ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਤੇ ਖਰੜ `ਚ ਜਾਅਲੀ ਏਟੀਐੱਮ ਕਾਰਡ ਤਿਆਰ ਕਰਨ ਵਾਲਾ ਗਿਰੋਹ ਸਰਗਰਮ

ਮੋਹਾਲੀ ਤੇ ਖਰੜ `ਚ ਜਾਅਲੀ ਏਟੀਐੱਮ ਕਾਰਡ ਤਿਆਰ ਕਰਨ ਵਾਲਾ ਗਿਰੋਹ ਸਰਗਰਮ

ਮੋਹਾਲੀ ਦੇ 11 ਵਿਅਕਤੀਆਂ ਦੇ ਬੈਂਕ ਖਾਤਿਆਂ `ਚੋਂ 6 ਲੱਖ ਰੁਪਏ ਨਿੱਕਲ ਗਏ ਹਨ ਅਤੇ ਇਨ੍ਹਾਂ ਖਾਤਾ-ਧਾਰਕਾਂ ਨੂੰ ਪਤਾ ਵੀ ਨਹੀਂ ਲੱਗਾ। ਇਹ ਸਾਰੀਆਂ ਰਕਮਾਂ ਐੱਚਡੀਐੱਫ਼ਸੀ ਤੇ ਆਈਸੀਆਈਸੀਆਈ ਬੈਂਕ ਖਾਤਾ-ਧਾਰਕਾਂ ਦੀਆਂ ਹੀ ਨਿੱਕਲੀਆਂ ਹਨ। ਇਸ ਮਾਮਲੇ ਦੀ ਹੋਰ ਵੀ ਖ਼ਾਸ ਗੱਲ ਇਹ ਰਹੀ ਹੈ ਕਿ ਇਹ ਰਕਮਾਂ ਮੋਹਾਲੀ ਤੇ ਖਰੜ ਦੇ ਹੀ ਵੱਖੋ-ਵੱਖਰੇ ਏਟੀਐੱਮਜ਼ `ਚੋਂ ਕੱਢੀਆਂ ਗਈਆਂ ਹਨ। ਏਟੀਐੱਮ ਕਾਰਡ ਗਾਹਕਾਂ ਦੇ ਕੋਲ ਸਹੀ-ਸਲਾਮਤ ਹਨ। ਇਸ ਤੋਂ ਇਹੋ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਮੋਹਾਲੀ ਤੇ ਖਰੜ ਵਿੱਚ ਹੁਣ ਜਾਅਲੀ ਏਟੀਐੱਮ ਕਾਰਡ (ਕਲੋਨ) ਤਿਆਰ ਕਰਨ ਵਾਲਾ ਗਿਰੋਹ ਸਰਗਰਮ ਹੋ ਗਿਆ ਹੈ।


ਇਹ ਸਾਰੇ ਮਾਮਲੇ ਮੋਹਾਲੀ ਦੇ ਫ਼ੇਸ-4 ਸਥਿਤ ਪੰਜਾਬ ਪੁਲਿਸ ਦੀ ਸਾਈਬਰ ਯੂਨਿਟ ਕੋਲ ਪੁੱਜ ਗਏ ਹਨ। ਅਜਿਹੀ ਖ਼ਬਰ ਮਿਲਦਿਆਂ ਹੀ ਬੈਂਕਾਂ ਨੂੰ ਅਲਰਟ ਕੀਤਾ ਗਿਆ ਅਤੇ ਗਾਹਕਾਂ ਦੇ ਕਾਰਡ ਬਲਾਕ ਕੀਤੇ ਗਏ।


ਮੋਹਾਲੀ ਦੇ ਇੱਕ ਵਪਾਰੀ ਮਨੀਸ਼ ਕੁਮਾਰ ਨੇ ਸਾਈਬਰ ਸੈੱਲ ਨੂੰ ਦੱਸਿਆ ਕਿ ਉਸ ਦੇ ਐੱਚਡੀਐੱਫ਼ਸੀ ਬੈਂਕ ਖਾਤੇ `ਚੋਂ 1.4 ਲੱਖ ਰੁਪਏ ਕੱਢ ਲਏ ਗਏ ਹਨ। ਉਨ੍ਹਾਂ ਨੂੰ ਸੱਤ ਐੱਸਐੱਮਐੱਸ ਮਿਲੇ ਕਿ ਉਨ੍ਹਾਂ ਦੇ ਖਾਤੇ `ਚੋਂ ਇਹ ਰਕਮ ਫ਼ੇਸ-5 ਸਥਿਤ ਏਟੀਐੱਮ ਰਾਹੀਂ ਕੱਢੀ ਗਈ ਹੈ।


ਇੰਝ ਹੀ ਇੱਕ ਹੋਰ ਪੀੜਤ ਅੰਕਿਤ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਦੇ 19,500 ਰੁਪਏ ਆਈਸੀਆਈਸੀਆਈ ਖਾਤੇ `ਚੋਂ ਖਰੜ ਦੇ ਇੱਕ ਏਟੀਐੱਮ ਰਾਹੀਂ ਕੱਢ ਲਏ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ATM Card clone gang active in Mohali and Kharar