ਅਗਲੀ ਕਹਾਣੀ

ਵਿਦੇਸ਼ੀ ਤਾਕਤਾਂ ਪੰਜਾਬ `ਚ ਮੁੜ ਅੱਤਵਾਦ ਫੈਲਾਉਣਾ ਚਾਹੁੰਦੀਆਂ: ਜਨ. ਬਿਪਿਨ ਰਾਵਤ

ਵਿਦੇਸ਼ੀ ਤਾਕਤਾਂ ਪੰਜਾਬ `ਚ ਮੁੜ ਅੱਤਵਾਦ ਫੈਲਾਉਣਾ ਚਾਹੁੰਦੀਆਂ: ਜਨ. ਬਿਪਿਨ ਰਾਵਤ


--  ‘ਤੁਰੰਤ ਕਾਰਵਾਈ ਨਾ ਕੀਤੀ ਤਾਂ ਬਹੁਤ ਦੇਰੀ ਹੋ ਜਾਵੇਗੀ`

 


ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਹੈ ਕਿ ਵਿਦੇਸ਼ੀ ਤਾਕਤਾਂ ਰਾਹੀਂ ਪੰਜਾਬ `ਚ ਅੱਤਵਾਦ ਨੂੰ ਮੁੜ-ਸੁਰਜੀਤ ਕਰਨ ਦੇ ਜਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਅਜਿਹੇ ਜਤਨਾਂ ਨੂੰ ਰੋਕਣ ਲਈ ਤੁਰੰਤ ਕੋਈ ਕਾਰਵਾਈ ਨਾ ਕੀਤੀ ਗਈ, ਤਾਂ ਬਹੁਤ ਦੇਰੀ ਹੋ ਜਾਵੇਗੀ।


ਜਨਰਲ ਰਾਵਤ ਨੇ ਇਹ ਪ੍ਰਗਟਾਵਾ ਅੱਜ ‘ਭਾਰਤ `ਚ ਅੰਦਰੂਨੀ ਸੁਰੱਖਿਆ ਦੀਆਂ ਬਦਲਦੀਆਂ ਰੂਪ-ਰੇਖਾਵਾਂ: ਰੁਝਾਨ ਅਤੇ ਹੁੰਗਾਰੇ` ਵਿਸ਼ੇ `ਤੇ ਇੱਕ ਸੈਮੀਨਾਰ ਦੌਰਾਨ ਸੀਨੀਅਰ ਫ਼ੌਜੀ ਅਧਿਕਾਰੀਆਂ, ਰੱਖਿਆ ਮਾਹਿਰਾਂ ਤੇ ਕੁਝ ਸੀਨੀਅਰ ਅਧਿਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।


ਸ੍ਰੀ ਰਾਵਤ ਨੇ ਗੱਲ ਆਸਾਮ ਤੋਂ ਸ਼ੁਰੂ ਕੀਤੀ, ਜਿੱਥੇ ਅੱਤਵਾਦੀ ਘਟਨਾਵਾਂ ਹਾਲੇ ਵੀ ਹੋ ਰਹੀਆਂ ਹਨ। ਫਿਰ ਉਨ੍ਹਾਂ ਕਿਹਾ,‘ਪੰਜਾਬ `ਚ ਸ਼ਾਂਤੀ ਰਹੀ ਹੈ ਪਰ ਕੁਝ ਬਾਹਰੀ ਤਾਕਤਾਂ ਇੱਕ ਵਾਰ ਫਿਰ ਸੂਬੇ ਅੰਦਰ ਅੱਤਵਾਦ ਨੂੰ ਪੁਨਰ-ਸੁਰਜੀਤ ਕਰਨਾ ਚਾਹ ਰਹੀਆਂ ਹਨ। ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਅਸੀਂ ਇਹ ਸੋਚ ਕੇ ਨਾ ਬਹਿ ਜਾਈਏ ਕਿ ਪੰਜਾਬ `ਚ ਹਾਲਾਤ ਹੁਣ ਪੂਰੀ ਤਰ੍ਹਾਂ ਸੁਖਾਵੇਂ ਹੋ ਚੁੱਕੇ ਹਨ। ਪੰਜਾਬ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ, ਅਸੀਂ ਉਸ ਤੋਂ ਅੱਖਾਂ ਮੀਟ ਕੇ ਨਹੀਂ ਬਹਿ ਸਕਦੇ। ਜੇ ਅਸੀਂ ਤੁਰੰਤ ਕੋਈ ਕਾਰਵਾਈ ਨਾ ਕੀਤੀ, ਤਾਂ ਬਹੁਤ ਦੇਰੀ ਹੋ ਜਾਵੇਗੀ।`


ਜਨਰਲ ਬਿਪਿਨ ਰਾਵਤ ਨੇ ਇੰਗਲੈਂਡ ਦੀ ਰਾਜਧਾਨੀ ਲੰਦਨ `ਚ ‘ਰਾਇਸ਼ੁਮਾਰੀ-2020` ਰੋਸ ਮੁਜ਼ਾਹਰੇ ਨੂੰ ਚੇਤੇ ਕਰਵਾਉਂਦਿਆਂ ਆਖਿਆ ਕਿ ਉੱਥੋਂ ਦੇ ਭਾਰਤੀਆਂ ਨੇ ਰਾਇਸ਼ੁਮਾਰੀ ਵਾਲੇ ਮੁਜ਼ਾਹਰੇ ਦੇ ਸਮਾਨਾਂਤਰ ਭਾਰਤ ਦੇ ਹੱਕ ਵਿੱਚ ਮੁਜ਼ਾਹਰੇ ਕੀਤੇ ਸਨ। ਉਨ੍ਹਾਂ ਕਿਹਾ ਕਿ ਬਾਹਰੀ ਤਾਕਤਾਂ ਸੱਚਮੁਚ ਪੰਜਾਬ ਦਾ ਮਾਹੌਲ ਖ਼ਰਾਬ ਕਰਨ `ਤੇ ਤੁਲੀਆਂ ਹੋਈਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Attempts to revive insurgency in Punjab Gen Rawat