ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੀ ਸਮੂਹ ਸਿੱਖ ਸੰਗਤ ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਦਾਇਤ ਕੀਤੀ ਹੈ ਕਿ ਨਗਰ ਕੀਰਤਨ ਤੇ ਸੋਨੇ ਦੀਆਂ ਪਾਲਕੀਆਂ ਉੱਤੇ ਬਿਆਨਬਾਜ਼ੀ ਕਰ ਕੇ ਮਾਹੌਲ ਗੰਧਲਾ ਨਾ ਕੀਤਾ ਜਾਵੇ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਜੱਥੇਦਾਰ ਨੇ ਸਭ ਨੂੰ ਆਪਣਾ ਧਿਆਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਉੱਤੇ ਕੇਂਦ੍ਰਿਤ ਕਰਨ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਸਭ ਨੂੰ ਉਸਾਰੂ ਸੋਚ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।
ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਬੇਲੋੜੀ ਆਪਸੀ ਰੰਜਸ਼ ਛੱਡ ਕੇ ਇਲਜ਼ਾਮ–ਤਰਾਸ਼ੀ ਬੰਦ ਕੀਤੀ ਜਾਵੇ ਤੇ ਮਾਹੌਲ ਸੁਖਾਵਾਂ ਬਣਾਇਆ ਜਾਵੇ।
ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖ਼ੁਸ਼ੀਆਂ ਹਾਸਲ ਕਰਨ ਲਈ ਸਾਰੇ ਸਮਾਰੋਹ ਇੱਕਜੁਟਤਾ ਤੇ ਪਿਆਰ ਇਤਫ਼ਾਕ ਨਾਲ ਮਨਾਉਣ ਦਾ ਸੱਦਾ ਵੀ ਦਿੱਤਾ ਹੈ।