ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤਬੀੜ ਚਿੜੀਆਘਰ ਦੇ 70 ਸਾਲਾ ਏਸ਼ੀਆਈ ਹਾਥੀ ਦੀ ਹਾਲਤ ਗੰਭੀਰ

ਛੱਤਬੀੜ ਚਿੜੀਆਘਰ

ਚੰਡੀਗੜ ਤੋਂ 20 ਕਿਲੋਮੀਟਰ ਦੂਰ ਸਥਿਤ ਮਹੇਂਦਰ ਚੌਧਰੀ ਜ਼ੂਲੋਜੀਕਲ ਪਾਰਕ (ਛੱਤਬੀੜ ਚਿੜੀਆਘਰ) ਨੇ ਦੱਸਿਆ ਹੈ ਕਿ ਉਨ੍ਹਾਂ ਦਾ ਮਸ਼ਹੂਰ ਏਸ਼ਿਆਈ ਹਾਥੀ 'ਰਾਜ ਮੰਗਲ' ਦੀ ਹਾਲਤ ਗੰਭੀਰ ਹੈ।

 

ਰਾਜ ਮੰਗਲ (70 ) ਨੂੰ 1997 ਵਿੱਚ ਚਿੜੀਆਘਰ 'ਚ ਲਿਆਂਦਾ ਗਿਆ ਸੀ। ਚਿੜੀਆਘਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਮੰਗਲ ਹਾਥੀ ਦੇ ਦੋ ਬੱਚੇ ਵੀ ਹਨ। ਜਿਨ੍ਹਾਂ ਦੀ ਨਾਮ ਸੀਮਾ ਤੇ ਰਾਜਵੀਰ ਰੱਖਿਆ ਗਿਆ ਹੈ। ਉਸ ਨੂੰ ਪਿਛਲੇ ਦੋ ਸਾਲਾਂ ਤੋਂ ਲੋਕਾਂ ਸਾਹਮਣੇ ਪ੍ਰਦਰਸ਼ਿਤ ਨਹੀਂ ਕੀਤਾ ਗਿਆ।

 

ਸਬੰਧਤ ਅਧਿਕਾਰੀਆਂ ਨੇ ਕਿਹਾ ਕਿ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਲੁਧਿਆਣਾ) ਤੇ ਭਾਰਤੀ ਵੈਟਰਨਰੀ ਰਿਸਰਚ ਇੰਸਟੀਚਿਊਟ (ਆਈ.ਵੀ.ਆਰ.ਆਈ.), ਉੱਤਰ ਪ੍ਰਦੇਸ਼ ਦੇ ਪਸ਼ੂ ਮਾਹਿਰਾਂ ਨੂੰ ਰਾਜ ਮੰਗਲ ਦਾ ਇਲਾਜ ਕਰਨ ਲਈ ਬੁਲਾਇਆ ਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਹਿਰਦੇ ਦੇ ਅੰਗਾਂ 'ਚ ਆਰਥੋਪਾਈਡ ਦੀ ਬਿਮਾਰੀ ਤੋਂ ਪੀੜਤ ਹੈ।

 

ਕਮਜ਼ੋਰੀ ਦੇ ਕਾਰਨ ਉਹ ਆਪਣੇ ਪੈਰਾਂ ਉੱਤੇ ਖੁਦ ਖੜ੍ਹਾ ਨਹੀਂ ਹੋ ਪਾ ਰਿਹਾ ਤੇ ਉਸਨੂੰ ਖੜ੍ਹਾ ਕਰਨ ਤੇ ਖਾਣਾ ਖੁਆਉਣ ਲਈ ਕ੍ਰੇਨ ਦੀ ਮਦਦ ਲਈ ਜਾ ਰਹੀ ਹੈ।

 

'ਔਸਤ ਉਮਰ 60 ਸਾਲ'

 

ਚਿੜੀਆਘਰ ਦੇ ਅਧਿਕਾਰੀਆਂ ਨੇ ਕਿਹਾ ਕਿ ਏਸ਼ੀਆਈ ਹਾਥੀ ਦੀ ਔਸਤ ਉਮਰ 60 ਸਾਲ ਹੁੰਦੀ ਹੈ ਤੇ ਦਵਾਈ ਲੈਣ ਤੋਂ ਬਾਅਦ ਰਾਜ ਆਮ ਦਿਨਾਂ ਵਾਂਗ ਭੋਜਨ ਤੇ ਪਾਣੀ ਲੈ ਰਿਹਾ ਹੈ। ਉਸ ਨੂੰ ਲਾਇਫ਼ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਹੈ ਤੇ ਉਸ ਦਾ ਇਲਾਜ ਲਗਾਤਾਰ ਚੱਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asiatic elephant Raj Mangal of Chhatbir zoo is critical