ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਸ਼ਾ-ਪੀੜਤ ਮੁਲਜ਼ਮ ਦੀ ਪਤਨੀ ਨਾਲ ਏਐੱਸਆਈ ਕਰਦਾ ਰਿਹਾ ਬਲਾਤਕਾਰ

ਨਸ਼ਾ-ਪੀੜਤ ਮੁਲਜ਼ਮ ਦੀ ਪਤਨੀ ਨਾਲ ਏਐੱਸਆਈ ਕਰਦਾ ਰਿਹਾ ਬਲਾਤਕਾਰ

--  ਮੁਲਜ਼ਮ ਥਾਣੇਦਾਰ ਸੀਬੀਆਈ ਵੱਲੋਂ ਗ੍ਰਿਫ਼ਤਾਰ
--  ਪੁਲਿਸ ਥਾਣੇ `ਚ ਕੱਪੜੇ ਲੁਹਾ ਕੇ ਤਲਾਸ਼ੀ ਵੀ ਲਈ

 

ਸੀਬੀਆਈ ਨੇ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਗਿਆਨ ਈਸ਼ਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਲੰਧਰ ਦੇ ਮਕਸੂਦਾਂ ਪੁਲਿਸ ਥਾਣੇ `ਚ ਤਾਇਨਾਤ ਇਸ ਥਾਣੇਦਾਰ `ਤੇ ਦੋਸ਼ ਹੈ ਕਿ ਉਸ ਨੇ ਇੱਕ ਨਸ਼ਾ-ਪੀੜਤ ਮੁਲਜ਼ਮ ਦੀ ਪਤਨੀ ਨਾਲ ਕਥਿਤ ਤੌਰ `ਤੇ ਬਲਾਤਕਾਰ ਕੀਤਾ ਤੇ ਉਸ ਦੇ ਕੱਪੜੇ ਲੁਹਾ ਕੇ ਤਲਾਸ਼ੀ ਵੀ ਲਈ। ਇਹ ਜਾਣਕਾਰੀ ਸੀਬੀਆਈ ਦੇ ਅਧਿਕਾਰੀਆਂ ਨੇ ਦਿੱਤੀ।


ਪੰਜਾਬ ਦੇ ਜਲੰਧਰ ਸ਼ਹਿਰ `ਚ ਪੈਂਦੇ ਮਕਸੂਦਾਂ ਪੁਲਿਸ ਥਾਣੇ `ਚ 12 ਅਗਸਤ, 2017 ਨੂੰ ਐੱਨਡੀਪੀਐੱਸ ਕਾਨੂੰਨ, 1985 ਅਧੀਨ ਇੱਕ ਕੇਸ ਦਰਜ ਕੀਤਾ ਗਿਆ ਸੀ। ਬਾਅਦ `ਚ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜਨ ਗੁਪਤਾ ਦੇ ਹੁਕਮਾਂ ਦੇ ਆਧਾਰ `ਤੇ 27 ਅਪ੍ਰੈਲ, 2018 ਨੂੰ ਸੀਬੀਆਈ ਕੋਲ ਟ੍ਰਾਂਸਫ਼ਰ ਕਰ ਦਿੱਤਾ ਗਿਆ ਸੀ।


ਦਰਅਸਲ, ਇਹ ਮਾਮਲਾ ਐੱਨਡੀਪੀਐੱਸ ਕਾਨੂੰਨ ਅਧੀਨ ਜਲੰਧਰ ਦੇ ਦਲੀਪ ਸਿੰਘ ਦੀ ਗ੍ਰਿਫ਼ਤਾਰੀ ਨਾਲ ਸਬੰਧਤ ਹੈ। ਉਸੇ ਦੀ ਪਤਨੀ ਨਾਲ ਬਾਅਦ `ਚ ਕਥਿਤ ਤੌਰ `ਤੇ ਬਲਾਤਕਾਰ ਹੋਇਆ ਸੀ।


ਜਦੋਂ ਦਲੀਪ ਸਿੰਘ ਦੀ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਗਈ, ਤਦ ਹਾਈ ਕੋਰਟ ਨੂੰ ਇਸ ਏਐੱਸਆਈ ਵੱਲੋਂ ਕਥਿਤ ਤੌਰ `ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਗਈ ਸੀ।


ਦਲੀਪ ਸਿੰਘ ਕੋਲੋਂ 160 ਗ੍ਰਾਮ ਐਲਪ੍ਰਾਜ਼ੋਲਾਮ ਬਰਾਮਦ ਹੋਈ ਸੀ। ਉਸ ਤੋਂ ਬਾਅਦ ਮੁਲਜ਼ਮ ਏਐੱਸਆਈ ਨੇ ਉੁਸ ਦੀ ਪਤਲੀ ਤੋਂ ਰਿਸ਼ਵਤ ਵਜੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇ ਉਸ ਦੇ ਘਰ ਵੀ ਜਾਣ ਲੱਗ ਪਿਆ। ਉਸ ਦੇ ਘਰ ਜਾ ਕੇ ਉਹ ਉਸ ਨਾਲ ਕਥਿਤ ਤੌਰ `ਤੇ ਬਲਾਤਕਾਰ ਕਰਦਾ ਰਿਹਾ।


ਪੀੜਤ ਨੇ ਤਦ ਇਸ ਸਬੰਧੀ 14 ਅਕਤੂਬਰ, 2017 ਨੂੰ ਜਲੰਧਰ ਦੇ ਐੱਸਐੱਸਪੀ ਤੱਕ ਪਹੁੰਚ ਕੀਤੀ ਤੇ ਏਐੱਸਆਈ ਗਿਆਨ ਈਸ਼ਵਰ ਸਿੰਘ ਵੱਲੋਂ ਬਲਾਤਕਾਰ ਤੇ ਪਰੇਸ਼ਾਨ ਕਰਨ ਬਾਬਤ ਦੱਸਿਆ।


ਸੀਬੀਆਈ ਦੀ ਜਾਂਚ ਦੌਰਾਨ ਇਹ ਪਾਇਆ ਕਿ ਮੁਲਜ਼ਮ ਏਐੱਸਆਈ ਨੇ ਸਿ਼ਕਾਇਤਕਰਤਾ ਔਰਤ ਦੇ ਕੱਪੜੇ ਲੁਹਾ ਕੇ ਤਲਾਸ਼ੀ ਲਈ ਸੀ ਪਰ ਡੀਐੱਸਪੀ ਨੂੰ ਮਾਰਕ ਕੀਤੀ ਗਈ ਇਨਕੁਆਰੀ `ਚ ਕਰਤਾਰਪੁਰ ਡਿਵੀਜ਼ਨ ਦੇ ਡੀਐੱਸਪੀ ਨੇ ਮੁਲਜ਼ਮ ਏਐੱਸਆਈ ਨੂੰ ਸਾਫ਼ ਬਰੀ ਵਿਖਾ ਦਿੱਤਾ ਸੀ। ਉਸ ਜਾਂਚ-ਰਿਪੋਰਟ `ਚ ਸਗੋਂ ਇਹ ਦਰਸਾਇਆ ਗਿਆ ਸੀ ਕਿ ਮੁਲਜ਼ਮ ਏਐੱਸਆਈ ਨੁੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਤੇ ਉਸ ਪੀੜਤ ਔਰਤ ਦੇ ਪਤੀ ਖਿ਼ਲਾਫ਼ ਦਰਜ ਹੋਈ ਐੱਫ਼ਆਈਆਰ ਦਾ ਬੇਲੋੜਾ ਲਾਭ ਲੈਣ ਦੇ ਜਤਨ ਕੀਤੇ ਜਾ ਰਹੇ ਹਨ।


9 ਫ਼ਰਵਰੀ, 2018 ਨੂੰ ਅਦਾਲਤ ਨੇ ਇਸ ਮਾਮਲੇ ਦਾ ਨੋਟਿਸ ਲਿਆ ਤੇ ਜਲੰਧਰ ਦੇ ਐੱਸਐੱਸਪੀ ਦਾ ਪੱਖ ਵੀ ਲਿਆ। ਉਨ੍ਹਾਂ ਵੀ ਆਪਣੀ ਰਿਪੋਰਟ `ਚ ਇਹੋ ਦਾਅਵਾ ਕੀਤਾ ਕਿ ਪੀੜਤ ਔਰਤ ਦੇ ਦੋਸ਼ ਬੇਬੁਨਿਆਦ ਹਨ ਅਤੇ ਮੁਲਜ਼ਮ ਏਐੱਸਆਈ ਨੇ ਸਿਰਫ਼ ਉਸ ਦੇ ਪਤੀ ਦੀ ਜ਼ਮਾਨਤ ਅਰਜ਼ੀ ਪੇਸ਼ ਕਰਨ ਲਈ ਸਲਾਹ ਦਿੱਤੀ ਸੀ।


ਪੁਲਿਸ ਦੀ ਰਿਪੋਰਟ ਵਿੱਚ ਜਿੱਥੇ ਪੀੜਤ ਔਰਤ ਦੀ ਪੁਲਿਸ ਥਾਣੇ `ਚ ਤਲਾਸ਼ੀ ਲੈਣ ਦਾ ਜਿ਼ਕਰ ਸੀ ਤੇ ਉੱਥੇ ਹੀ ਏਐੱਸਆਈ ਨੇ ਪੀੜਤ ਔਰਤ ਦੇ ਵਿਵਹਾਰ `ਤੇ ਸ਼ੱਕ ਵੀ ਪ੍ਰਗਟਾਇਆ ਸੀ ਕਿ ਉਹ ਆਪਣੀ ਮਾਂ ਨਾਲ ਪੁਲਿਸ ਥਾਣੇ `ਚ ਆਈ ਸੀ ਤੇ ਉਸ ਨੇ ਉਸ ਦੀ ਗੱਲਬਾਤ ਰਿਕਾਰਡ ਕੀਤੀ ਸੀ।


ਜਦੋਂ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਕੀਤੀ, ਤਾਂ ਪਤਾ ਲੱਗਾ ਕਿ ਉਹ ਤਾਂ ਪੁਲਿਸ ਥਾਣੇ `ਚ ਆਪਣਾ ਵਿਰੋਧ ਦਰਜ ਕਰਵਾਉਣ ਲਈ ਗਈ ਸੀ ਕਿ ਉਸ ਨੇ 50 ਹਜ਼ਾਰ ਰੁਪਏ ਰਿਸ਼ਵਤ ਦੇ ਦੇ ਦਿੱਤੇ ਸਨ ਤੇ ਉਸ ਨਾਲ ਬਲਾਤਕਾਰ ਵੀ ਕਰ ਲਿਆ ਸੀ, ਫਿਰ ਵੀ ਉਸ ਦੇ ਪਤੀ ਦੀ ਰਿਹਾਈ ਨਹੀਂ ਹੋ ਰਹੀ। ਇਸ ਮੁਲਜ਼ਮ ਏਐੱਸਆਈ ਨੇ ਉਸ ਤੋਂ ਡੇਢ ਲੱਖ ਰੁਪਏ ਮੰਗੇ ਸਨ ਪਰ ਸੌਦਾ 50 ਹਜ਼ਾਰ `ਤੇ ਜਾ ਕੇ ਤੈਅ ਹੋਇਆ ਸੀ।


ਫਿਰ ਏਐੱਸਆਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਵਿਰੁੱਧ ਦੋਸ਼-ਪੱਤਰ ਵੀ ਆਇਦ ਕੀਤੇ ਗਏ।


ਇਸ ਮਾਮਲੇ ਦੀ ਸੁਣਵਾਈ 24 ਅਪ੍ਰੈਲ, 2018 ਨੂੰ ਹੋਈ। ਇਸ ਦੌਰਾਨ ਏਐੱਸਆਈ ਗਿਆਨ ਈਸ਼ਵਰ ਨੂੰ ਇੱਕ ਹੋਰ ਮਾਮਲੇ `ਚ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਵਿੰਚ ਉਸ ਨੇ ਜੋਗਾ ਸਿੰਘ ਨਾਂਅ ਦੇ ਇੱਕ ਵਿਅਕਤੀ ਦੇ ਮੂੰਹ `ਤੇ ਤੇਜ਼ਾ ਸੁੱਟਿਆ ਸੀ। ਤੇਜਾ ਸਿੰਘ ਨੂੰ ਪੁਲਿਸ ਚੁੱਕ ਕੇ ਲਿਆਈ ਸੀ। ਉਸ ਮਾਮਲੇ ਦੀ ਮੈਜਿਸਟੇਟੀ ਜਾਂਚ ਦੇ ਹੁਕਮ ਦਿੱਤੇ ਗਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ASI raped wife of drug victim accused