ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਕਾਲਜ ਦੀ ਪ੍ਰੋਫ਼ੈਸਰ ਵੱਲੋਂ ਖ਼ੁਦਕੁਸ਼ੀ, ਪਤੀ ਵਿਰੁੱਧ ਕਾਰਵਾਈ

ਪ੍ਰੀਤੀ

ਅੱਜ ਸੋਮਵਾਰ ਨੂੰ ਮੋਹਾਲੀ ਦੇ ਇੱਕ ਕਾਲਜ ਦੀ ਇੱਕ ਅਸਿਸਟੈਂਟ ਪ੍ਰੋਫ਼ੈਸਰ ਪ੍ਰੀਤੀ ਨੇ ਖ਼ੁਦਕੁਸ਼ੀ ਕਰ ਲਈ।  31 ਸਾਲਾ ਪ੍ਰੀਤੀ ਨੇ ਫ਼ੇਜ਼-3 ਸਥਿਤ ਆਪਣੇ ਕਿਰਾਏ ਦੇ ਮਕਾਨ `ਚ ਛੱਤ ਦੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ। ਲਾਸ਼ ਲਗਭਗ ਤਿੰਨ ਘੰਟੇ ਉਦੋਂ ਤੱਕ ਪੱਖੇ ਨਾਲ ਲਟਕਦੀ ਰਹੀ, ਜਦੋਂ ਤੱਕ ਕਿ ਪ੍ਰੀਤੀ ਦਾ ਪੇਕਾ ਪਰਿਵਾਰ ਪਟਿਆਲਾ ਜਿ਼ਲ੍ਹੇ ਦੇ ਸਮਾਣਾ ਕਸਬੇ ਤੋਂ ਨਹੀਂ ਆ ਗਿਆ।


ਪ੍ਰੀਤੀ ਦੇ ਪਤੀ ਕਪਿਲ ਸ਼ਰਮਾ, ਜੋ ਇੱਕ ਫ਼ਾਰਮਾਸਿਊਟੀਕਲ ਕੰਪਨੀ ਨਾਲ ਕੰਮ ਕਰ ਰਿਹਾ ਹੈ, ਨੇ ਹੀ ਲਾਸ਼ ਸਭ ਤੋਂ ਪਹਿਲਾਂ ਵੇਖੀ ਸੀ। ਪ੍ਰੀਤੀ ਦੇ ਪੇਕੇ ਪਰਿਵਾਰ ਦੀ ਸਿ਼ਕਾਇਤ `ਤੇ ਪਤੀ ਨੂੰ ਹਿਰਾਸਤ `ਚ ਲੈ ਲਿਆ ਗਿਆ ਹੈ।


ਪੁਲਿਸ ਅਨੁਸਾਰ ਪ੍ਰੀਤੀ ਫ਼ੇਜ਼ 3ਏ ਦੇ ਖ਼ਾਲਸਾ ਕਾਲਜ `ਚ ਅੰਗਰੇਜ਼ੀ ਪੜ੍ਹਾਉਂਦੀ ਸੀ। ਉਸ ਨੇ ਦੋ ਦਿਨਾਂ ਦੀ ਛੁੱਟੀ ਲਈ ਹੋਈ ਸੀ। ਕਪਿਲ ਨੇ ਦੱਸਿਆ ਕਿ ਉਸ ਨੇ ਅੱਜ ਦੁਪਹਿਰ 1:30 ਵਜੇ ਘਰ ਪੁੱਜ ਕੇ ਕਈ ਵਾਰ ਬੂਹਾ ਖੜਕਾਇਆ ਪਰ ਅੱਗਿਓਂ ਪ੍ਰੀਤੀ ਦਾ ਕੋਈ ਜਵਾਬ ਨਾ ਆਇਆ। ਉਸ ਨੇ ਮਕਾਨ-ਮਾਲਕ ਨੂੰ ਨਾਲ ਲੈ ਕੇ ਦਰਵਾਜ਼ਾ ਤੋੜਿਆ ਤੇ ਵੇਖਿਆ ਕਿ ਲਾਸ਼ ਛੱਤ ਦੇ ਪੱਖੇ ਨਾਲ ਲਟਕ ਰਹੀ ਸੀ।


ਇਸ ਦੌਰਾਨ ਪ੍ਰੀਤੀ ਦੇ ਪਿਤਾ ਸ੍ਰੀ ਗੋਕੁਲ ਚੰਦ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਤਲਾਕ ਤੋਂ ਬਾਅਦ ਉਸ ਦਾ ਦੂਜਾ ਵਿਆਹ ਇਸੇ ਵਰ੍ਹੇ ਅਪ੍ਰੈਲ `ਚ ਹੋਇਆ ਸੀ। ਕਪਿਲ ਨਾਲ ਪ੍ਰੀਤੀ ਦੀ ਮੁਲਾਕਾਤ ਫ਼ੇਸਬੁੱਕ ਰਾਹੀਂ ਹੋਈ ਸੀ।


ਸ੍ਰੀ ਗੋਕੁਲ ਚੰਦ ਨੇ ਦੋਸ਼ ਲਾਇਆ ਕਿ ਕਪਿਲ ਉਨ੍ਹਾਂ ਦੀ ਧੀ ਨੂੰ ਕਥਿਤ ਤੌਰ `ਤੇ ਪਿਛਲੇ ਤਿੰਨ ਮਹੀਨਿਆਂ ਤੋਂ ਪਰੇਸ਼ਾਨ ਕਰਦਾ ਆ ਰਿਹਾ ਸੀ ਤੇ ਉਸ `ਤੇ ਹਮਲਾ ਵੀ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਪਿਲ ਨੇ ਐਤਵਾਰ ਨੂੰ ਪ੍ਰੀਤੀ ਨਾਲ ਕੁੰਟਮਾਰ ਕੀਤੀ ਸੀ। ਉਸ ਤੋਂ ਬਾਅਦ ਪੀ੍ਰਤੀ ਨੇ ਆਪਣੀ ਆਂਟੀ ਨੂੰ ਇਸ ਸਬੰਧੀ ਸੁਨੇਹਾ (ਐੱਸਐੱਮਐੱਸ) ਵੀ ਭੇਜਿਆ ਸੀ। ਪਿਤਾ ਨੇ ਦੋਸ਼ ਲਾਇਆ ਕਿ ਕਪਿਲ ਦਰਅਸਲ ਪ੍ਰੀਤੀ `ਤੇ ਨੌਕਰੀ ਛੱਡਣ ਦਾ ਦਬਾਅ ਪਾ ਰਿਹਾ ਸੀ। ਉਹ ਚਾਹੁੰਦਾ ਸੀ ਕਿ ਉਹ ਇੱਥੋਂ ਸਾਰਾ ਕੁਝ ਛੱਡ ਕੇ ਬਠਿੰਡਾ ਜਿ਼ਲ੍ਹੇ `ਚ ਆਪਣੇ ਜੱਦੀ ਸ਼ਹਿਰ ਰਾਮਪੁਰਾ ਫੂਲ ਵਿਖੇ ਵਸਣਾ ਚਾਹੁੰਦਾ ਸੀ।


ਮਟੋਰ ਪੁਲਿਸ ਥਾਣੇ ਦੇ ਐੱਸਐੱਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਪੇਕੇ ਪਰਿਵਾਰ ਨੇ ਬੇਨਤੀ ਕੀਤੀ ਸੀ ਕਿ ਉਹ ਪ੍ਰੀਤੀ ਦੀ ਮ੍ਰਿਤਕ ਦੇਹ ਜਿਉਂ ਦੀ ਤਿਉਂ ਰਹਿਣ ਦੇਣ, ਜਦੋਂ ਤੱਕ ਉਹ ਮੋਹਾਲੀ ਨਹੀਂ ਪੁੱਜ ਜਾਂਦੇ।


ਪੁਲਿਸ ਨੂੰ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ। ਸ੍ਰੀ ਗੋਕੁਲ ਚੰਦ ਦੀ ਸਿ਼ਕਾਇਤ `ਤੇ ਪਤੀ ਕਪਿਲ ਸ਼ਰਮਾ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸਅੇੱਚਓ ਨੇ ਦੱਸਿਆ ਕਿ ਸਾਰੇ ਬਿਆਨ ਦਰਜ ਕੀਤੇ ਜਾਣ ਤੋਂ ਬਾਅਦ ਪਤੀ ਖਿ਼ਲਾਫ਼ ਕੇਸ ਦਰਜ ਕੀਤਾ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Asst Professor of Mohali College commits suicide