ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਦੁਖਾਂਤ: ਜਾਂਚ ਕਮਿਸ਼ਨ ਵੱਲੋਂ ਨਵਜੋਤ ਸਿੱਧੂ ਜੋੜੀ ਤਲਬ

ਅੰਮ੍ਰਿਤਸਰ ਰੇਲ ਦੁਖਾਂਤ: ਜਾਂਚ ਕਮਿਸ਼ਨ ਵੱਲੋਂ ਨਵਜੋਤ ਸਿੱਧੂ ਜੋੜੀ ਤਲਬ

ਅੰਮ੍ਰਿਤਸਰ `ਚ ਦੁਸਹਿਰੇ ਵਾਲੇ ਦਿਨ ਵਾਪਰੇ ਰੇਲ ਦੁਖਾਂਤ `ਚ ਕਾਰਵਾਈ ਕਰਦਿਆਂ ਜਾਂਚ ਕਮਿਸ਼ਨ ਨੇ ਹੁਣ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਵਿਧਾਇਕਾ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਤਲਬ ਕਰ ਲਿਆ ਹੈ।


ਬੀਤੀ 19 ਅਕਤੂਬਰ ਨੂੰ ਵਾਪਰੇ ਉਸ ਹਾਦਸੇ 62 ਵਿਅਕਤੀ ਮਾਰੇ ਗਏ ਸਨ। ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ. ਪੁਰੂਸ਼ਾਰਥਾ ਦੀ ਅਗਵਾਈ ਹੇਠਲੇ ਜਾਂਚ ਕਮਿਸ਼ਨ ਨੇ ਸਿੱਧੂ ਜੋੜੀ ਨੂੰ ਸ਼ੁੱਕਰਵਾਰ 2 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਇੱਥੇ ਵਰਨਣਯੋਗ ਹੈ ਕਿ ਦੁਸਹਿਰੇ ਦੇ ਜਿਸ ਮੇਲੇ ਨੂੰ ਵੇਖਣ ਲਈ ਭੀੜ ਰੇਲ ਗੱਡੀ ਦੀਆਂ ਪਟੜੀਆਂ `ਤੇ ਖੜ੍ਹੀ ਸੀ; ਉਸ ਸਮਾਰੋਹ ਦੀ ਪ੍ਰਧਾਨਗੀ ਡਾ. ਨਵਜੋਤ ਕੌਰ ਸਿੱਧੂ ਕਰ ਰਹੇ ਸਨ ਪਰ ਜੌੜੇ ਫਾਟਕ ਲਾਗੇ ਹਾਦਸਾ ਵਾਪਰਨ ਤੋਂ ਕੁਝ ਹੀ ਸਮਾਂ ਪਹਿਲਾਂ ਉਹ ਉੱਥੋਂ ਚਲੇ ਗਏ ਸਨ।


ਇਸ ਤੋਂ ਪਹਿਲਾਂ ਅੱਜ ਬੁੱਧਵਾਰ ਨੂੰ ਇਸ ਕਮਿਸ਼ਨ ਨੇ ਸਰਕਾਰੀ ਰੇਲਵੇ ਪੁਲਿਸ, ਰੇਲਵੇ, ਪੰਜਾਬ ਪੁਲਿਸ ਤੇ ਅੰਮ੍ਰਿਤਸਰ ਨਗਰ ਨਿਗਰ ਦੇ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ।


ਸ੍ਰੀ ਪੁਰੂਸ਼ਾਰਥ ਨੇ ਕਿਹਾ ਕਿ ਕਮਿਸ਼ਨ ਉਸ ਰੇਲ ਗੱਡੀ ਦੇ ਡਰਾਇਵਰ, ਗੇਟਮੈਨ ਤੇ ਰੇਲਵੇ ਪੁਲਿਸ ਬਲ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰੇਗਾ; ਜਿਨ੍ਹਾਂ ਦੀ ਡਿਊਟੀ ਰੇਲ ਪਟੜੀਆਂ `ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ `ਤੇ ਰੇਲ ਗੱਡੀ ਦੇ ਡਰਾਇਵਰ ਤੇ ਗੇਟਮੈਨ ਨੂੰ ਵੀ ਸੱਦਿਆ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asr Rail Tragedy Commission summons Navjot Sidhu couple