ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ’ਚ ਸਹਾਇਕ ਪਾਸਪੋਰਟ ਅਫ਼ਸਰ ਰਿਸ਼ਵਤ ਲੈਂਦਾ ਰੰਗੇ–ਹੱਥੀਂ ਕਾਬੂ

ਚੰਡੀਗੜ੍ਹ ’ਚ ਸਹਾਇਕ ਪਾਸਪੋਰਟ ਅਫ਼ਸਰ ਰਿਸ਼ਵਤ ਲੈਂਦਾ ਰੰਗੇ–ਹੱਥੀਂ ਕਾਬੂ

ਚੰਡੀਗੜ੍ਹ ਸਥਿਤ ਪਾਸਪੋਰਟ ਦਫਤਰ ' ਸੀ. ਬੀ. ਆਈ. ਵਲੋਂ ਮਾਰੇ ਗਏ ਛਾਪੇ ’ਚ ਰਿਸ਼ਵਤ ਲੈਂਦੇ ਹੋਏ ਸਹਾਇਕ ਪਾਸਪੋਰਟ ਅਫਸਰ ਨੂੰ ਰੰਗੇ ਹੱਥੀਂ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਸਹਾਇਕ ਪਾਸਪੋਰਟ ਅਫਸਰ ਦੀ ਪਛਾਣ ਰਾਜੀਵ ਖੇਤਰਪਾਲ ਵਜੋਂ ਹੋਈ ਹੈ।

 

 

ਸੂਤਰਾਂ ਮੁਤਾਬਕ ਰਾਜੀਵ ਹਾਲੇ ਪਿੱਛੇ ਜਿਹੇ ਸਹਾਇਕ ਸੁਪਰਇੰਟੈਂਡੈਂਟ ਦੇ ਅਹੁਦੇ 'ਤੇ ਪ੍ਰਮੋਟ ਹੋਇਆ ਸੀ। ਰਾਜੀਵ ਦੇ ਖਿਲਾਫ ਇਕ ਵਿਅਕਤੀ ਨੇ ਸੀ. ਬੀ. ਆਈ. ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਉਨ੍ਹਾਂ ਦੇ ਪਾਸਪੋਰਟ ਦਾ ਕੰਮ ਕਰਨ ਲਈ 30,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ

 

 

ਇਸੇ ਲਈ ਸੀ. ਬੀ. ਆਈ. ਦੀ ਐਂਟੀ ਕਰੱਪਸ਼ਨ ਟੀਮ ਨੇ ਟਰੈਪ ਲਾ ਕੇ ਸੋਮਵਾਰ ਦੇਰ ਸ਼ਾਮ ਰਾਜੀਵ ਖੇਤਰਪਾਲ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।

 

 

ਫਿਲਹਾਲ ਪੁਲਸ ਵਲੋਂ ਰਾਜੀਵ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰਾਜੀਵ ਖੇਤਰਪਾਲ ਨੂੰ ਅੱਜ ਮੰਗਲਵਾਰ ਨੂੰ ਅਦਾਲਤ ' ਪੇਸ਼ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assistant Passport Officer arrested red handed while taking bribe