ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ASI ਨੇ ਨਸ਼ਾ–ਪੀੜਤ ਦੇ ਮੂੰਹ ’ਤੇ ਸੁੱਟਿਆ ਤੇਜ਼ਾਬ, ਸੀਬੀਆਈ ਵੱਲੋਂ ਕੇਸ ਦਰਜ

ਏਐੱਸਆਈ ਨੇ ਨਸ਼ਾ–ਪੀੜਤ ਦੇ ਮੂੰਹ ’ਤੇ ਸੁੱਟਿਆ ਤੇਜ਼ਾਬ, ਸੀਬੀਆਈ ਵੱਲੋਂ ਕੇਸ ਦਰਜ

ਸੀਬੀਆਈ ਦੀ ਵਿਸ਼ੇਸ਼ ਕ੍ਰਾਈਮ ਬ੍ਰਾਂਚ ਨੇ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਖਿ਼ਲਾਫ਼ ਕੇਸ ਦਰਜ ਕੀਤਾ ਹੈ, ਜਿਸ ਨੇ ਕਥਿਤ ਤੌਰ ’ਤੇ ਇੱਕ ਨਸ਼ਾ–ਪੀੜਤ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਮੂੰਹ ਉੱਤੇ ਤੇਜ਼ਾਬ ਸੁੱਟ ਦਿੱਤਾ। ਏਐੱਸਆਈ ਦੀ ਦਲੀਲ ਹੈ ਕਿ ਉਹ ਹਿਰਾਸਤ ’ਚ ਲਏ ਵਿਅਕਤੀ ਤੋਂ ਆਪਣੇ ਜੁਰਮ ਦਾ ਇਕਬਾਲ ਕਰਵਾਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਉਸ ਉੱਤੇ ਤੇਜ਼ਾਬ ਛਿੜਕਿਆ ਸੀ।

 

 

ਸੀਬੀਆਈ ਨੇ ASI ਗਿਆਨ ਈਸ਼ਵਰ ਸਿੰਘ ਵਿਰੁੱਧ ਭਾਰਤੀ ਦੰਡ ਸੰਘਤਾ ਦੀ ਧਾਰਾ 326–ਏ ਅਧੀਨ ਕੇਸ ਦਰਜ ਕਰ ਲਿਆ ਹੈ। ਜਦੋਂ ਇਹ ਘਟਨਾ ਵਾਪਰੀ ਸੀ, ਤਦ ਇਹ ਮੁਲਜ਼ਮ ਏਐੱਸਆਈ ਫ਼ਿਲੌਰ ਪੁਲਿਸ ਥਾਣੇ ਵਿੱਚ ਤਾਇਨਾਤ ਸੀ। ਸੀਬੀਆਈ ਨੇ ਇਹ ਕਾਰਵਾਈ ਪਿਛਲੇ ਵਰ੍ਹੇ 15 ਦਸੰਬਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਹੁਕਮ ਦੇ ਆਧਾਰ ਉੱਤੇ ਕੀਤੀ ਹੈ।

 

 

ਇਹ ਕਥਿਤ ਮਾਮਲਾ ਉਸ ਵੇਲੇ ਹਾਈ ਕੋਰਟ ਦੇ ਧਿਆਨ ਗੋਚਰੇ ਆਇਆ ਸੀ, ਜਦੋਂ ਨਸ਼ਿਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਇੱਕ ਵਿਅਕਤੀ ਨੇ ਆਪਣੀ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ। ਉਸ ਨੇ ਉਸੇ ASI ਉੱਤੇ ਦੋਸ਼ ਲਾਇਆ ਸੀ ਕਿ ਉਸ ਨੇ ਉਸ ਵਿਰੁੱਧ ਝੂਠਾ ਕੇਸ ਦਰਜ ਕੀਤਾ ਹੈ ਤੇ ਉਸ ਦੀ ਪਤਨੀ ਨਾਲ ਉਸ ਨੇ ਬਲਾਤਕਾਰ ਵੀ ਕੀਤਾ ਹੈ।

 

 

ਸੀਬੀਆਈ ਨੇ 27 ਦਸੰਬਰ, 2018 ਨੂੰ ਏਐੱਸਆਈ ਨੂੰ ਔਰਤ ਨਾਲ ਬਲਾਤਕਾਰ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕਰ ਲਿਆ ਸੀ। ਉਸ ਉੱਤੇ ਇਹ ਦੋਸ਼ ਵੀ ਸੀ ਕਿ ਉਸ ਨੇ ਉਸ ਦੇ ਪਤੀ ਨੂੰ ਰਿਹਾਅ ਕਰਨ ਦਾ ਵਾਅਦਾ ਕਰ ਕੇ ਉਸ ਤੋਂ ‘ਰਿਸ਼ਵਤ ਵੀ ਲਈ ਸੀ’ ਤੇ ਪੁਲਿਸ ਥਾਣੇ ਵਿੱਚ ਉਸ ਔਰਤ ਦੇ ਕੱਪੜੇ ਲੁਹਾ ਕੇ ਉਸ ਦੀ ਤਲਾਸ਼ੀ ਵੀ ਲਈ ਸੀ।

 

 

ਤੇਜ਼ਾ ਸੁੱਟਣ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਜੋਗਾ ਰਾਮ ਨੇ ਦੱਸਿਆ ਕਿ 13 ਅਪ੍ਰੈਲ, 2018 ਨੂੰ ਏਐੱਸਆਈ ਗਿਆਨ ਈਸ਼ਵਰ ਸਿੰਘ ਤੇ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਉਸ ਦੇ ਘਰੋਂ ਹੀ ਚੁੱਕ ਲਿਆ ਸੀ। ਉਸ ਦੇ ਮੂੰਹ ’ਤੇ ਤੇਜ਼ਾਬ ਪਾਉਣ ਤੋਂ ਪਹਿਲਾਂ ਉਸ ਉੱਤੇ ਅਥਾਹ ਤਸ਼ੱਦਦ ਢਾਹੇ ਗਏ ਸਨ।

 

 

ਉੱਧਰ ASI ਦਾ ਦਾਅਵਾ ਇਹ ਹੈ ਕਿ ਜਦੋਂ ਜੋਗਾ ਰਾਮ ਨੂੰ ਪੁਲਿਸ ਟੀਮ ਨੇ ਹਿਰਾਸਤ ’ਚ ਲਿਆ ਸੀ, ਤਦ ਉਸ ਨੇ ਜਨਤਕ ਪਖਾਨੇ ਅੰਦਰ ਪਲਾਸਟਿਕ ਦੀ ਬੋਤਲ ਵਿੱਚ ਰੱਖਿਆ ਤੇਜ਼ਾਬ ਪੀ ਲਿਆ ਸੀ।

 

 

ਜੋਗਾ ਰਾਮ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਦੇ ਮੂੰਹ ਉੱਤੇ ਤੇਜ਼ਾਬ ਸੁੱਟਣ ਦੇ ਮਾਮਲੇ ਵਿੱਚ ASI ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਉਸ ਵਿਰੁੱਧ ਮੈਜਿਸਟ੍ਰੇਟ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਸਨ। ਜੋਗਾ ਰਾਮ ਨੂੰ ‘ਨਾਰਕੌਟਿਕ ਡ੍ਰੱਗਜ਼ ਐਂਡ ਸਾਈਕੋਟ੍ਰੌਪਿਕ ਸਬਸਟਾਂਸਜ਼ ਐਕਟ’ (NDPS) ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਈ ਕੋਰਟ ਨੇ ਦੋਵੇਂ ਮਾਮਲੇ CBI ਹਵਾਲੇ ਕਰ ਦਿੱਤੇ ਸਨ।

 

 

30 ਜਨਵਰੀ, 2019 ਨੂੰ ਹਾਈ ਕੋਰਟ ਦੇ ਜੱਜ ਗੁਰਵਿੰਦਰ ਸਿੰਘ ਗਿੱਲ ਨੇ ਹੁਕਮ ਦਿੱਤੇ ਸਨ ਕਿ NDPS ਕਾਨੂੰਨ ਅਧੀਨ ਮਕਸੂਦਾਂ ਪੁਲਿਸ ਥਾਣੇ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਸੀਬੀਆਈ ਨੇ ਆਪਣੀ ਜਾਂਚ ਦੌਰਾਨ ਪਾਇਆ ਸੀ ਕਿ ਉਸ ਨੂੰ ਐਂਵੇਂ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਸੀ। ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਅਦਾਲਤ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਇਸ ਮਾਮਲੇ ਦਾ ਨਿਬੇੜਾ ਛੇਤੀ ਤੋਂ ਛੇਤੀ ਕੀਤਾ ਜਾਵੇ।

 

 

ਇਸ ਦੇ ਨਾਲ ਹੀ ਸੀਬੀਆਈ ਨੂੰ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੋਗਾ ਰਾਮ ਦੇ ਕੇਸ ਦੀ ਤਾਜ਼ਾ ਸਥਿਤੀ ਬਾਰੇ 20 ਮਾਰਚ ਨੂੰ ਅਗਲੀ ਸੁਣਵਾਈ ਮੌਕੇ ਜਾਣਕਾਰੀ ਦਿੱਤੀ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ASI poured ACID upon the face of undertrial prisoner CBI booked