ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ ਦੇ ਬਾਹਰ ਬੱਚਿਆਂ ਨੂੰ ਉਡੀਕਦੇ ਆਟੋ–ਰਿਕਸ਼ਾ ਡਰਾਇਵਰ ’ਤੇ ਡਿੱਗਾ ਰੁੱਖ, ਮੌਤ

ਸਕੂਲ ਦੇ ਬਾਹਰ ਬੱਚਿਆਂ ਨੂੰ ਉਡੀਕਦੇ ਆਟੋ–ਰਿਕਸ਼ਾ ਡਰਾਇਵਰ ’ਤੇ ਡਿੱਗਾ ਰੁੱਖ, ਮੌਤ

ਚੰਡੀਗੜ੍ਹ ਦੇ ਸੈਕਟਰ 37–ਸੀ ਦੇ ਸਰਕਾਰੀ ਮਾਡਲ ਹਾਇਰ ਸੈਕੰਡਰੀ ਸਕੂਲ ਦੇ ਬਾਹਰ ਖੜ੍ਹੇ ਇੱਕ ਆਟੋ–ਰਿਕਸ਼ਾ ਉੱਤੇ ਅਚਾਨਕ ਸਫ਼ੇਦੇ ਦਾ ਭਾਰੀ ਰੁੱਖ ਆਣ ਕੇ ਡਿੱਗ ਪਿਆ; ਜਿਸ ਕਾਰਨ ਆਟੋ ਡਰਾਇਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਵੇਲੇ ਉਹ ਸਕੂਲ ਦੇ ਬਾਹਰ ਖੜ੍ਹਾ ਬੱਚਿਆਂ ਦੀ ਛੁੱਟੀ ਹੋਣ ਦੀ ਉਡੀਕ ਕਰ ਰਿਹਾ ਸੀ।

 

 

ਮ੍ਰਿਤਕ ਦੀ ਸ਼ਨਾਖ਼ਤ ਮਲੋਆ ਦੇ 53 ਸਾਲਾ ਨਿਵਾਸੀ ਨਰੇਸ਼ ਕੁਮਾਰ ਵਜੋਂ ਹੋਈ ਹੈ। ਇਹ ਹਾਦਸਾ ਤੇਜ਼ ਹਵਾਵਾਂ ਤੇ ਮੀਂਹ ਦੌਰਾਨ ਵਾਪਰਿਆ।

 

 

ਨਗਰ ਨਿਗਮ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਵੀਰਵਾਰ ਨੂੰ ਮੀਂਹ ਦੌਰਾਨ ਚੰਡੀਗੜ੍ਹ ਵਿੱਚ 14 ਰੁੱਖ ਡਿੱਗੇ। ਕੱਲ੍ਹ ਸ਼ਹਿਰ ਵਿੱਚ 12.9 ਮਿਲੀਮੀਟਰ ਵਰਖਾ ਦਰਜ ਕੀਤੀ ਗਈ।

 

 

ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਦੌਰਾਨ ਚੰਡੀਗੜ੍ਹ ਤੇ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਹੋਰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

 

 

ਨਰੇਸ਼ ਕੁਮਾਰ ਮਲੋਆ ਵਿਖੇ ਆਪਣੀ ਪਤਨੀ, ਇੱਕ ਪੁੱਤਰ ਤੇ ਪੰਜ ਧੀਆਂ ਨਾਲ ਰਹਿ ਰਿਹਾ ਸੀ। ਉਸ ਦਾ ਪੁੱਤਰ ਸ਼ਨੀ ਕੁਮਾਰ ਪੀਜੀਆਈ ਦੀ ਲੈਬਾਰੇਟਰੀ ਵਿੱਚ ਮੁਲਾਜ਼ਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Auto Rickshaw driver dies while eucalyptus uprooted