ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਥੀ ਅਫ਼ਸਰਾਂ ਨੇ ACP ਅਨਿਲ ਕੋਹਲੀ ਨੂੰ ਕਿਹਾ ਪੰਜਾਬ ਪੁਲਿਸ ਦਾ ਪਹਿਲਾ ਕੋਰੋਨਾ ਸ਼ਹੀਦ

ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਅੱਜ ਪੰਜਾਬ ਪੁਲਿਸ ਫੋਰਸ ਦਾ ਇੱਕ ACP ਅਨਿਲ ਕੋਹਲੀ ਵੀ ਸ਼ਿਕਾਰ ਹੋ ਗਿਆ। ਉਕਤ ACP ਲੁਧਿਆਣਾ ਵਿੱਚ ਜ਼ੇਰੇ ਇਲਾਜ ਸੀ, ਇਸ ਸਬੰਧੀ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਸਵਪਨ ਸ਼ਰਮਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਜੰਗ ਦਾ ACP ਅਨਿਲ ਕੋਹਲੀ ਪੰਜਾਬ ਪੁਲਿਸ ਦਾ ਪਹਿਲਾ ਸ਼ਹੀਦ ਹੈ ਅਤੇ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹਾਦਤ ਨੂੰ ਪੁਲਿਸ ਫੋਰਸ ਵਿੱਚ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। 

 

ਇਸ ਸਬੰਧੀ ਹਰਮੀਤ ਸਿੰਘ ਹੁੰਦਲ ਐਸਪੀ ਇਨਵੈਸਟੀਗੇਸ਼ਨ ਪਟਿਆਲਾ ਨੇ ਗੱਲ ਕਰਦਿਆਂ ਕਿਹਾ ਕਿ ਅਨਿਲ ਕੋਹਲੀ ਖੋਲ੍ਹੀ ਬਹੁਤ ਹੀ ਨੇਕ ਇਨਸਾਨ ਸੀ ਅਤੇ ਆਪਣੀ ਡਿਊਟੀ ਪ੍ਰਤੀ ਬਹੁਤ ਹੀ ਸੁਹਿਰਦ ਸੀ ਉਨ੍ਹਾਂ ਕਿਹਾ ਕਿ ਮੈਨੂੰ ਵੀ ਕੋਹਲੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਜਦੋਂ ਮੇਰੇ ਪਿਤਾ ਜੀ ਐਸਐਸਪੀ ਸਨ, ਉਸ ਸਮੇਂ ਉਨ੍ਹਾਂ ਨਾਲ ਵੀ ਡੀਐੱਸਪੀ ਕੋਹਲੀ ਵੱਲੋਂ ਕੰਮ ਕੀਤਾ ਗਿਆ ਹੈ।  

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਅਨਿਲ ਕੋਹਲੀ 1990 ਬੈਚ ਦਾ ਭਰਤੀ ਹੈ ਅਤੇ ਜਲੰਧਰ ਦੇ ਲਾਗੇ ਦਰੋਹਾ ਦਾ ਰਹਿਣ ਵਾਲਾ ਸੀ ਅਤੇ ਹੁਣ ਖੰਨਾ ਵਿੱਚ ਰਿਹਾਇਸ਼ ਰੱਖੀ ਹੋਈ ਸੀ ।

 

ਇਸ ਮੌਕੇ ਅਨਿਲ ਕੋਹਲੀ ਦੇ ਬੈਚ ਮੇਟ ਜਿਨ੍ਹਾਂ ਵਿੱਚ ਡੀਐੱਸਪੀ ਗੁਰਵਿੰਦਰ ਸਿੰਘ ਰਮਿੰਦਰ ਸਿੰਘ ਕਾਹਲੋਂ ਕੇਸਰ ਸਿੰਘ ,ਗੁਰਦੀਪ  ਸਿੰਘ ਗੋਸਲ, ਸੁੱਚਾ ਸਿੰਘ ,ਅਮਨਦੀਪ ਸਿੰਘ, ਸੁਖਵਿੰਦਰ ਚੌਹਾਨ , ਰਾਜ ਕਪੂਰ, ਰਾਜ ਕੁਮਾਰ, ਧਰਮ ਪਾਲ ਚੌਧਰੀ, ਸਤੀਸ਼ ਕੁਮਾਰ ਸ਼ਰਮਾ ਸਾਰੇ ਹੀ ਡੀਐੱਸਪੀ ਵੱਲੋਂ ਇਸ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Associate officers tell ACP Anil Kohli the first coroner-martyr of Punjab Police