ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪੂਰਥਲਾ 'ਚ ਕਬੱਡੀ ਖਿਡਾਰੀ ਨੂੰ ਏਐਸਆਈ ਨੇ ਗੋਲੀ ਮਾਰੀ, ਮੌਤ

ਕਪੂਰਥਲਾ 'ਚ ਬੀਤੀ ਵੀਰਵਾਰ ਰਾਤ ਪੰਜਾਬ ਪੁਲਿਸ ਦੇ ਇੱਕ ਏਐਸਆਈ ਨੇ ਪਿੰਡ ਲਖਨ 'ਚ ਠੀਕਰੀ ਪਹਿਰਾ ਦੇ ਰਹੇ ਰਾਸ਼ਟਰੀ ਕਬੱਡੀ ਖਿਡਾਰੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ 'ਚ ਕਬੱਡੀ ਖਿਡਾਰੀ ਦਾ ਸਾਥੀ ਵੀ ਜ਼ਖਮੀ ਹੋ ਗਿਆ। ਪੁਲਿਸ ਨੇ ਆਪਣੇ ਹੀ ਵਿਭਾਗ ਦੇ ਮੁਲਜ਼ਮ ਏਐਸਆਈ ਨੂੰ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਏਐਸਆਈ ਢਿੱਲਵਾਂ ਪੁਲਿਸ ਥਾਣੇ 'ਚ ਤਾਇਨਾਤ ਹੈ।
 

ਜਾਣਕਾਰੀ ਮੁਤਾਬਕ ਪੰਜਾਬ 'ਚ ਕਰਫਿਊ ਕਾਰਨ ਜ਼ਿਆਦਾਤਰ ਪਿੰਡਾਂ 'ਚ ਠੀਕਰੀ ਪਹਿਰਾ ਲੱਗਿਆ ਹੋਇਆ ਹੈ। ਬੀਤੀ ਰਾਤ ਕਪੂਰਥਲਾ ਦੇ ਪਿੰਡ ਲੱਖਣ 'ਚ ਅਰਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਪਹਿਰਾ ਦੇ ਰਹੇ ਸੀ। ਇਸੇ ਦੌਰਾਨ ਏਐਸਆਈ ਪਰਮਜੀਤ ਸਿੰਘ ਆਪਣੇ ਸਾਥੀ ਮੰਗੂ ਨਾਲ ਉੱਥੇ ਆਇਆ। ਪਰਮਜੀਤ ਸਿੰਘ ਪਿੰਡ ਬਾਹਮੂਵਾਲ ਦਾ ਵਸਨੀਕ ਹੈ, ਜਦਕਿ ਮੰਗੂ ਇਸੇ ਪਿੰਡ ਲਖਨ 'ਚ ਰਹਿੰਦਾ ਹੈ।
 

ਠੀਕਰੀ ਪਹਿਰਾ ਦੇ ਰਹੇ ਨੌਜਵਾਨਾਂ ਨੇ ਏਐਸਆਈ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਾ ਰੁਕਿਆ। ਇਸ ਗੱਲ 'ਤੇ ਨੌਜਵਾਨਾਂ ਅਤੇ ਏਐਸਆਈ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ। ਏਐਸਆਈ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਅਰਵਿੰਦਰ ਨੂੰ ਗੋਲੀ ਮਾਰ ਦਿੱਤੀ। ਏਐਸਆਈ ਨੇ ਇੱਕ ਹੋਰ ਫ਼ਾਇਰ ਕੀਤਾ, ਜੋ ਅਰਵਿੰਦਰ ਦੇ ਨਾਲ ਮੌਜੂਦ ਉਸ ਦੇ ਸਾਥੀ ਨੂੰ ਲੱਗਿਆ। 
 

ਮੌਕੇ 'ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਦੋਹਾਂ ਨੂੰ ਜਲੰਧਰ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਰਵਿੰਦਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਉਸ ਦਾ ਸਾਥੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
 

ਕਪੂਰਥਲਾ ਦੇ ਐਸਐਸਪੀ ਸਤਿੰਦਰ ਸਿੰਘ ਅਨੁਸਾਰ ਪੀੜਤ ਅਤੇ ਮੁਲਾਜ਼ਮ ਆਹਮੋ-ਸਾਹਮਣੇ ਦੇ ਪਿੰਡਾਂ ਦੇ ਰਹਿਣ ਵਾਲੇ ਹਨ। ਜ਼ਖਮੀ ਦਾ ਇਲਾਜ ਜਲੰਧਰ 'ਚ ਜਾਰੀ ਹੈ। ਪੁਲਿਸ ਨੇ ਮੁਲਜ਼ਮ ਏਐਸਆਈ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ASI shot dead an International Kabaddi Player Arvinder Singh