ਅਗਲੀ ਕਹਾਣੀ

ਸਨੌਰ `ਚ 7 ਨੌਜਵਾਨਾਂ `ਤੇ ‘ਤਸ਼ੱਦਦ ਢਾਹੁਣ` ਵਾਲਾ ਏਐੱਸਆਈ ਮੁਅੱਤਲ

ਸਨੌਰ ਹਲਕੇ ਤੋਂ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਪਟਿਆਲਾ ਦੇ ਸਰਕਾਰੀ ਹਸਪਤਾਲ `ਚ ਇੱਕ ਜ਼ਖ਼ਮੀ ਨੌਜਵਾਨ ਦਾ ਹਾਲ ਪ

ਸੱਤ ਨੌਜਵਾਨਾਂ `ਤੇ ਸੋਮਵਾਰ ਦੀ ਰਾਤ ਨੂੰ ਬਿਨਾ ਮਤਲਬ ਤਸ਼ੱਦਦ ਢਾਹੇ ਜਾਣ ਦਾ ਮਾਮਲਾ ਭਖ ਗਿਆ ਹੈ। ਇਸੇ ਲਈ ਏਐੱਸਆਈ ਨਰਿੰਦਰ ਸਿੰਘ ਨੂੰ ਮੁਅੱਤਲ ਕਰ ਕੇ ਇਸ ਮਾਮਲੇ ਦੀ ਜਾਂਚ ਐੱਸਪੀ-ਸਿਟੀ ਕੇਸਰ ਸਿੰਘ ਹਵਾਲੇ ਕਰ ਦਿੱਤੀ ਗਈ ਹੈ। ਉਨ੍ਹਾਂ ਆਪਣੀ ਰਿਪੋਰਟ ਤਿੰਨ ਦਿਨਾਂ ਅੰਦਰ ਸੌਂਪਣੀ ਹੈ।


ਨੌਜਵਾਨਾਂ ਦਾ ਦੋਸ਼ ਹੈ ਕਿ ਏਐੱਸਆਈ ਨੇ ਉਨ੍ਹਾਂ `ਤੇ ਜਦੋਂ ਥਰਡ-ਡਿਗਰੀ ਤਸ਼ੱਦਦ ਢਾਹਿਆ, ਤਦ ਉਹ ਨਸ਼ੇ ਦੀ ਹਾਲਤ `ਚ ਸੀ ਤੇ ਉਸ ਨੇ ਸੱਤੇ ਦੋਸਤਾਂ ਨੂੰ ਆਪਸ ਵਿੱਚ ਹੀ ਅਸ਼ਲੀਲ ਹਰਕਤਾਂ ਕਰਨ ਲਈ ਆਖਿਆ ਸੀ। ਉਨ੍ਹਾਂ ਨਾਲ ਕਥਿਤ ਤੌਰ `ਤੇ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ ਸੀ। ਉਂਝ ਏਐੱਸਆਈ ਨਰਿੰਦਰ ਸਿੰਘ ਨੇ ਆਪਣੇ `ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।


ਸੱਤ ਨੌਜਵਾਨ ਸੋਮਵਾਰ ਦੀ ਰਾਤ ਨੂੰ 11 ਵਜੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਮੱਥਾ ਟੇਕ ਕੇ ਸਨੌਰ ਵੱਲ ਪਰਤ ਰਹੇ ਸਨ ਕਿ ਸਨੌਰ ਰੋਡ `ਤੇ ਨਾਕੇ ਉੱਤੇ ਤਾਇਨਾਤ ਏਐੱਸਆਈ ਨੇ ਉਨ੍ਹਾਂ ਨੂੰ ਰੋਕਿਆ। ਇੱਕ ਮੋਟਰਸਾਇਕਲ `ਤੇ ਤਿੰਨ ਸਵਾਰੀਆਂ ਬੈਠੇ ਹੋਣ ਕਾਰਨ ਏਐੱਸਆਈ ਨੇ ਉਨ੍ਹਾਂ ਦਾ ਚਾਲਾਨ ਕੱਟ ਦਿੱਤਾ। ਉਨ੍ਹਾਂ ਵਿੱਚੋਂ ਇੰਜੀਨੀਅਰਿੰਗ ਦੇ ਇੱਕ ਵਿਦਿਆਰਥੀ ਦਾ ਪ੍ਰਦੂਸ਼ਣ ਤੇ ਬੀਮਾ ਸਰਟੀਫਿ਼ਕੇਟ ਹਨੇਰੇ `ਚ ਕਿਤੇ ਇੱਧਰ-ਉੱਧਰ ਹੋ ਗਏ।


ਨੌਜਵਾਨਾਂ ਨੇ ਜਦੋਂ ਪੁੱਛਿਆ ਕਿ ਕਿਤੇ ਉਹ ਦਸਤਾਵੇਜ਼ ਪੁਲਿਸ ਵਾਲਿਆਂ ਕੋਲ ਤਾਂ ਨਹੀਂ, ਤਦ ਏਐੱਸਆਈ ਨੇ ਕਥਿਤ ਤੌਰ `ਤੇ ਨੌਜਵਾਨ ਦੇ ਥੱਪੜ ਮਾਰਿਆ ਤੇ ਉਸ ਨੂੰ ਗਾਲ਼ਾਂ ਕੱਢੀਆਂ। ਇਸ ਦੌਰਾਨ ਇੱਕ ਹੋਰ ਨੌਜਵਾਨ ਨੇ ਉਸ ਘਟਨਾ ਦੀ ਵਿਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਫ਼ੇਸਬੁੱਕ `ਤੇ ਲਾਈਵ ਵੀ ਕਰ ਦਿੱਤਾ। ਇਸ `ਤੇ ਏਐੱਸਆਈ ਭੜਕ ਗਿਆ ਤੇ ਉਨ੍ਹਾਂ ਨੂੰ ਪੁਲਿਸ ਥਾਣੇ ਲੈ ਗਿਆ। ਉਨ੍ਹਾਂ ਦੇ ਮੋਬਾਇਲ ਫ਼ੋਨ ਖੋਹ ਕੇ ਪਹਿਲਾਂ ਉਹ ਵਿਡੀਓ ਕਲਿੱਪ ਡਿਲੀਟ ਕੀਤੀ ਤੇ ਫਿਰ ਉਨ੍ਹਾਂ ਨੂੰ ਕਥਿਤ ਤੌਰ `ਤੇ ਕੁੱਟਿਆ।


ਨੌਜਵਾਨਾਂ ਦੇ ਬਿਆਨਾਂ ਅਨੁਸਾਰ ਤਾਂ ਉਨ੍ਹਾਂ ਨਾਲ ਸਾਰੀ ਰਾਤ ਹੀ ਪੁਲਿਸ ਥਾਣੇ `ਚ ਦੁਰਵਿਹਾਰ ਹੁੰਦਾ ਰਿਹਾ।


ਇਸ ਦੌਰਾਨ ਹੋਇਆ ਇੰਝ ਕਿ ਬਰੇਲੀ (ਉੱਤਰ ਪ੍ਰਦੇਸ਼) ਦਾ ਜਿਹੜਾ ਨੌਜਵਾਨ ਵਿਡੀਓ ਬਣਾ ਕੇ ਫ਼ੇਸਬੁੱਕ `ਤੇ ਲਾਈਵ ਕਰ ਰਿਹਾ ਸੀ, ਉਸ ਦੇ ਰਿਸ਼ਤੇਦਾਰ ਨੇ ਉਸ ਨੂੰ ਵੇਖਿਆ ਤੇ ਕਿਸੇ ਹੋਰ ਮੋਬਾਇਲ `ਤੇ ਰਿਕਾਰਡ ਵੀ ਕਰ ਲਿਆ। ਇੰਝ ਉਸ ਘਟਨਾ ਦਾ ‘ਸਬੂਤ` ਬਚ ਗਿਆ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ASI Narinder Singh suspended who tortured 7 youths