ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਦੇ ਕਾਫ਼ਲੇ `ਤੇ ‘ਹਮਲਾ ਕਰਨ ਵਾਲਿਆਂ` ਦੀ ਜ਼ਮਾਨਤ ਅਰਜ਼ੀ ਰੱਦ

4 ਅਕਤੂਬਰ, 2018 ਨੂੰ ਸੰਗਰੂਰ `ਚ ਸੁਖਬੀਰ ਬਾਦਲ ਦੇ ਕਾਫ਼ਲੇ `ਤੇ ‘ਹਮਲਾ` ਕਰਨ ਵੇਲੇ ਦੀ ਫ਼ਾਈਲ ਫ਼ੋਟੋ

ਐਡੀਸ਼ਨ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕੁਲਭੂਸ਼ਨ ਕੁਮਾਰ ਨੇ ਅੱਜ ਮੰਗਲਵਾਰ ਨੂੰ ਉਨ੍ਹਾਂ ਛੇ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ, ਜਿਨ੍ਹਾਂ ਨੇ ਬੀਤੀ 4 ਅਕਤੂਬਰ ਨੂੰ ਸੰਗਰੂਰ `ਚ ਸਾਬਕਾ ਉੱਪ-ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਨੂੰ ਕਥਿਤ ਤੌਰ `ਤੇ ਹਮਲਾ ਕਰ ਕੇ ਰੋਕਣ ਦਾ ਜਤਨ ਕੀਤਾ ਸੀ।


ਇਸ ਤੋਂ ਪਹਿਲਾਂ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਤੇ ਸੈਸ਼ਨਜ਼ ਕੋਰਟ ਵੱਲੋਂ ਦੋ ਵਾਰ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ ਜਾ ਚੁੱਕੀ ਹੈ। ਹੁਣ ਮੁਲਜ਼ਮਾਂ ਨੇ ਆਪਣੀ ਜ਼ਮਾਨਤ ਅਰਜ਼ੀ ਇਸ ਲਈ ਪੇਸ਼ ਕੀਤੀ ਸੀ ਕਿਉਂਕਿ ਚਲਾਨ ਪੇਸ਼ ਹੋ ਚੁੱਕਾ ਹੈ ਤੇ ਜਾਂਚ ਮੁਕੰਮਲ ਹੋ ਚੁੱਕੀ ਹੈ।


ਸ਼੍ਰੋਮਣੀ ਅਕਾਲੀ ਦੇ ਬੁਲਾਰੇ ਵਿੰਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਮੁਲਜ਼ਮਾਂ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਪੁਲਿਸ ਆਪਣੀ ਜਾਂਚ ਮੁਕੰਮਲ ਕਰ ਚੁੱਕੀ ਹੈ ਅਤੇ ਹਾਲਾਤ ਬਦਲ ਚੁੱਕੇ ਹਨ। ਫਿਰ ਵੀ ਅਦਾਲਤ ਨੇ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ।


ਇੱਥੇ ਵਰਨਣਯੋਗ ਹੈ ਕਿ ਸ੍ਰੀ ਸੁਖਬੀਰ ਬਾਦਲ ਜਦੋਂ ਆਪਣੇ ਕਾਫ਼ਲੇ ਸਮੇਤ ਆਪਣੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਲੈਣ ਲਈ ਸੰਗਰੂਰ ਪੁੱਜੇ ਸਨ, ਤਦ ਮੁਲਜ਼ਮਾਂ ਤੇੇ ਕੁਝ ਹੋਰਨਾਂ ਨੇ ਕਥਿਤ ਤੌਰ `ਤੇ ਉਨ੍ਹਾਂ ਨੂੰ ਰੋਕਣ ਲਈ ਇੱਕ ਜੁੱਤਾ ਤੇ ਇੱਕ ਤਲਵਾਰ ਲਹਿਰਾਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Attackers on Sukhbir Badal cavalcade denied bail