ.ਐਸ.ਓ., ਨੂੰ ਵੀ ਇਸ ਰਿਸ਼ਵਤ ਵਾਲੀ ਉਕਤ ਰਕਮ ਵਿਚੋਂ ਹਿੱਸਾ ਮਿਲਣਾ ਸੀ ਜਿਸ ਕਰਕੇ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 (1) (ਡੀ), 13 (2) ਅਤੇ ਆਈ.ਪੀ.ਸੀ ਦੀ ਧਾਰਾ 384, 120ਬੀ ਤਹਿਤ ਵਿਜੀਲੈਸ ਬਿਊਰੋ ਪਟਿਆਲਾ ਰੇਂਜ ਦੇ ਥਾਣੇ ਵਿੱਚ ਉਕਤ ਤਿਨਾਂ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ASI nabbed red handed