ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਸਿਸਟੈਂਟ ਪ੍ਰੋਫ਼ੈਸਰਾਂ ਨੇ ਮਾਲੇਰਕੋਟਲਾ ’ਚ ਮੰਤਰੀ ਦੇ ਘਰ ਮੂਹਰੇ ਕੀਤਾ ਰੋਸ ਮੁਜ਼ਾਹਰਾ

ਅਸਿਸਟੈਂਟ ਪ੍ਰੋਫ਼ੈਸਰਾਂ ਨੇ ਮਾਲੇਰਕੋਟਲਾ ’ਚ ਮੰਤਰੀ ਦੇ ਘਰ ਸਾਾਹਮਣੇ ਰੋਸ ਮੁਜ਼ਾਹਰਾ

ਸਹਾਇਤਾ–ਪ੍ਰਾਪਤ ਕਾਲਜਾਂ ਦੇ ਅਸਿਸਟੈਂਟ ਪ੍ਰੋਫ਼ੈਸਰਾਂ ਨੇ ਅੱਜ ਐਤਵਾਰ ਨੂੰ ਮਾਲੇਰਕੋਟਲਾ ’ਚ ਪੰਜਾਬ ਦੇ ਉੱਚ–ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ ਦੀ ਰਿਹਾਇਸ਼ਗਾਹ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀ ਸ਼ਹਿਰ ਦੇ ਗਰੇਵਾਲ ਚੌਕ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ ਤੇ ਫਿਰ ਉਹ ਮਾਰਚ ਕਰਦੇ ਹੋਏ ਰਜ਼ੀਆ ਸੁਲਤਾਨਾ ਦੀ ਰਿਹਾਇਸ਼ਗਾਹ ਵੱਲ ਗਏ। ਪਰ ਪ੍ਰਦਰਸ਼ਨਕਾਰੀਆਂ ਨੂੰ ਮੰਤਰੀ ਦੇ ਘਰ ਤੋਂ ਕਾਫ਼ੀ ਦੂਰ ਹੀ ਰੋਕ ਦਿੱਤਾ ਗਿਆ। ਅਸਿਸਟੈਂਟ ਪ੍ਰੋਫ਼ੈਸਰਾਂ ਨੇ ਤਦ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀਆਂ ਤੇ ਇਸ ਦੌਰਾਨ ਸੜਕਾਂ ਉੱਤੇ ਜਾਮ ਵੀ ਲੱਗਦੇ ਰਹੇ।

 

 

ਏਡਡ ਕਾਲੇਜਸ ਕੰਟਰੈਕਚੁਅਲ ਟੀਚਰਜ਼ ਫ਼ਰੰਟ ਦੀ ਕੋਰ ਕਮੇਟੀ ਦੇ ਮੈਂਬਰ ਪ੍ਰਗਟ ਸਿੰਘ ਗਰਚਾ ਨੇ ਦੱਸਿਆ ਕਿ – ‘ਯੂਜੀਸੀ ਦੇ ਨਿਯਮਾਂ ਮੁਤਾਬਕ ਗਠਤ ਕੀਤੀ ਇੱਕ ਕਮੇਟੀ ਨੇ ਅਧਿਆਪਕਾਂ ਦੀ ਨਿਯੁਕਤੀ ਪੂਰੀ ਜਾਂਚ–ਪੜਤਾਲ ਤੋਂ ਬਾਅਦ ਹੀ ਕੀਤੀ ਸੀ। ਨਿਯੁਕਤੀ–ਪੱਤਰ ਸਬੰਧਤ ਯੂਨੀਵਰਸਿਟੀਜ਼ ਤੇ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ। ਅਧਿਆਪਕਾਂ ਦਾ ਪਹਿਲਾ ਬੈਚ ਪਹਿਲਾਂ ਹੀ 30 ਜੂਨ, 2018 ਨੂੰ ਆਪਣੀ ਠੇਕਾ–ਆਧਾਰਤ ਸੇਵਾ ਦੇ ਤਿੰਨ ਸਾਲ ਮੁਕੰਮਲ ਕਰ ਚੁੱਕਾ ਹੈ ਤੇ ਉਹ ਹਾਲੇ ਵੀ ਸਾਰੇ ਲਾਭ ਲੈਣ ਲਈ ਆਪਣੀਆਂ ਸੇਵਾਵਾਂ ਰੈਗੂਲਰ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।’

 

 

ਸ੍ਰੀ ਗਰਚਾ ਨੇ ਦੱਸਿਆ ਕਿ ਪੀ–ਐੱਚ.ਡੀ., ਐੱਮ.ਫ਼ਿਲ, ਯੂਜੀਸੀ–ਨੈੱਟ ਜਿਹੀ ਉੱਚ ਯੋਗਤਾ ਪ੍ਰਾਪਤ ਸਟਾਫ਼ ਨੂੰ ਆਪਣੇ ਅਧਿਕਾਰਾਂ ਲਈ ਹੁਣ ਸੜਕਾਂ ਉੱਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਰਾਜ ਵਿੱਚ ਪੜ੍ਹੇ–ਲਿਖੇ ਵਰਗ ਦਾ ਕਿੰਨਾ ਸ਼ੋਸ਼ਣ ਹੋ ਰਿਹਾ ਹੈ।

 

 

ਅਸਿਸਟੈਂਟ ਪ੍ਰੋਫ਼ੈਸਰਾਂ ਨੇ ਸੂਬਾ ਸਰਕਾਰ ਨੂੰ਼ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ, ਤਾਂ ਉਹ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਕੱਚਾ–ਚਿੱਠਾ ਆਪਣੇ ਪਰਿਵਾਰਾਂ ਤੇ ਵਿਦਿਆਰਥੀਆਂ ਸਾਹਮਣੇ ਖੋਲ੍ਹਣ ਲੱਗ ਪੈਣਗੇ।

 

 

ਇਸ ਤੋਂ ਬਾਅਦ ਰੋਸ ਮੁਜ਼ਾਹਰਾਕਾਰੀ ਅਸਿਸਟੈਂਟ ਪ੍ਰੋਫ਼ੈਸਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੇ ਪੈਨਲ ਦੀ ਮੀਟਿੰਗ ਆਉਂਦੀ 26 ਫ਼ਰਵਰੀ ਨੂੰ ਉੱਚ–ਸਿੱਖਿਆ ਮੰਤਰੀ ਰਜ਼ੀਆ ਸੁਲਤਾਨਾ ਨਾਲ ਕਰਵਾਈ ਜਾਵੇਗੀ; ਤਦ ਜਾ ਕੇ ਉਨ੍ਹਾਂ ਰੋਸ ਮੁਜ਼ਾਹਰਾ ਖ਼ਤਮ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Assistant Professors Protest in Malerkotla before Minister s House